ਪੁਲਿਸ ਮੁਲਾਜ਼ਮ ਭਰਜਾਈ ਨੇ ਦਿਓਰ ਨਾਲ ਕੀਤਾ ਇਹ ਗਲਤ ਕੰਮ, ਦਿਓਰ ਨੇ ਕੀਤੀ ਖੁਦਕੁਸ਼ੀ

Uncategorized

ਮਾਛੀਵਾੜਾ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਨੌਜਵਾਨ ਮੁੰਡੇ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।ਜਾਣਕਾਰੀ ਮੁਤਾਬਕ ਇਸ ਨੌਜਵਾਨ ਦੀ ਭਰਜਾਈ ਪੁਲੀਸ ਕਾਂਸਟੇਬਲ ਹੈ, ਜਿਸ ਨੇ ਕਿ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀ ਇਸੇ ਦੇ ਚੱਲਦੇ ਹੁਣ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਰਾਜਪਾਲ ਸਿੰਘ ਸੀ ਅਤੇ ਰਾਜਪਾਲ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਤੋਂ ਰਾਜਪਾਲ ਸਿੰਘ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਹੀ ਉਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿਣ ਲੱਗਿਆ ਸੀ।

ਕਿਉਂਕਿ ਉਸ ਦੇ ਵੱਡੇ ਭਰਾ ਦੀ ਘਰਵਾਲੀ ਪੁਲਿਸ ਮੁਲਾਜ਼ਮ ਸੀ ਅਤੇ ਉਹ ਆਪਣੇ ਪਤੀ ਨੂੰ ਹਮੇਸ਼ਾ ਕਹਿੰਦੀ ਸੀ ਕਿ ਉਹ ਆਪਣੀ ਮਾਂ ਅਤੇ ਭਰਾ ਤੋਂ ਦੂਰ ਰਹੇ।ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਦੀ ਭਰਜਾਈ ਅਤੇ ਉਸਦਾ ਭਰਾ ਉਨ੍ਹਾਂ ਤੋਂ ਅਲੱਗ ਰਹਿਣ ਵੀ ਲੱਗੇ ਸੀ, ਜਿਸ ਤੋਂ ਬਾਅਦ ਕੇ ਇਨ੍ਹਾਂ ਦੀ ਮਾਂ ਵੱਲੋਂ ਆਪਣੀ ਨੂੰਹ ਦੀਆਂ ਮਿੰਨਤਾਂ ਕੀਤੀਆਂ ਗਈਆਂ ਕਿ ਉਹ ਉਸ ਦਾ ਘਰ ਖਰਾਬ ਨਾ ਕਰੇ ਅਤੇ ਉਹ ਸਾਰੇ ਇਕੱਠੇ ਰਹਿਣ।ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਪੁਲੀਸ ਮੁਲਾਜ਼ਮ ਵੱਲੋਂ ਆਪਣੀ ਸੱਸ ਅਤੇ ਦਿਓਰ ਨੂੰ ਪੁਲੀਸ ਥਾਣੇ ਵਿੱਚ ਬੁਲਾ ਕੇ ਇਨ੍ਹਾਂ ਦੀ ਬੇਇੱਜ਼ਤੀ ਕੀਤੀ ਗਈ।

ਇਸ ਮਹਿਲਾ ਪੁਲੀਸ ਮੁਲਾਜ਼ਮ ਨੇ ਆਪਣੀ ਸੱਸ ਦੀ ਚੁੰਨੀ ਨੂੰ ਪੈਰ ਮਾਰਿਆ, ਜਿਸ ਕਾਰਨ ਕੇ ਇਸਦੇ ਦਿਉਰ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਉਸ ਨੇ ਬੇਇੱਜ਼ਤੀ ਮੰਨਦਿਆਂ ਹੋਇਆਂ ਆਪਣੀ ਜਾਨ ਦੇ ਦਿੱਤੀ ਹੈ।ਜਾਣਕਾਰੀ ਮੁਤਾਬਕ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਤੰਗ ਕਰਨ ਵਾਲੇ ਚਾਰ ਦੋਸ਼ੀ ਸਾਹਮਣੇ ਆਏ ਹਨ। ਇਸ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਸੀਨੀਅਰ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *