ਭੀਖ ਮੰਗਣ ਵਾਲੀ ਔਰਤ ਦੇ ਘਰੋਂ ਮਿਲੇ ਇੰਨੇ ਰੁਪਏ ,ਗਿਣਨ ਨੂੰ ਲੱਗ ਗਏ ਕਈ ਘੰਟੇ

Uncategorized

ਜੰਮੂ ਕਸ਼ਮੀਰ ਦੇ ਨੌਸ਼ੇਰਾ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਬਜ਼ੁਰਗ ਮਹਿਲਾ ਦੀ ਝੌਂਪੜੀ ਨੂੰ ਜਦੋਂ ਉਸਦੀ ਥਾਂ ਤੋਂ ਹਟਾਇਆ ਗਿਆ ਤਾਂ ਉੱਥੇ ਸਰਕਾਰੀ ਕਰਮਚਾਰੀਆਂ ਨੂੰ ਲਗਪਗ ਦੋ ਲੱਖ ਸੱਠ ਹਜ਼ਾਰ ਰੁਪਏ ਮਿਲੇ। ਜਿਸ ਤੋਂ ਬਾਅਦ ਕੇ ਸਰਕਾਰੀ ਕਰਮਚਾਰੀਆਂ ਵੱਲੋਂ ਇਹ ਖ਼ਬਰ ਸਾਰਿਆਂ ਨਾਲ ਸਾਂਝੀ ਕੀਤੀ ਗਈ।ਜਾਣਕਾਰੀ ਮੁਤਾਬਕ ਇਹ ਔਰਤ ਪਿਛਲੇ ਤੀਹ ਸਾਲਾਂ ਤੋਂ ਉਸੇ ਜਗ੍ਹਾ ਉੱਤੇ ਰਹਿ ਰਹੀ ਸੀ,ਪਰ ਹੁਣ ਇਸ ਦੀ ਹਾਲਤ ਕਾਫੀ ਖ਼ਰਾਬ ਸੀ। ਇਸ ਤੋਂ ਇਲਾਵਾ ਕੋਰੋਨਾ ਮਾਹਾਵਾਰੀ ਨੂੰ ਦੇਖਦੇ ਹੋਏ ਇਸ ਔਰਤ ਨੂੰ ਇਕ ਬਿਰਧ ਆਸ਼ਰਮ ਵਿੱਚ ਲਿਜਾਇਆ ਗਿਆ,

ਜਿਥੇ ਕਿ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ।ਜਦੋਂ ਇਸ ਔਰਤ ਨੂੰ ਇੱਥੇ ਰੱਖਿਆ ਜਾਣਾ ਸੀ, ਉਸ ਤੋਂ ਬਾਅਦ ਇਸ ਦੀ ਜੋ ਝੌਂਪੜੀ ਬਣੀ ਹੋਈ ਸੀ ਉਸ ਬਾਰੇ ਸਰਕਾਰੀ ਕਰਮਚਾਰੀਆਂ ਨੇ ਇਕ ਫੈਸਲਾ ਲਿਆ ਕੇ ਉਸ ਝੌਂਪੜੀ ਨੂੰ ਉਥੋਂ ਹਟਾਇਆ ਜਾਵੇਗਾ। ਜਦੋਂ ਸਰਕਾਰੀ ਕਰਮਚਾਰੀ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਇੱਥੇ ਤਿੰਨ ਟਰੰਕ ਦੇਖੇ ਜਿਨ੍ਹਾਂ ਵਿਚ ਨੋਟਾਂ ਨਾਲ ਭਰੇ ਹੋਏ ਲਿਫ਼ਾਫ਼ੇ ਪਏ ਹੋਏ ਸੀ।ਇਨ੍ਹਾਂ ਲਿਫ਼ਾਫਿਆਂ ਵਿੱਚੋਂ ਬਹੁਤ ਸਾਰੇ ਨੋਟ ਅਤੇ ਸਿੱਕੇ ਸੀ ਜਿਸ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਇਨ੍ਹਾਂ ਨੂੰ ਗਿਣਨ ਵਾਸਤੇ ਕਾਫ਼ੀ ਸਮਾਂ ਲੱਗ ਗਿਆ। ਬਾਅਦ ਵਿਚ ਇਹ ਗੱਲ ਸਾਹਮਣੇ ਆਈ ਕਿ ਇਹ ਕੁੱਲ ਨੋਟ ਦੋ ਲੱਖ ਸੱਠ ਹਜ਼ਾਰ ਰੁਪਏ ਸੀ।

ਸੋ ਹੁਣ ਇਹ ਸਰਕਾਰੀ ਕਰਮਚਾਰੀਆਂ ਵੱਲੋਂ ਫ਼ੈਸਲਾ ਲਿਆ ਜਾਵੇਗਾ ਕਿ ਇਨ੍ਹਾਂ ਦੋ ਲੱਖ ਰੁਪਿਆਂ ਦਾ ਕੀ ਕਰਨਾ ਚਾਹੀਦਾ ਹੈ।ਪਰ ਜਿਹੜੇ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਤੀਹ ਸਾਲਾਂ ਦੇ ਵਿੱਚ ਦੋ ਲੱਖ ਸੱਠ ਹਜ਼ਾਰ ਰੁਪਏ ਇਕੱਠੇ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਅਤੇ ਇਹਨਾਂ ਪੈਸਿਆਂ ਉੱਤੇ ਉਸ ਬਜ਼ੁਰਗ ਔਰਤ ਦਾ ਹੱਕ ਹੈ,

ਕਿਉਂਕਿ ਉਸ ਨੇ ਆਪਣੀ ਉਮਰ ਭਰ ਵਿਚ ਲੋਕਾਂ ਤੋਂ ਮੰਗ ਮੰਗ ਕੇ ਇਹ ਪੈਸੇ ਇਕੱਠੇ ਕੀਤੇ ਸੀ।

Leave a Reply

Your email address will not be published. Required fields are marked *