ਪਤਨੀ ਨੇ ਪਤੀ ਦਾ ਸਿਰ ਕੀਤਾ ਪਿੰਜਰੇ ਵਿਚ ਬੰਦ ਸਚਾਈ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਿਗਰਟ ਪੀਣ ਦੀ ਲਤ ਚ ਲੱਗ ਚੁੱਕੀ ਹੈ,ਜਿਸ ਤੋਂ ਬਾਅਦ ਕੇ ਉੁਨ੍ਹਾਂ ਲਈ ਸਿਗਰਟ ਪੀਣ ਦੀ ਇਸ ਆਦਤ ਨੂੰ ਛੱਡਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਸਿਗਰਟ ਪੀਣ ਦੀ ਲਤ ਅਜਿਹੀ ਹੁੰਦੀ ਹੈ ਜੋ ਕਿ ਕਿਸੇ ਲਈ ਵੀ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੀ ਹੈ ਭਾਵ ਕਿ ਜਿਹੜੇ ਲੋਕਾਂ ਨੂੰ ਈ ਸਿਗਰਟ ਪੀਣ ਦੀ ਆਦਤ ਹੋ ਚੁੱਕੀ ਹੈ, ਉਨ੍ਹਾਂ ਲਈ ਇਸ ਆਦਤ ਨੂੰ ਛੱਡਣਾ ਬੇਹੱਦ ਮੁਸ਼ਕਿਲ ਹੁੰਦਾ ਹੈ।ਪਰ ਜਦੋਂ ਕੋਈ ਇਹ ਠਾਣ ਲਵੇ ਕਿ ਉਸ ਨੇ ਇਸ ਆਦਤ ਨੂੰ ਛੱਡਣਾ ਹੈ ਤਾਂ ਫਿਰ ਲੋਕ ਬਹੁਤ ਸਾਰੇ ਜੁਗਾੜ ਲਗਾਉਂਦੇ ਹਨ। ਇਸੇ ਤਰੀਕੇ ਦਾ ਇੱਕ ਜੁਗਾੜ ਤੁਰਕੀ ਦੇ ਰਹਿਣ ਵਾਲੇ ਇਕ ਵਿਅਕਤੀ ਇਬਰਾਹਿਮ ਨੇ ਲਗਾਇਆ ਹੈ।

ਇਬਰਾਹਿਮ ਨੂੰ ਸੋਲ਼ਾਂ ਸਾਲ ਦੀ ਉਮਰ ਤੋਂ ਸਿਗਰਟ ਪੀਣ ਦੀ ਆਦਤ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਇਹ ਆਦਤ ਇੰਨੀ ਜ਼ਿਆਦਾ ਵਧੀ ਜਾ ਰਹੀ ਸੀ,ਕਿ ਉਹ ਦੇਣ ਵਿਚ ਦੋ ਦੋ ਪੈਕਟ ਸਿਗਰਟ ਦੇ ਖ਼ਤਮ ਕਰ ਦਿੰਦਾ ਸੀ। ਉਸ ਨੇ ਸਿਗਰਟ ਪੀਣ ਦੀ ਆਦਤ ਨੂੰ ਛੱਡਣਾ ਚਾਹਿਆ ਪਰ ਉਹ ਨਹੀਂ ਛੱਡ ਸਕਿਆ,ਪਰ ਜਦੋਂ ਇਬਰਾਹਿਮ ਦੇ ਪਿਤਾ ਦੀ ਮੌਤ ਫੇਫੜਿਆਂ ਦੇ ਕੈਂਸਰ ਕਾਰਨ ਹੋ ਗਈ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਿਗਰਟ ਪੀਣ ਦੇ ਨਾਲ ਉਸ ਦੀ ਸਿਹਤ ਉੱਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪੈ ਰਿਹਾ ਹੈ।

ਭਾਵੇਂ ਕਿ ਸਿਗਰੇਟ ਵਾਲੇ ਪੈਕਟਾਂ ਉਤੇ ਲਿਖਿਆ ਹੁੰਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ,ਪਰ ਜਦੋਂ ਤੱਕ ਕਿਸੇ ਵਿਅਕਤੀ ਦੇ ਸਾਹਮਣੇ ਅਜਿਹੀ ਅਣਹੋਣੀ ਨਹੀਂ ਹੋ ਜਾਂਦੀ ਜਿਸ ਨਾਲ ਕਿ ਉਸ ਨੂੰ ਵਿਸ਼ਵਾਸ ਹੋ ਜਾਵੇ ਕਿ ਇਹ ਸੱਚਮੁੱਚ ਹੀ ਉਸ ਦੇ ਲਈ ਹਾਨੀਕਾਰਕ ਹੈ ਤਾਂ ਉਸ ਸਮੇਂ ਤਕ ਕਿਸੇ ਵੀ ਬੁਰੀ ਆਦਤ ਨੂੰ ਛੱਡਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਸੋ ਜਦੋਂ ਇਬਰਾਹਿਮ ਨੇ ਇਹ ਮਨ ਬਣਾ ਲਿਆ ਕਿ ਉਸ ਨੂੰ ਇਹ ਆਦਤ ਛੱਡਣੀ ਚਾਹੀਦੀ ਹੈ ਤਾਂ ਉਸ ਨੇ ਆਪਣੇ ਸਿਰ ਦੇ ਬਰਾਬਰ ਦਾ ਇਕ ਪਿੰਜਰਾ ਤਿਆਰ ਕਰ ਲਿਆ।ਜਿਸ ਦੇ ਵਿਚ ਉਹ ਆਪਣੇ ਸਿਰ ਨੂੰ ਹਰ ਵਕਤ ਕੈਦ ਰੱਖਦਾ ਹੈ। ਇਸ ਤੋਂ ਇਲਾਵਾ ਇਸ ਪਿੰਜਰੇ ਦੀ ਚਾਬੀ ਉਸ ਦੀ ਪਤਨੀ ਕੋਲ ਰਹਿੰਦੀ ਹੈ

ਜਦੋਂ ਵੀ ਇਬਰਾਹਿਮ ਨੇ ਖਾਣਾ ਖਾਣਾ ਹੁੰਦਾ ਹੈ, ਉਸੇ ਸਮੇਂ ਉਹ ਪਿੰਜਰੇ ਨੂੰ ਖੋਲ੍ਹਿਆ ਜਾਂਦਾ ਹੈ।ਸੋ ਉਸ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਉਹ ਆਪਣੀ ਸਿਗਰਟ ਪੀਣ ਦੀ ਆਦਤ ਨੂੰ ਛੱਡ ਸਕਦਾ ਹੈ।

Leave a Reply

Your email address will not be published. Required fields are marked *