ਅਖਬਾਰ ਦੇ ਦਫਤਰ ਉਪਰ ਰਾਤ ਨੂੰ ਕੀਤਾ ਗਿਆ ਹਮਲਾ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ

Uncategorized

ਲੁਧਿਆਣਾ ਵਿੱਚ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ, ਇਸੇ ਤਰ੍ਹਾਂ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਤੈਨੂੰ ਮੁੰਡਿਆਂ ਉੱਤੇ ਕਾਤਲਾਨਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨਾਂ ਨੇ ਇਨ੍ਹਾਂ ਉੱਤੇ ਹਮਲਾ ਕੀਤਾ ਉਹ ਅਣਪਛਾਤੇ ਹਨ।ਜਾਣਕਾਰੀ ਮੁਤਾਬਕ ਇਹ ਤਿੰਨੇ ਨੌਜਵਾਨ ਇੱਕ ਦੁਕਾਨ ਵਿੱਚ ਸੁੱਤੇ ਹੋਏ ਸੀ ਜਿਥੇ ਕਿ ਅਖ਼ਬਾਰਾਂ ਦਾ ਕੰਮ ਹੁੰਦਾ ਹੈ ਇਸ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇੱਥੇ ਉਨ੍ਹਾਂ ਦਾ ਇੱਕ ਵਰਕਰ ਸੀ।ਇਸ ਤੋਂ ਇਲਾਵਾ ਇਕ ਮੁਹੱਲੇ ਦਾ ਮੁੰਡਾ ਅਤੇ ਇਕ ਹੋਰ ਨੰਨ੍ਹੇ ਨਾਂ ਦਾ ਮੁੰਡਾ ਇੱਥੇ ਸੁੱਤਾ ਹੋਇਆ ਸੀ।

ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਏਸੀ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਮੁੰਡਿਆਂ ਨੇ ਕਿਹਾ ਕਿ ਉਹ ਇੱਥੇ ਹੀ ਸੌਣਗੇ,ਜਿਸ ਤੋਂ ਬਾਅਦ ਉਸ ਨੇ ਵੀ ਹਾਂ ਕਰ ਦਿੱਤੀ।ਪਰ ਰਾਤ ਬਾਰਾਂ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀ ਆਏ,ਜਿਨ੍ਹਾਂ ਨੇ ਕੇ ਦੁਕਾਨ ਵਿਚ ਸੁੱਤੇ ਹੋਏ ਇਨ੍ਹਾਂ ਤਿੰਨਾਂ ਲੜਕੀਆਂ ਉੱਤੇ ਜਾਨਲੇਵਾ ਹਮਲਾ ਕੀਤਾ। ਉਨ੍ਹਾਂ ਵਿਅਕਤੀਆਂ ਕੋਲ ਪਿਸਤੌਲ ਅਤੇ ਟੋਕੇ ਵੀ ਸੀ ਅਤੇ ਇਨ੍ਹਾਂ ਤਿੰਨ ਨੌਜਵਾਨਾਂ ਉੱਤੇ ਉਨ੍ਹਾਂ ਨੇ ਉਹ ਟੋਕੇ ਵੀ ਚਲਾਏ ਅਤੇ ਇਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।

ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਦੁਕਾਨ ਦੇ ਮਾਲਕ ਦਾ ਦੱਸਣਾ ਹੈ ਕਿ ਇੱਥੇ ਉਨ੍ਹਾਂ ਦਾ ਸਿਰਫ਼ ਇੱਕ ਹੀ ਵਰਕਰ ਸੀ, ਦੋ ਮੁੰਡਿਆਂ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ।ਪਰ ਹੁਣ ਪੁਲੀਸ ਦੁਆਰਾ ਦੱਸਿਆ ਜਾ ਰਿਹਾ ਹੈ ਕੇ ਦੁਕਾਨ ਵਿਚ ਵਰਕਰ ਤੋਂ ਇਲਾਵਾ ਜਿਹੜੇ ਦੋ ਹੋਰ ਮੁੰਡੇ ਸੁੱਤੇ ਹੋਏ ਸੀ, ਉਨ੍ਹਾਂ ਨੇ ਪਿਛਲੇ ਦਿਨੀਂ ਕਿਸੇ ਹੋਰ ਪਾਰਟੀ ਨਾਲ ਝਗੜਾ ਕੀਤਾ ਸੀ। ਜਿਸ ਦਾ ਬਦਲਾ ਲੈਣ ਲਈ ਦੂਜੀ ਪਾਰਟੀ ਦੇ ਕੁਝ ਨੌਜਵਾਨ ਉਨ੍ਹਾਂ ਉਤੇ ਹਮਲਾ ਕਰਨ ਲਈ ਆਏ ਸੀ।

ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ ਸ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਦੁਕਾਨਦਾਰ ਨਾਲ ਇਨਸਾਫ ਕੀਤਾ ਜਾਵੇਗਾ।

Leave a Reply

Your email address will not be published. Required fields are marked *