ਪੰਜਾਬੀ ਫ਼ਿਲਮਾਂ ਵਿਚ ਗੂਡੇ ਦਾ ਰੋਲ ਕਰਨ ਵਾਲਾ ਜੈਜੀ ਲਾਹੌਰੀਆ ਕਿਉਂ ਬਣਿਆ ਨਿਹੰਗ ਸਿੰਘ

Uncategorized

ਜੈਜੀ ਲਾਹੌਰੀਆ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਹੀ ਵਧੀਆ ਕਲਾਕਾਰ ਰਹੇ ਹਨ।ਦੱਸ ਦੇਈਏ ਕਿ ਜੈਜੀ ਲਾਹੌਰੀਆ ਅਕਸਰ ਹੀ ਪੰਜਾਬੀ ਫ਼ਿਲਮਾਂ ਵਿਚ ਇਕ ਗੁੰਡੇ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦਿੰਦੇ ਸੀ।ਪਰ ਅੱਜ ਜੇਕਰ ਤੁਸੀਂ ਉਨ੍ਹਾਂ ਨੂੰ ਦੇਖੋਗੇ ਤਾਂ ਤੁਸੀਂ ਉਨ੍ਹਾਂ ਨੂੰ ਪਹਿਚਾਣ ਨਹੀਂ ਸਕੋਗੇ ਕਿਉਂਕਿ ਹੁਣ ਉਨ੍ਹਾਂ ਦਾ ਸਰੂਪ ਬਿਲਕੁਲ ਹੀ ਬਦਲ ਚੁੱਕਿਆ ਹੈ,ਭਾਵ ਕਿ ਉਹ ਹੁਣ ਨਿਹੰਗ ਸਿੰਘ ਦੇ ਸਰੂਪ ਵਿੱਚ ਸਜ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਨਾਮ ਜਗਜੀਵਨ ਸਿੰਘ ਹੈ। ਦੱਸਦਈਏ ਕਿ ਜਗਜੀਵਨ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਜੈਜੀ ਲਾਹੌਰੀਆ ਤੋਂ ਜਗਜੀਵਨ ਸਿੰਘ ਬਣ ਗਏ।ਪੱਤਰਕਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ

ਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਵੀ ਕੀਤੀ।ਉਸ ਤੋਂ ਬਾਅਦ ਉਹ ਥੀਏਟਰ ਨਾਲ ਜੁੜੇ ਜਿਸ ਤੋਂ ਬਾਅਦ ਕੇ ਉਨ੍ਹਾਂ ਨੇ ਪੰਜਾਬੀ ,ਭੋਜਪੁਰੀ, ਹਰਿਆਣਵੀ ਫ਼ਿਲਮਾਂ ਵਿੱਚ ਕੰਮ ਕੀਤਾ, ਕਿਉਂਕਿ ਉਨ੍ਹਾਂ ਦੀ ਸ਼ਕਲ ਇੱਕ ਗੁੰਡੇ ਨਾਲ ਮਿਲਦੀ ਸੀ। ਜਿਸ ਤਰ੍ਹਾਂ ਦਾ ਕਿਰਦਾਰ ਉਸ ਸਮੇਂ ਦੇ ਪ੍ਰੋਡਿਊਸਰਾਂ ਨੂੰ ਚਾਹੀਦਾ ਸੀ ਉਸ ਤਰ੍ਹਾਂ ਦੀ ਇਨ੍ਹਾਂ ਦੀ ਸ਼ਕਲ ਸੀ। ਜਿਸ ਕਰਨ ਕੇ ਇਨ੍ਹਾਂ ਨੂੰ ਫ਼ਿਲਮਾਂ ਵਿੱਚ ਕੰਮ ਮਿਲ ਗਿਆ।ਨਾਲ ਹੀ ਇਨ੍ਹਾਂ ਨੇ ਕੁਝ ਹਿੰਦੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਜਿੱਥੇ ਕਿ ਇਨ੍ਹਾਂ ਨੂੰ ਬਹੁਤ ਮਸ਼ਹੂਰੀ ਮਿਲੀ।

ਦੱਸ ਦੇਈਏ ਕਿ ਉਸ ਸਮੇਂ ਇਹ ਬਹੁਤ ਹੀ ਮਸ਼ਹੂਰ ਐਕਟਰ ਸੀ, ਕਿਉਂਕਿ ਇਨ੍ਹਾਂ ਵੱਲੋਂ ਆਪਣਾ ਕਿਰਦਾਰ ਬੜੇ ਹੀ ਵਧੀਆ ਢੰਗ ਨਾਲ ਨਿਭਾਇਆ ਜਾਂਦਾ ਸੀ।ਪਰ ਬਾਅਦ ਵਿਚ ਇਨ੍ਹਾਂ ਦੀ ਜ਼ਿੰਦਗੀ ਵਿੱਚੋਂ ਇੱਕ ਅਜਿਹਾ ਮੋੜ ਆਇਆ ਜਿੱਥੇ ਕਿ ਪਹਿਲਾਂ ਇਨ੍ਹਾਂ ਦੇ ਸਿਰ ਉੱਤੇ ਇੱਕ ਵੀ ਵਾਲ ਨਹੀਂ ਸੀ, ਪਰ ਹੁਣ ਇਹ ਸਿੰਘ ਸਜ ਚੁੱਕੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉੱਪਰ ਗੁਰੂ ਪਾਤਸ਼ਾਹ ਦੀ ਮਿਹਰ ਹੋਈ ਹੈ

ਜਿਸ ਤੋਂ ਬਾਅਦ ਕੇ ਇਹ ਬਿਲਕੁਲ ਅਲੱਗ ਦੁਨੀਆਂ ਵਿੱਚ ਆ ਚੁੱਕੇ ਹਨ, ਜਿੱਥੇ ਕਿ ਹੁਣ ਇਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲੀ ਹੈ।

Leave a Reply

Your email address will not be published. Required fields are marked *