1984 ਦਾ ਸੰਤਾਪ ਹੰਢਾ ਰਹੀ ਇਸ ਮਾਤਾ ਦੀ ਸੁਣੋ ਦਰਦ ਭਰੀ ਕਹਾਣੀ

Uncategorized

ਜੂਨ 1984 ਦਾ ਸੰਤਾਪ ਜਿਨ੍ਹਾਂ ਪਰਿਵਾਰਾਂ ਨੇ ਹੰਢਾਇਆ ਉਨ੍ਹਾਂ ਲਈ ਇਹ ਬਹੁਤ ਜ਼ਿਆਦਾ ਔਖਾ ਸਮਾਂ ਸੀ। ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਬੇਗੁਨਾਹਾਂ ਦੀ ਜਾਨ ਲਈ ਸੀ।ਬਹੁਤ ਸਾਰੇ ਲੋਕ ਅੱਜ ਵੀ ਮੌਜੂਦ ਹਨ,ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਵਿਚ ਜੋ ਵੀ ਜੂਨ 1984 ਵਿੱਚ ਵਾਪਰਿਆ ਉਹ ਆਪਣੇ ਅੱਖੀਂ ਦੇਖਿਆ ਸੀ। ਬਹੁਤ ਸਾਰੇ ਲੋਕਾਂ ਦੀਆਂ ਇੰਟਰਵਿਊ ਸੋਸ਼ਲ ਮੀਡੀਆ ਉੱਤੇ ਪਾਈਆਂ ਜਾਂਦੀਆਂ ਹਨ,ਪਰ ਫਿਰ ਵੀ ਲੋਕ ਉਨ੍ਹਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ। ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਪਹਿਲੇ ਹਫ਼ਤੇ ਵਿੱਚ ਬਹੁਤ ਸਾਰੇ ਲੋਕ ਇਸ ਘੱਲੂਘਾਰੇ ਦੀ ਗੱਲਬਾਤ ਕਰਦੇ ਹਨ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਹਨ।

ਪਰ ਜਦੋਂ ਇਹ ਸਮਾਂ ਲੰਘ ਜਾਂਦਾ ਹੈ ਤਾਂ ਫਿਰ ਲੋਕ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋ ਜਾਂਦੇ ਹਨ ਅਤੇ ਕਿਸੇ ਨੂੰ ਵੀ ਉਨ੍ਹਾਂ ਪਰਿਵਾਰਾਂ ਦਾ ਦੁੱਖ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੇ ਪਰਿਵਾਰ ਇਸ ਘੱਲੂਘਾਰੇ ਵਿੱਚ ਖ਼ਤਮ ਹੋ ਗਈ ਸੀ। ਇਸ ਤੋਂ ਇਲਾਵਾ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਸਰਕਾਰਾਂ ਵੀ ਬਹੁਤ ਸਾਰੀਆਂ ਗੱਲਾਂ ਕਰਦੀਆਂ ਨਜ਼ਰ ਆਉਂਦੀਆਂ ਹਨ ਕਿ ਪੀਡ਼ਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ,ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਕੋਈ ਵੀ ਸਰਕਾਰੀ ਲੀਡਰ ਇਨ੍ਹਾਂ ਪੀਡ਼ਤ ਪਰਿਵਾਰਾਂ ਦੀ ਬਾਂਹ ਨਹੀਂ ਫੜਦਾ।

ਦੱਸ ਦੇਈਏ ਕਿ ਉੱਨੀ ਸੌ ਚੁਰਾਸੀ ਦੇ ਘੱਲੂਘਾਰੇ ਦੇ ਦੌਰਾਨ ਬਹੁਤ ਸਾਰੇ ਪਰਿਵਾਰ ਖ਼ਤਮ ਹੋ ਗਏ।ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਮਾਤਾ ਹਰਬੰਸ ਕੌਰ ਦਾ ਸੀ ਉਨ੍ਹਾਂ ਦੱਸਿਆ ਕਿ ਇਸ ਘੱਲੂਘਾਰੇ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਅੱਠ ਮੈਂਬਰ ਮਾਰੇ ਗਏ।ਉਨ੍ਹਾਂ ਦੱਸਿਆ ਕਿ ਉਹ ਖੁਸ਼ੀ ਖੁਸ਼ੀ ਟਰੱਕ ਵਿੱਚ ਬੈਠ ਕੇ ਸ੍ਰੀ ਦਰਬਾਰ ਸਾਹਿਬ ਗਏ ਸੀ, ਕਿਉਂਕਿ ਉਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਸਮਾਗਮ ਰੱਖਿਆ ਹੋਇਆ ਸੀ।ਇਸ ਮਾਤਾ ਨੇ ਰੋਂਦੇ ਰੋਂਦੇ ਹੋਏ ਉਸ ਸਮੇਂ ਦਾ ਹਾਲ ਬਿਆਨ ਕੀਤਾ ਕਿ ਕਿਸ ਤਰੀਕੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਜੇਲ੍ਹ ਵਿੱਚ ਇੱਕ ਮਹੀਨੇ ਲਈ ਰੱਖਿਆ ਗਿਆ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਛੱਡਿਆ ਗਿਆ,ਹੁਣ ਉਨ੍ਹਾਂ ਕੋਲ ਸਿਰਫ਼ ਉਨ੍ਹਾਂ ਦੀ ਇੱਕ ਧੀ ਹੈ।

Leave a Reply

Your email address will not be published. Required fields are marked *