ਥਾਣੇਦਾਰ ਉੱਪਰ ਦੋਸ਼ੀ ਕੁੜੀ ਨਾਲ ਪਿਆਰ ਪਾਉਣ ਤੇ ਲੱਗੇ ਗੰਭੀਰ ਆਰੋਪ

Uncategorized

ਅੱਜਕੱਲ੍ਹ ਆਪਸੀ ਰਿਸ਼ਤਿਆਂ ਵਿੱਚ ਫਿੱਕ ਪੈਂਦੀ ਜਾ ਰਹੀ ਹੈ,ਜਿਸ ਕਾਰਨ ਕੇ ਆਪਣਿਆਂ ਵੱਲੋਂ ਹੀ ਆਪਣਿਆਂ ਨਾਲ ਧੋਖਾ ਕੀਤਾ ਜਾਂਦਾ ਹੈ।ਅੱਜਕੱਲ੍ਹ ਲੋਕ ਇੰਨੇ ਚਲਾਕ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੈਸੇ ਤੋਂ ਇਲਾਵਾ ਕੁਝ ਦਿਖਾਈ ਨਹੀਂ ਦਿੰਦਾ।ਇਸ ਤਰੀਕੇ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਕਿ ਪੈਸੇ ਕਰਕੇ ਬਹੁਤ ਸਾਰੇ ਘਰ ਖ਼ਰਾਬ ਹੋ ਜਾਂਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲੇ ਅਜਿਹੇ ਦੇਖਣ ਨੂੰ ਮਿਲਦੇ ਹਨ ਜਿੱਥੇ ਕਿ ਨਾਜਾਇਜ਼ ਸੰਬੰਧਾਂ ਦੇ ਚੱਲਦੇ ਘਰ ਖਰਾਬ ਹੁੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਹੋ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਕ ਸੰਦੀਪ ਕੌਰ ਨਾਂ ਦੀ ਲੜਕੀ ਉੱਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਆਪਣੇ ਸਹੁਰੇ ਪਰਿਵਾਰ ਨਾਲ ਚਲਾਕੀ ਕਰਕੇ ਪੈਸੇ ਦੀ ਹੇਰਾਫੇਰੀ ਕੀਤੀ ਹੈ।

ਇਸ ਤੋਂ ਇਲਾਵਾ ਇਸ ਲੜਕੀ ਦਾ ਕਿਸੇ ਪੁਲੀਸ ਮੁਲਾਜ਼ਮ ਨਾਲ ਨਾਜਾਇਜ਼ ਸੰਬੰਧ ਵੀ ਦੱਸਿਆ ਜਾ ਰਿਹਾ ਹੈ।ਸੋ ਹੁਣ ਇਹ ਮਾਮਲਾ ਜੋਗਿੰਦਰ ਬਾਸੀ ਸ਼ੋਅ ਵਿਚ ਪਹੁੰਚ ਚੁੱਕਿਆ ਹੈ।ਦਸ ਦਈਏ ਕਿ ਜੋਗਿੰਦਰ ਪਾਸੀ ਸੋ ਬਹੁਤ ਹੀ ਮਸ਼ਹੂਰ ਸੋ ਹੈ ਜਿਥੇ ਕਿ ਅਕਸਰ ਹੀ ਜੋਗਿੰਦਰ ਬਾਸੀ ਅਜਿਹੇ ਮਾਮਲਿਆਂ ਉੱਤੇ ਗੱਲਬਾਤ ਕਰਦੇ ਹਨ ਜੋ ਕਿ ਲੋਕਾਂ ਦੇ ਨਿੱਜੀ ਹੁੰਦੇ ਹਨ, ਪਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਉੱਤੇ ਕਾਫ਼ੀ ਵਿਵਾਦ ਚੱਲ ਰਿਹਾ ਹੁੰਦਾ ਹੈ। ਇਸ ਦੌਰਾਨ ਜੋਗਿੰਦਰ ਬਾਸੀ ਨੇ ਉਸ ਲੜਕੀ ਸੰਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ।

ਇੱਥੇ ਸੰਦੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੁਆਰਾ ਹੀ ਉਸ ਦੀਆਂ ਮਿੰਨਤਾਂ ਕੀਤੀਆਂ ਜਾ ਰਹੀਆਂ ਸੀ ਕਿ ਉਸ ਨਾਲ ਵਿਆਹ ਕਰਵਾਵੇ। ਇਸ ਤੋਂ ਇਲਾਵਾ ਉਸ ਨੇ ਆਪਣੇ ਪਤੀ ਦੇ ਨਾਂ ਦਾ ਟੈਟੂ ਆਪਣੀ ਬਾਂਹ ਉੱਤੇ ਬਣਾਇਆ ਹੋਇਆ ਹੈ ਅਤੇ ਉਹ ਚਾਰ ਮਹੀਨੇ ਦੀ ਗਰਭਵਤੀ ਵੀ ਹੋਈ ਸੀ। ਪਰ ਜਦੋਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕੈਨੇਡਾ ਜਾਣ ਲਈ ਜ਼ਿੱਦ ਕੀਤੀ ਗਈ ਤਾਂ ਰਸਤੇ ਵਿਚ ਹੀ ਉਸ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗੀ ਸੀ, ਜਿਸ ਤੋਂ ਬਾਅਦ ਕੇ ਉਸ ਦਾ ਗਰਭਪਾਤ ਹੋ ਗਿਆ। ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਜੇਕਰ ਉਸ ਨੇ ਆਪਣੇ ਪਤੀ ਨੂੰ ਛੱਡਣਾ ਹੀ ਹੁੰਦਾ ਤਾਂ

ਉਹ ਗਰਭਵਤੀ ਨਾ ਹੁੰਦੀ। ਪਰ ਦੂਜੇ ਪਾਸੇ ਉਸ ਦੇ ਪਤੀ ਵੱਲੋਂ ਵੀ ਆਪਣੀ ਪਤਨੀ ਉੱਤੇ ਕਾਫ਼ੀ ਇਲਜ਼ਾਮ ਲਗਾਏ ਗਏ ਅਤੇ ਉਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਸ ਦੀ ਪਤਨੀ ਨੇ ਉਨ੍ਹਾਂ ਨਾਲ ਪੈਸੇ ਦੀ ਹੇਰਾਫੇਰੀ ਕੀਤੀ ਅਤੇ ਹੁਣ ਉਨ੍ਹਾਂ ਨਾਲ ਸਬੰਧ ਤੋੜਨਾ ਚਾਹੁੰਦੀ ਹੈ।

Leave a Reply

Your email address will not be published.