23 ਸਾਲ ਦੀ ਕੁੜੀ ਨੇ ਦਿੱਤਾ 20 ਬੱਚਿਆਂ ਨੂੰ ਜਨਮ

Uncategorized

ਅੱਜਕੱਲ੍ਹ ਕੁਝ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜੋ ਕੇ ਸਾਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਰੂਸ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਕ ਕ੍ਰਿਸਟੀਨਾ ਨਾਂ ਦੀ ਔਰਤ ਨੇ ਵੀ ਬੱਚਿਆਂ ਨੂੰ ਜਨਮ ਦਿੱਤਾ ਹੈ। ਜਾਣਕਾਰੀ ਮੁਤਾਬਕ ਕ੍ਰਿਸਟਿਨਾ ਨੇ ਇਨ੍ਹਾਂ ਬੱਚਿਆਂ ਨੂੰ ਇੱਕ ਸਾਲ ਦੇ ਅੰਦਰ ਅੰਦਰ ਹੀ ਜਨਮ ਦਿੱਤਾ ਹੈ। ਸੋ ਇਹ ਇਕ ਸੋਚ ਵਿਚ ਪਾਉਣ ਵਾਲੀ ਗੱਲ ਹੈ ਕਿ ਇਕ ਸਾਲ ਵਿਚ ਇਕ ਔਰਤ ਵੀ ਬੱਚਿਆਂ ਨੂੰ ਜਨਮ ਕਿਸ ਤਰੀਕੇ ਨਾਲ ਦੇ ਸਕਦੀ ਹੈ।ਪਰ ਹੁਣ ਇਸ ਮੁਕਾਬਲੇ ਦੇ ਯੁੱਗ ਵਿੱਚ ਹਰ ਉਹ ਚੀਜ਼ ਸੰਭਵ ਹੈ ਜੋ ਸਾਨੂੰ ਬਿਲਕੁਲ ਹੀ ਅਸੰਭਵ ਲੱਗਦੀ ਹੈ।

ਦਸ ਦਈਏ ਕਿ ਕ੍ਰਿਸਟੀਨਾ ਨੇ ਸੈਰੋਗੇਸੀ ਦਾ ਸਹਾਰਾ ਲੈ ਕੇ ਇਕ ਸਾਲ ਦੇ ਅੰਦਰ ਵੀ ਬੱਚਿਆਂ ਨੂੰ ਜਨਮ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਵਾਸਤੇ ਉਸ ਨੇ ਲਗਪਗ ਇੱਕ ਕਰੋੜ ਪਨਤਾਲੀ ਲੱਖ ਰੁਪਿਆ ਖਰਚ ਕਰ ਦਿੱਤਾ ਹੈ।ਦੱਸ ਦਈਏ ਕਿ ਕ੍ਰਿਸਟੀਨਾ ਦੀ ਉਮਰ ਸਿਰਫ਼ ਤੇਈ ਸਾਲ ਦੀ ਹੈ ਜਿਸ ਵਿਚ ਕੇ ਉਹ ਹੁਣ ਇੱਕੀ ਬੱਚਿਆਂ ਦੀ ਮਾਂ ਬਣ ਚੁੱਕੀ ਹੈ, ਕਿਉਂਕਿ ਇਕ ਬੱਚਾ ਉਸ ਦਾ ਪਹਿਲਾਂ ਤੋਂ ਹੀ ਸੀ।ਕ੍ਰਿਸਟੀਨਾ ਨੇ ਇਸ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਇਕ ਵੱਡਾ ਪਰਿਵਾਰ ਚਾਹੁੰਦੀ ਸੀ,

ਇਸ ਲਈ ਕਿ ਉਸ ਨੇ ਸਰੋਗੇਸੀ ਦਾ ਇਹ ਰਸਤਾ ਅਪਣਾਇਆ ਅਤੇ ਹੁਣ ਉਹ ਆਪਣੇ ਬੱਚਿਆਂ ਨੂੰ ਖ਼ੁਦ ਪਾਲਦੀ ਹੈ ਅਤੇ ਕੁਝ ਦਾਈਆਂ ਦਾ ਸਹਾਰਾ ਵੀ ਲੈਂਦੀ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕ੍ਰਿਸਟੀਨਾ ਆਪਣੇ ਪਰਿਵਾਰ ਨੂੰ ਹੋਰ ਵੀ ਵੱਡਾ ਕਰਨਾ ਚਾਹੁੰਦੀ ਹੈ। ਸੋ ਇਹ ਇਕ ਹੈਰਾਨ ਕਰਨ ਵਾਲੀ ਖ਼ਬਰ ਹੈ ਜੋ ਕਿ ਸੁਣਨ ਵਾਲੇ ਨੂੰ ਇੱਕ ਵਾਰੀ ਸੋਚਣ ਲਈ ਮਜਬੂਰ ਕਰ ਦਿੰਦੀ ਹੈ, ਕਿ ਇਸ ਤਰੀਕੇ ਨਾਲ ਕੋਈ ਇੰਨੇ ਬੱਚਿਆਂ ਨੂੰ ਇਕ ਸਾਥ ਕਿਵੇਂ ਸੰਭਾਲ ਸਕਦਾ ਹੈ। ਕਿਉਂਕਿ ਅੱਜਕੱਲ੍ਹ ਬੱਚੇ ਇੰਨੇ ਸ਼ੈਤਾਨ ਹੋ ਚੁੱਕੇ ਹਨ ਕਿ ਇਕ ਸਮੇਂ ਤੇ ਇਕ ਬੱਚੇ ਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਅੱਜਕੱਲ੍ਹ ਲੋਕ ਛੋਟਾ ਪਰਿਵਾਰ ਚਾਹੁੰਦੇ ਹਨ ਪਰ ਜਿਸ ਤਰੀਕੇ ਨਾਲ ਕ੍ਰਿਸਟੀਨਾ ਵੱਲੋਂ ਵੱਡੇ ਪਰਿਵਾਰ ਦੀ ਇੱਛਾ ਜਤਾਈ ਗਈ ਇਹ ਸਭ ਨੂੰ ਹੈਰਾਨ ਕਰਨ ਵਾਲੀ ਹੈ।

Leave a Reply

Your email address will not be published. Required fields are marked *