ਲਹਿੰਬਰ ਹੁਸੈਨਪੁਰੀ ਨਾਲ ਕੰਮ ਕਰਨ ਵਾਲੀ ਔਰਤ ਨੇ ਲਾਈਵ ਹੋ ਕੇ ਖੁੱਲ੍ਹੇ ਵੱਡੇ ਵੱਡੇ ਰਾਜ

Uncategorized

ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੇ ਜੀਵਨ ਵਿੱਚ ਵਿਵਾਦ ਚੱਲ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।ਇੱਥੇ ਹੀ ਲਹਿੰਬਰ ਹੁਸੈਨਪੁਰੀ ਦੀਆਂ ਸਾਲੀਆਂ ਨੇ ਵੀ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਹਨ ਕਿ ਉਹ ਉਨ੍ਹਾਂ ਉੱਤੇ ਬੁਰੀ ਅੱਖ ਰੱਖਦੇ ਹਨ। ਲਹਿੰਬਰ ਹੁਸੈਨਪੁਰੀ ਤੇ ਇਹ ਇਲਜ਼ਾਮ ਲਗਾਏ ਗਏ ਕਿ ਉਹ ਆਪਣੇ ਬੱਚਿਆਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਹਨ ਉਨ੍ਹਾਂ ਉੱਤੇ ਸ਼ੱਕ ਕਰਦੇ ਹਨ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕਰਦੇ ਹਨ।

ਸੋ ਇਹ ਮਾਮਲਾ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ ਮੀਡੀਆ ਵੱਲੋਂ ਵੀ ਦੋਨਾਂ ਪੱਖਾਂ ਦੀ ਗੱਲ ਸੁਣੀ ਜਾ ਰਹੀ ਹੈ।ਭਾਵੇਂ ਕਿ ਇਹ ਇੱਕ ਘਰ ਦਾ ਮਾਮਲਾ ਸੀ ਜਿਸ ਨੂੰ ਕਿ ਘਰ ਵਿਚ ਬੈਠ ਕੇ ਸੁਲਝਾਇਆ ਜਾਣਾ ਚਾਹੀਦਾ ਸੀ,ਪਰ ਜਿਸ ਤਰੀਕੇ ਨਾਲ ਇਹ ਹੁਣ ਦੁਨੀਆਦਾਰੀ ਦੇ ਸਾਹਮਣੇ ਆ ਚੁੱਕਿਆ ਹੈ ਤਾਂ ਹੁਣ ਲੋਕਾਂ ਵੱਲੋਂ ਵੀ ਇਸ ਮਾਮਲੇ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।ਇਸ ਤੋਂ ਬਾਅਦ ਲੈਂਬਰ ਹੁਸੈਨਪੁਰੀ ਨੂੰ ਜਾਣਨ ਵਾਲੇ ਬਹੁਤ ਸਾਰੇ ਉਨ੍ਹਾਂ ਦੇ ਚਹੇਤਿਆਂ ਵੱਲੋਂ ਅੱਗੇ ਆ ਕੇ ਉਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ।ਪਹਿਲਾਂ ਵੀ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੀਆਂ ਵੀਡਿਓਜ਼ ਆ ਚੁੱਕੀਆਂ ਹਨ

ਜਿਨ੍ਹਾਂ ਨੇ ਲਾਈਵ ਆ ਕੇ ਲਹਿੰਬਰ ਹੁਸੈਨਪੁਰੀ ਦਾ ਪੱਖ ਪੂਰਿਆਅਤੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਹਰਕਤ ਕਦੇ ਵੀ ਨਹੀਂ ਕੀਤੀ ਜਾ ਸਕਦੀ ਜਿਹੜੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਏ।ਉੱਥੇ ਹੀ ਲੈਂਬਰ ਹੁਸੈਨਪੁਰੀ ਨਾਲ ਬਹੁਤ ਸਮਾਂ ਕੰਮ ਕਰਨ ਵਾਲੀ ਇੱਕ ਮਹਿਲਾ ਨੇ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਲੈਂਬਰ ਹੁਸੈਨਪੁਰੀ ਦੀਆਂ ਸਾਲੀਆਂ ਵੱਲੋਂ ਉਨ੍ਹਾਂ ਦਾ ਘਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਲਈ ਉਨ੍ਹਾਂ ਨੇ ਲੈਂਬਰ ਹੁਸੈਨਪੁਰੀ ਦੀਆਂ ਸਾਲੀਆਂ ਨੂੰ ਬਹੁਤ ਖਰੀਆਂ ਖਰੀਆਂ ਸੁਣਾਈਆਂ।

Leave a Reply

Your email address will not be published.