ਦਾਰੂ ਪੀ ਕੇ ਪੁਲਸ ਮੁਲਾਜ਼ਮ ਨੇ ਕੀਤੀ ਸ਼ਰ੍ਹੇਆਮ ਗੁੰਡਾਗਰਦੀ ,ਸੁਣੋ ਸਥਾਨਕ ਲੋਕਾਂ ਤੋਂ ਸਾਰੀ ਸੱਚਾਈ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਕੇ ਪੁਲੀਸ ਦੀ ਵਰਦੀ ਦਾਗਦਾਰ ਹੋ ਜਾਂਦੀ ਹੈ।ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਥੇ ਕਿ ਇੱਕ ਸਸਪੈਂਡ ਪੁਲਸ ਮੁਲਾਜ਼ਮਾਂ ਵਲੋਂ ਇੱਕ ਰੇਹੜੀ ਵਾਲੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਰਸਤੇ ਵਿੱਚ ਹੀ ਇਸ ਪੁਲੀਸ ਮੁਲਾਜ਼ਮ ਨੇ ਆਪਣੀ ਗੱਡੀ ਨੂੰ ਖੜ੍ਹਾ ਕੀਤਾ।ਜਿਸ ਉੱਤੇ ਕੇ ਇਕ ਸ਼ਰਾਬ ਦੀ ਬੋਤਲ ਵੀ ਰੱਖੀ ਹੋਈ ਸੀ। ਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਰੇਹੜੀ ਵਾਲੇ ਕੋਲ ਜਾਂਦਾ ਹੈ ਅਤੇ ਉਸ ਨਾਲ ਬਦਸਲੂਕੀ ਕਰ ਲੱਗਦਾ ਹੈ। ਇਸ ਤੋਂ ਇਲਾਵਾ ਜਦੋਂ ਉਹੋ ਰੇਹੜੀ ਵਾਲਾ ਇਸ ਪੁਲਸ ਮੁਲਾਜ਼ਮ ਤੋਂ ਉਸ ਦੁਆਰਾ ਲਏ ਗਏ ਫਲਾਂ ਦੇ ਪੈਸੇ ਮੰਗਦਾ ਹੈ ਤਾਂ ਉਹ ਪੁਲੀਸ ਮੁਲਾਜ਼ਮ ਰੇਹੜੀ ਵਾਲੇ ਨਾਲ ਹੱਥੋਪਾਈ ਕਰਨ ਲੱਗ ਜਾਂਦਾ ਹੈ।

ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਪੁਲੀਸ ਮੁਲਾਜ਼ਮ ਨੇ ਉਸ ਰੇਹੜੀ ਵਾਲੇ ਦੇ ਥੱਪੜ ਵੀ ਮਾਰਿਆ ਹੈ।ਜਿਸ ਤੋਂ ਬਾਅਦ ਉਹ ਰੇਹੜੀ ਵਾਲਾ ਆਪਣੇ ਮਾਲਕ ਕੋਲ ਚਲਾ ਜਾਂਦਾ ਹੈ ਅਤੇ ਮੁਹੱਲੇ ਵਾਲੇ ਵੀ ਇਸ ਪੁਲੀਸ ਮੁਲਾਜ਼ਮ ਨੂੰ ਦੇਖਣ ਲਈ ਆਉਂਦੇ ਹਨ, ਪਰ ਉਦੋਂ ਤੱਕ ਪੁਲੀਸ ਮੁਲਾਜ਼ਮ ਉੱਥੋਂ ਚਲਿਆ ਜਾਂਦਾ ਹੈ। ਇਸ ਘਟਨਾ ਦੀ ਵੀਡੀਓ ਇੱਕ ਕਾਰ ਚਾਲਕ ਨੇ ਬਣਾਈ ਹੈ ਜੋ ਕਿ ਉਸੇ ਰਸਤੇ ਤੋਂ ਜਾ ਰਿਹਾ ਸੀ ਅਤੇ ਬਾਅਦ ਵਿਚ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਗਈ ਜਿਥੇ ਕਿ ਇਹ ਵਾਇਰਲ ਹੋਈ।

ਲੋਕਾਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਤੋਂ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿ ਸ਼ਰ੍ਹੇਆਮ ਪੁਲੀਸ ਮੁਲਾਜ਼ਮਾਂ ਵੱਲੋਂ ਅੱਜਕੱਲ੍ਹ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਦੂਜੇ ਪਾਸੇ ਸੀਨੀਅਰ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਸਪੈਂਡ ਪੁਲਸ ਮੁਲਾਜ਼ਮਾਂ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾਵੇਗਾ।ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਜਿਸ ਤਰੀਕੇ ਨਾਲ ਅੱਜਕੱਲ੍ਹ ਪੁਲੀਸ ਮੁਲਾਜ਼ਮਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਉਸ ਨਾਲ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲੀਸ ਲਈ ਇੱਜ਼ਤ ਘਟਦੀ ਜਾ ਰਹੀ ਹੈ।

ਲੋਕ ਹਰ ਪੁਲੀਸ ਮੁਲਾਜ਼ਮ ਨੂੰ ਦੇਖ ਕੇ ਇੱਕੋ ਗੱਲ ਕਹਿੰਦੇ ਹਨ ਕਿ ਇਹ ਪੁਲੀਸ ਮੁਲਾਜ਼ਮ ਸਿਰਫ ਆਮ ਜਨਤਾ ਨਾਲ ਧੱਕੇਸ਼ਾਹੀ ਕਰਨ ਲਈ ਬਣੇ ਹੋਏ ਹਨ, ਪਰ ਵੱਡੇ ਲੀਡਰਾਂ ਦੇ ਸਾਹਮਣੇ ਇਨ੍ਹਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ।

Leave a Reply

Your email address will not be published.