ਪੂਰੀ ਦੁਨੀਆਂ ਵਿੱਚ ਖ਼ਾਲਸੇ ਦੇ ਟੈਗ ਵਾਲੀਆਂ ਘੜੀਆਂ ਨੇ ਮਚਾਈ ਧੂਮ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ ਸਰਦਾਰਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ।ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸਰਦਾਰਾਂ ਦੇ ਅਕਸਰ ਹੀ ਚਰਚਾ ਚ ਰਹਿੰਦੇ ਹਨ ਕਿ ਉਨ੍ਹਾਂ ਵੱਲੋਂ ਤਨੋਂ ਮਨੋਂ ਸੇਵਾ ਨਿਭਾਈ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਵਪਾਰ ਦੀ ਗੱਲ ਕਰੀਏ ਤਾਂ ਉੱਥੇ ਵੀ ਸਿੱਖ ਸਰਦਾਰਾਂ ਦੇ ਚਰਚੇ ਹੋ ਰਹੇ ਹਨ।ਦੱਸ ਦੇਈਏ ਕਿ ਆਸਟਰੇਲੀਆ ਵਿੱਚ ਰਹਿਣ ਵਾਲੇ ਡੈਨੀ ਸਿੰਘ ਨੇ ਘੜੀਆਂ ਦਾ ਇਕ ਬਿਜ਼ਨਸ ਸ਼ੁਰੂ ਕੀਤਾ ਸੀ, ਜਿਸ ਵਿਚ ਕੇ ਉਨ੍ਹਾਂ ਨੇ ‘ਖ਼ਾਲਸਾ 1699’ਬਰੈਂਡ ਦੀ ਇੱਕ ਘੜੀ ਉਤਾਰੀ ਜੋ ਕਿ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਘੜੀ ਉੱਤੇ ਖੰਡੇ ਦਾ ਨਿਸ਼ਾਨ ਲੱਗਿਆ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਖੰਡੇ ਦੇ ਨਿਸ਼ਾਨ ਕਾਰਨ ਹੀ ਇਹ ਘੜੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਹਨ।ਇਸ ਘੜੀ ਦੇ ਬਾਜ਼ਾਰ ਵਿੱਚ ਆਉਣ ਨਾਲ ਬਹੁਤ ਸਾਰੀਆਂ ਘੜੀਆਂ ਪਿੱਛੇ ਰਹਿ ਚੁੱਕੀਆਂ ਹਨ, ਭਾਵ ਕਿ ਇਹ ਘੜੀ ਲੋਕਾਂ ਵੱਲੋਂ ਇੰਨੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਕਿ ਵੱਡੇ ਵੱਡੇ ਬ੍ਰੈਂਡ ਦੀਆਂ ਘੜੀਆਂ ਅੱਗੇ ਫਿੱਕੀਆਂ ਪੈ ਰਹੀਆਂ ਹਨ। ਦੇਖਣ ਵਿੱਚ ਜਿਥੇ ਇਹ ਘੜੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ,ਉੱਥੇ ਹੀ ਇਨ੍ਹਾਂ ਘੜੀਆਂ ਵਿੱਚ ਬਹੁਤ ਹੀ ਮਹਿੰਗਾ ਮਟੀਰੀਅਲ ਵਰਤਿਆ ਗਿਆ ਹੈ।

ਨਾਲ ਹੀ ਇਸ ਉੱਤੇ ਜੋ ‘ਖ਼ਾਲਸਾ 1699’ ਲਿਖਿਆ ਗਿਆ ਹੈ ਉਸ ਨਾਲ ਇਨ੍ਹਾਂ ਘੜੀਆਂ ਦੀ ਖਾਸੀਅਤ ਹੋਰ ਵੀ ਵਧ ਜਾਂਦੀ ਹੈ। ਸੋ ਇਹ ਘੜੀਆਂ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਬਾਜ਼ਾਰ ਵਿੱਚ ਆਪਣੀ ਨਵੀਂ ਪਹਿਚਾਣ ਬਣਾ ਰਹੀਆਂ ਹਨ ਅਤੇ ਲੋਕਾਂ ਦੇ ਮਨ ਨੂੰ ਭਾਅ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਘੜੀਆਂ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਗ ਹੋ ਰਹੀ ਹੈ।ਭਾਵੇਂ ਕਿ ਇਹ ਘੜੀਆਂ ਮਹਿੰਗੀਆਂ ਹਨ ਪਰ ਲੋਕਾਂ ਵੱਲੋਂ ਫਿਰ ਵੀ ਇਨ੍ਹਾਂ ਨੂੰ ਖ਼ਰੀਦਿਆ ਜਾ ਰਿਹਾ ਹੈ।.

ਦਸ ਦਈਏ ਕਿ ਇਹ ਘੜੀਆਂ ਮਰਦਾਂ ਅਤੇ ਔਰਤਾਂ ਦੋਹਾਂ ਲਈ ਹੀ ਵੱਖਰੇ ਵੱਖਰੇ ਡਿਜ਼ਾਈਨਾਂ ਵਿੱਚ ਤਿਆਰ ਕੀਤੀਅਾਂ ਗੲੀਅਾਂ ਹਨ ਅਤੇ ਇਹ ਡਿਜ਼ਾਇਨ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਏ ਗਏ ਹਨ ਜੋ ਕਿ ਕਿਸੇ ਦੇ ਮਨ ਨੂੰ ਵੀ ਜਿੱਤ ਸਕਦੇ ਹਨ।

Leave a Reply

Your email address will not be published.