ਚੋਰਾਂ ਦੁਆਰਾ ਕੀਤੀਆਂ ਗਈਆਂ ਇਹ ਬੇਵਕੂਫੀਆਂ ਦੇਖ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਹਨ, ਪਰ ਕਦੇ ਕਦੇ ਚੋਰ ਅਜਿਹੀਆਂ ਗ਼ਲਤੀਆਂ ਕਰਦੇ ਹਨ ਜੋ ਕਿ ਉਨ੍ਹਾਂ ਦੀ ਮੂਰਖਤਾ ਦੀ ਗਵਾਹੀ ਦਿੰਦੀਆਂ ਹਨ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਚੋਰ ਕੁਝ ਗਲਤੀਆਂ ਕਰ ਬੈਠਦੇ ਹਨ, ਫਿਰ ਲੋਕਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਕਈ ਵਾਰ ਜੇਲ੍ਹ ਦੀ ਹਵਾ ਵੀ ਖਵਾਈ ਜਾਂਦੀ ਹੈ।ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੀਆਂ ਹੀ ਵੀਡੀਓਜ਼ ਬਾਰੇ ਗੱਲਬਾਤ ਕਰਾਂਗੇ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈਆਂ ਸੀ। ਦੱਸ ਦੇਈਏ ਕਿ ਦਿੱਲੀ ਵਿਚ ਇਕ ਚੋਰ ਨੇ ਅਜਿਹੀ ਹੀ ਗਲਤੀ ਕੀਤੀ ਸੀ।

ਰਾਤ ਦੇ ਸਮੇਂ ਵਿੱਚ ਇਸ ਚੋਰ ਨੇ ਇੱਕ ਵਿਦੇਸ਼ੀ ਮਹਿਲਾ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ,ਪਰ ਜਿਵੇਂ ਹੀ ਉਸ ਮਹਿਲਾ ਨੇ ਚਿਲਾਉਣਾ ਸ਼ੁਰੂ ਕੀਤਾ ਤਾਂ ਉਸ ਸੜਕ ਦੇ ਨਜ਼ਦੀਕ ਕੁਝ ਲੜਕੇ ਖੇਡ ਰਹੇ ਸੀ ਤਾਂ ਉਨ੍ਹਾਂ ਨੇ ਉਸ ਮਹਿਲਾ ਦੀ ਮਦਦ ਕੀਤੀ। ਉਨ੍ਹਾਂ ਨੇ ਚੋਰ ਨੂੰ ਦਬੋਚ ਲਿਆ। ਸੋ ਇੱਥੇ ਚੋਰ ਨੇ ਚੋਰੀ ਕਰਨ ਲਈ ਗਲਤ ਜਗ੍ਹਾ ਚੁਣ ਲਈ, ਜਿਸ ਦੀ ਕਿ ਉਸ ਨੂੰ ਸਜ਼ਾ ਵੀ ਭੁਗਤਣੀ ਪਈ।ਇਸ ਤੋਂ ਇਲਾਵਾ ਤੁਹਾਡੇ ਨਾਲ ਇਕ ਹੋਰ ਵੀਡੀਓ ਬਾਰੇ ਗੱਲਬਾਤ ਕਰਦੇ ਹਾਂ

ਜਿੱਥੇ ਕਿ ਇਕ ਚੋਰ ਨੇ ਹਰਿਆਣਾ ਦੇ ਇਕ ਹਸਪਤਾਲ ਵਿੱਚੋਂ ਕੋਰੋਨਾ ਵੈਕਸੀਨ ਚੋਰੀ ਕਰ ਲਈ ਸੀ, ਪਰ ਜਦੋਂ ਉਸ ਚੋਰ ਨੂੰ ਡੱਬਾ ਖੋਲ੍ਹਣ ਤੇ ਪਤਾ ਚੱਲਿਆ ਕਿ ਇਸ ਵਿੱਚ ਕਰੋਣਾ ਵੈਕਸੀਨ ਹੈ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।ਉਸ ਨੇ ਵਾਪਸ ਉਹ ਵੈਕਸੀਨ ਹਸਪਤਾਲ ਵਿੱਚ ਪਹੁੰਚਾ ਦਿੱਤੀ,ਪਰ ਜੇਕਰ ਤੁਸੀਂ ਸੋਚ ਰਹੇ ਹੋ ਕੇ ਉਹ ਚੋਰ ਬਹੁਤ ਹੀ ਇਮਾਨਦਾਰ ਸੀ ਅਤੇ ਵੈਕਸੀਨ ਵਾਪਸ ਕਰਨ ਨਾਲ ਉਸ ਦੀ ਗਲਤੀ ਸੁਧਰ ਗਈ ਤਾਂ ਤੁਸੀਂ ਗਲਤ ਹੋ। ਕਿਉਂਕਿ ਉਸ ਦੀ ਇਸ ਗਲਤੀ ਕਾਰਨ ਹੀ ਕੋਰੋਨਾ ਵੈਕਸੀਨ ਦਾ ਨੁਕਸਾਨ ਹੋਇਆ,

ਕਿਉਂਕਿ ਉਸ ਵੈਕਸੀਨ ਨੂੰ ਇੱਕ ਉੱਚਿਤ ਤਾਪਮਾਨ ਤੇ ਰੱਖਣਾ ਹੁੰਦਾ ਹੈ ਪਰ ਚੋਰ ਦੀ ਗਲਤੀ ਕਾਰਨ ਉਹ ਸਾਰੀ ਵੈਕਸੀਨ ਖ਼ਰਾਬ ਹੋ ਗਈ। ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਹਨ ਜੋ ਕਿ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ।

Leave a Reply

Your email address will not be published.