ਗੁਆਂਢੀਆਂ ਦੀ ਕੁੜੀ ਨੂੰ ਪਿਆਰ ਵਿੱਚ ਵਿਆਹ ਦਾ ਲਾਰਾ ਲਾ ਕੇ ਮੁੰਡੇ ਨੇ ਕੀਤਾ ਬਲਾਤਕਾਰ

Uncategorized

ਅੱਜਕੱਲ੍ਹ ਪ੍ਰੇਮ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ ਜਿਥੇ ਕਿ ਧੋਖਾਧੜੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਦਾ ਇਕ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਲੜਕੀ ਦਾ ਕਹਿਣਾ ਹੈ ਕਿ ਜੱਜ ਸਿੰਘ ਨਾਂ ਦੇ ਇਕ ਲੜਕੇ ਵਲੋਂ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ, ਬਾਅਦ ਵਿੱਚ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ ਗਏ ਅਤੇ ਹੁਣ ਉਹ ਵਿਆਹ ਕਰਨ ਤੋਂ ਮੁੱਕਰ ਰਿਹਾ ਹੈ। ਇਸ ਲੜਕੀ ਨੇ ਦੱਸਿਆ ਕਿ ਉਸ ਨੇ ਇਨਸਾਫ ਲਈ ਪੁਲਸ ਸਟੇਸ਼ਨ ਵਿਚ ਦਰਖਾਸਤ ਦਿੱਤੀ ਸੀ,ਜਿਸ ਉਤੇ ਕੋਈ ਕਾਰਵਾਈ ਨਹੀਂ ਹੋਈ ਸੀ ਪਰ ਬਾਅਦ ਵਿੱਚ ਮੀਡੀਆ ਵਾਲਿਆਂ ਨੇ ਉਸ ਦੀ ਖ਼ਬਰ ਦਿਖਾਈ।

ਜਿਸ ਤੋਂ ਬਾਅਦ ਕੇ ਪੁਲੀਸ ਵਾਲਿਆਂ ਉੱਤੇ ਵੀ ਦਬਾਅ ਬਣਿਆ ਅਤੇ ਉਨ੍ਹਾਂ ਨੇ ਦੋਸ਼ੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਸ ਲੜਕੀ ਦਾ ਦੱਸਣਾ ਹੈ ਕਿ ਉਹ ਜਜ ਸਿੰਘ ਨਾਂ ਦਾ ਲੜਕਾ ਇਨ੍ਹਾਂ ਦਾ ਗੁਆਂਢੀ ਸੀ ਅਤੇ ਇਸ ਨੂੰ ਵਿਆਹ ਦਾ ਝਾਂਸਾ ਦੇ ਕੇ ਇਸ ਨਾਲ ਬਲਾਤਕਾਰ ਕੀਤਾ ਹੈ।ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਸ਼ੀ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨ ਦਿਨਾਂ ਦੇ ਰਿਮਾਂਡ ਤੇ ਲਿਆ ਹੈ।ਇਸ ਤੋਂ ਇਲਾਵਾ ਉਸ ਨੂੰ ਛੇਤੀ ਹੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਪਰ ਉੱਥੇ ਹੀ ਕੁਝ ਲੋਕਾਂ ਵਲੋਂ ਇਸ ਖਬਰ ਨੂੰ ਦੇਖਣ ਤੋਂ ਬਾਅਦ ਕਿਹਾ ਜਾ ਰਿਹਾ ਹੈ

ਕਿ ਬਲਾਤਕਾਰ ਉਸ ਨੂੰ ਕਹਿੰਦੇ ਹਨ ਜੋ ਕਿ ਧੱਕੇ ਨਾਲ ਹੋਇਆ ਹੋਵੇ, ਜਿਸ ਤਰੀਕੇ ਨਾਲ ਇਸ ਲੜਕੀ ਦਾ ਕਹਿਣਾ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਗਏ। ਇਸ ਦਾ ਮਤਲਬ ਇਹੀ ਨਿਕਲਦਾ ਹੈ ਕਿ ਇਹ ਲੜਕੀ ਵੀ ਉਸ ਲੜਕੇ ਨਾਲ ਸਹਿਮਤ ਸੀ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਹ ਲੜਕੀ ਉਸ ਲੜਕੇ ਨੂੰ ਆਪਣਾ ਗੁਆਂਢੀ ਦੱਸ ਰਹੀ ਹੈ

ਉੱਥੇ ਇਸ ਲੜਕੀ ਦੀਆਂ ਵੀ ਬਹੁਤ ਸਾਰੀਆਂ ਗਲਤੀਆਂ ਸਾਹਮਣੇ ਆ ਰਹੀਆਂ ਹਨ।

Leave a Reply

Your email address will not be published. Required fields are marked *