ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਜਿਸਮ ਫਰੋਸ਼ੀ ਦੇ ਧੰਦੇ ਵਿਚ ਗ੍ਰਿਫਤਾਰ ,ਇਕ ਰਾਤ ਦਾ ਲੈਂਦੀਆਂ ਸਨ ਦੋ ਲੱਖ ਰੁਪਏ

Uncategorized

ਮੁੰਬਈ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਥਾਣੇ ਸ਼ਹਿਰ ਵਿਚ ਦੋ ਅਭਿਨੇਤਰੀਆਂ ਸਮੇਤ ਪੰਜ ਜਣਿਆਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕ੍ਰਾਇਮ ਬ੍ਰਾਂਚ ਨੂੰ ਇਸ ਗੱਲ ਦੀ ਸੂਚਨਾ ਮਿਲੀ ਸੀ ਕਿ ਥਾਣੇ ਸ਼ਹਿਰ ਦੇ ਨਟਰਾਜ ਸੋਸਾਇਟੀ ਵਿਚ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਕੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਜਾਲ ਵਿਛਾਇਆ ਅਤੇ ਇਸ ਧੰਦੇ ਨੂੰ ਕਰਨ ਵਾਲੇ ਲੋਕਾਂ ਨੂੰ ਫਸਾਉਣ ਵਾਸਤੇ ਉਨ੍ਹਾਂ ਨੇ ਇੱਕ ਖੇਡ ਖੇਡੀ।ਭਾਵ ਕਿ ਉਨ੍ਹਾਂ ਨੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਕ ਰਾਤ ਦਾ ਉਹ ਕਿੰਨਾ ਪੈਸਾ ਲੈਂਦੇ ਹਨ ਤਾਂ ਉੱਥੇ ਉਨ੍ਹਾਂ ਨੇ ਦੋ ਲੱਖ ਰੁਪਏ ਦੀ ਰਕਮ ਮੰਗੀ ਸੀ।

ਪਰ ਬਾਅਦ ਵਿੱਚ ਇਹ ਪਰ ਬਾਅਦ ਵਿੱਚ ਇਹ ਸੌਦਾ ਇੱਕ ਲੱਖ ਅੱਸੀ ਹਜ਼ਾਰ ਵਿੱਚ ਹੋ ਗਿਆ। ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਆਪਣੀ ਟੀਮ ਸਮੇਤ ਨਟਰਾਜ ਸੁਸਾਇਟੀ ਵਿੱਚ ਪਹੁੰਚ ਗਈ,ਜਿਥੇ ਕਿ ਇਨ੍ਹਾਂ ਦੋਵਾਂ ਅਭਿਨੇਤਰੀਆਂ ਨੇ ਪਹੁੰਚਣਾ ਸੀ।ਜਦੋਂ ਹੀ ਇੱਥੇ ਇਹ ਦੋਨੋਂ ਅਭਿਨੇਤਰੀਆਂ ਪਹੁੰਚੀਆਂ ਉਸੇ ਸਮੇਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਸ ਜਗ੍ਹਾ ਤੇ ਇਨ੍ਹਾਂ ਨੂੰ ਪੰਜ ਲੋਕ ਮਿਲੇ, ਜੋ ਕਿ ਜਿਸਮਫਰੋਸ਼ੀ ਦਾ ਧੰਦਾ ਕਰ ਰਹੇ ਸੀ। ਜਾਣਕਾਰੀ ਮੁਤਾਬਕ ਇੱਥੇ ਦੋ ਮਹਿਲਾ ਏਜੰਟ ਅਤੇ ਇਕ ਦਲਾਲ ਸਮੇਤ ਇਹ ਦੋ ਅਭਿਨੇਤਰੀਆਂ ਮਿਲੀਆਂ ਹਨ ,

ਜੋ ਕਿ ਇਹ ਜਿਸਮਫਰੋਸ਼ੀ ਦਾ ਘਟੀਆ ਕੰਮ ਕਰ ਰਹੇ ਸੀ।ਗ੍ਰਿਫਤਾਰ ਹੋਣ ਤੋਂ ਬਾਅਦ ਇਨ੍ਹਾਂ ਅਭਿਨੇਤਰੀਆਂ ਦਾ ਕਹਿਣਾ ਹੈ ਕਿ ਇਸ ਲਾਕਡਾਊਨ ਦੇ ਚਲਦੇ ਉਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਸੀ, ਜਿਸ ਕਰ ਕੇ ਉਨ੍ਹਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਉਨ੍ਹਾਂ ਵਲੋਂ ਸ਼ੌਕ ਲਈ ਨਹੀਂ ਬਲਕਿ ਮਜਬੂਰੀ ਵਿੱਚ ਕੀਤਾ ਜਾ ਰਿਹਾ ਹੈ।ਪਰ ਦੂਜੇ ਪਾਸੇ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਪੰਜਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਦੇ ਹੋਰ ਸਾਥੀ ਵੀ ਫੜੇ ਜਾ ਸਕਣ।ਕਿਉਂਕਿ ਪੁਲਸ ਮੁਲਾਜ਼ਮਾਂ ਨੂੰ ਇਹ ਯਕੀਨ ਹੈ

ਕਿ ਇਨ੍ਹਾਂ ਨਾਲ ਕੁਝ ਹੋਰ ਲੋਕ ਵੀ ਕੰਮ ਕਰਦੇ ਹੋਣਗੇ ਸੋ ਉਨ੍ਹਾਂ ਨੂੰ ਫੜਨ ਵਾਸਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.