ਪਿਓ ਨੇ ਆਪਣੀ ਪੱਗ ਧਰ ਦਿੱਤੀ ਧੀ ਦੇ ਪੈਰਾਂ ਵਿਚ, ਪਰ ਧੀ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਅੱਜਕੱਲ੍ਹ ਦੀ ਨੌਜਵਾਨ ਆਪਣੇ ਪ੍ਰੇਮ ਸੰਬੰਧਾਂ ਦੇ ਚੱਲਦੇ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਨ।ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਨੌਜਵਾਨਾਂ ਵੱਲੋਂ ਕੁਝ ਅਜਿਹੇ ਕਦਮ ਚੁੱਕੇ ਜਾਂਦੇ ਹਨ।ਜਿਸ ਨਾਲ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਦਾ ਇਕ ਮਾਮਲਾ ਅੱਜ ਤੋਂ ਸੱਤ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ ਜਿਥੇ ਕਿ ਇਕ ਬਜ਼ੁਰਗ ਬਾਪ ਆਪਣੀ ਲਡ਼ਕੀ ਦੇ ਪੈਰਾਂ ਵਿਚ ਆਪਣੀ ਪਗੜੀ ਉਤਾਰ ਕੇ ਰੱਖਦਾ ਹੈ ਅਤੇ ਉਸ ਦੀਆਂ ਮਿੰਨਤਾਂ ਕਰ ਰਿਹਾ ਹੈ ਕਿ ਉਹ ਕਿਸੇ ਹੋਰ ਸਮੁਦਾਇ ਦੇ ਲੜਕੇ ਨਾਲ ਵਿਆਹ ਨਾ ਕਰਵਾਏ।

ਪਰ ਲੜਕੀ ਵੱਲੋ ਆਪਣੇ ਮਾਤਾ ਪਿਤਾ ਦੀ ਗੱਲ ਨਹੀਂ ਮੰਨੀ ਜਾ ਰਹੀ ਅਤੇ ਉਹ ਆਪਣਾ ਮੂੰਹ ਦੂਜੇ ਪਾਸੇ ਫੇਰ ਲੈਂਦੀ ਹੈ। ਇਹ ਵੀਡੀਓਜ਼ ਅੱਜ ਤੋਂ ਸੱਤ ਮਹੀਨੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਸੀ ਜੋ ਕਿ ਉਸ ਸਮੇਂ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਅਤੇ ਲੋਕਾਂ ਵੱਲੋਂ ਇਸ ਲੜਕੀ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਸੀ,ਕਿਉਂਕਿ ਜਿਸ ਮਾਂ ਬਾਪ ਨੇ ਇਸ ਲੜਕੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਉਸ ਨੂੰ ਪੜ੍ਹਾਇਆ ਲਿਖਾਇਆ ਅਤੇ ਅੱਜ ਉਸੇ ਲਡ਼ਕੀ ਦੇ ਗ਼ਲਤ ਫ਼ੈਸਲੇ ਕਾਰਨ ਉਨ੍ਹਾਂ ਨੂੰ ਆਪਣੀ ਪੱਗੜੀ ਉਸ ਦੇ ਪੈਰਾਂ ਵਿੱਚ ਰੱਖਣੀ ਪਈ।ਸੋ ਇਹ ਇਕ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਸੀ

ਜਿੱਥੇ ਕਿ ਇੱਕ ਲੜਕੀ ਵੱਲੋਂ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ।ਭਾਵੇਂ ਕਿ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਦੀ ਪਸੰਦ ਦਾ ਧਿਆਨ ਰੱਖਣਾ ਚਾਹੀਦਾ ਹੈ, ਪਰ ਕਈ ਵਾਰ ਬੱਚੇ ਵੀ ਕੁਝ ਅਜਿਹੀ ਗਲਤੀ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਮਾਂ ਪਿਓ ਦਾ ਸਿਰ ਨੀਵਾਂ ਹੋ ਜਾਂਦਾ ਹੈ।ਇਸੇ ਤਰ੍ਹਾਂ ਦੀ ਇਹ ਘਟਨਾ ਸੀ ਜਿੱਥੇ ਦੱਸਿਆ ਗਿਆ ਸੀ ਕਿ ਇਨ੍ਹਾਂ ਬਜ਼ੁਰਗ ਮਾਂ ਪਿਓ ਨੂੰ ਧਮਕੀ ਮਿਲੀ ਸੀ

ਕਿ ਜੇਕਰ ਉਨ੍ਹਾਂ ਦੀ ਲੜਕੀ ਕਿਸੇ ਹੋਰ ਸਮੁਦਾਇ ਦੇ ਲੜਕੇ ਨਾਲ ਵਿਆਹ ਕਰਵਾ ਲਵੇਗੀ ਤਾਂ ਉਨ੍ਹਾਂ ਨੂੰ ਆਪਣਾ ਸਮੁਦਾਏ ਛੱਡਣਾ ਪਵੇਗਾ।

Leave a Reply

Your email address will not be published. Required fields are marked *