7 ਦਿਨ ਊਠਣੀ ਦਾ ਦੁੱਧ ਪੀਣ ਨਾਲ ਸਰੀਰ ਹੋ ਜਾਵੇਗਾ ਬਿਲਕੁਲ ਤਾਕਤਵਰ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਕੁਦਰਤ ਵਿੱਚ ਕੁਝ ਅਜਿਹਾ ਸਿਸਟਮ ਬਣਿਆ ਹੋਇਆ ਹੈ ਜਿਸ ਨਾਲ ਕਿ ਜਿਹਡ਼ੇ ਵੀ ਜੀਵ ਜੰਤੂ ਇੱਥੇ ਰਹਿੰਦੇ ਹਨ,ਉਹ ਆਪਣਾ ਢਿੱਡ ਭਰ ਸਕਦੇ ਹਨ।ਇੱਥੇ ਬਹੁਤ ਸਾਰੇ ਜੀਵ ਜੰਤੂ ਅਜਿਹੇ ਹਨ ਜੋ ਜਨਮ ਤੋਂ ਬਾਅਦ ਆਪਣੀ ਮਾਂ ਦਾ ਦੁੱਧ ਪੀਂਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨਸਾਨ ਬੀ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਹੀ ਪੀਂਦਾ ਹੈ, ਜਿਸ ਕਾਰਨ ਉਸ ਨੂੰ ਤਾਕਤ ਮਿਲਦੀ ਹੈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਇਕ ਇਨਸਾਨ ਨੂੰ ਮਾਂ ਦੇ ਦੁੱਧ ਤੋਂ ਬਿਨਾਂ ਕਿਸੇ ਜਾਨਵਰ ਦਾ ਦੁੱਧ ਦਿੱਤਾ ਜਾਵੇ ਤਾਂ ਉਸ ਤੇ ਕੀ ਅਸਰ ਹੋਵੇਗਾ। ਇਸ ਲਈ ਬਹੁਤ ਸਾਰੀਆਂ ਵਿਗਿਆਨਕਾਂ ਦੁਆਰਾ ਰਿਸਰਚਾਂ ਵੀ ਹੋ ਚੁੱਕੀਆਂ ਹਨ

ਕਿ ਕਿਸ ਤਰੀਕੇ ਨਾਲ ਇੱਕ ਜਾਨਵਰ ਦਾ ਦੁੱਧ ਇੱਕ ਇਨਸਾਨ ਦੇ ਸਰੀਰ ਉੱਤੇ ਅਸਰ ਕਰਦਾ ਹੈ।ਮਝ ਅਤੇ ਗਾਂ ਦਾ ਦੁੱਧ ਤਾਂ ਅਸੀਂ ਆਮ ਹੀ ਪੀਂਦੇ ਹਾਂ ਪਰ ਜੇਕਰ ਕਿਸੇ ਹੋਰ ਜਾਨਵਰ ਦਾ ਦੁੱਧ ਇਨਸਾਨ ਨੂੰ ਦਿੱਤਾ ਜਾਵੇ ਤਾਂ ਉਸ ਨਾਲ ਇੱਕ ਇਨਸਾਨ ਦੇ ਸਰੀਰ ਤੇ ਕੀ ਪ੍ਰਭਾਵ ਹੁੰਦਾ ਹੈ, ਇਸ ਬਾਰੇ ਬਹੁਤ ਸਾਰੀਆਂ ਰਿਸਰਚਾਂ ਹੋ ਚੁੱਕੀਆਂ ਹਨ। ਇਸੇ ਦੌਰਾਨ ਇਕ ਰਿਸਰਚ ਚ ਸਾਹਮਣੇ ਆਈ ਸੀ ਜਿਥੇ ਕਿ ਇੱਕ ਇਨਸਾਨ ਦੇ ਸਰੀਰ ਉੱਤੇ ਊਠਣੀ ਦੇ ਦੁੱਧ ਦਾ ਕੀ ਅਸਰ ਹੋਵੇਗਾ।

ਦੱਸਿਆ ਜਾਂਦਾ ਹੈ ਕਿ ਊਠਣੀ ਦੇ ਦੁੱਧ ਵਿਚ ਜ਼ਿੰਕ ਅਤੇ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਕਿ ਸਾਡੇ ਸਰੀਰ ਲਈ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਕਾਫੀ ਵਧਾ ਦਿੰਦੀ ਹੈ।ਇਸ ਤੋਂ ਇਲਾਵਾ ਇਸ ਦੁੱਧ ਵਿੱਚ ਪ੍ਰੋਟੀਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ।

ਸੋ ਜੇਕਰ ਇਕ ਇਨਸਾਨ ਦਿਨ ਵਿੱਚ ਇੱਕ ਕੱਪ ਊਠਣੀ ਦੇ ਦੁੱਧ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਸ਼ੂਗਰ ਦੀ ਸਮੱਸਿਆ ਨੂੰ ਵੀ ਕੰਟਰੋਲ ਵਿੱਚ ਕਰ ਸਕਦਾ ਹੈ।ਇਸ ਤੋਂ ਇਲਾਵਾ ਕੱਦ ਵਧਾਉਣ ਲਈ ਵੀ ਊਠਣੀ ਦਾ ਦੁੱਧ ਵਧੀਆ ਮੰਨਿਆ ਜਾਂਦਾ ਹੈ।

Leave a Reply

Your email address will not be published.