ਘਰ ਵਿੱਚ ਸਨ ਬਜ਼ੁਰਗ ਮਾਪੇ ਅਤੇ ਕੁੜੀਆਂ ਮੁੰਡਿਆਂ ਨੇ ਆ ਕੇ ਟੱਪ ਦਿੱਤੀਆਂ ਸਾਰੀਆਂ ਹੱਦਾਂ

Uncategorized

ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਘਰ ਵਿੱਚ ਕੁਝ ਵਿਅਕਤੀਆਂ ਵੱਲੋਂ ਆ ਕੇ ਭੰਨ ਤੋੜ ਕੀਤੀ ਗਈ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਇਸ ਘਰ ਵਿੱਚ ਰਹਿ ਰਿਹਾ ਸੀ ਉਸ ਪਰਿਵਾਰ ਦੇ ਮੁਖੀ ਦੇ ਪੱਟ ਵਿੱਚ ਗੋਲੀ ਮਾਰੀ ਹੈ। ਜਾਣਕਾਰੀ ਮੁਤਾਬਕ ਇਥੇ ਇੱਕ ਪਰਿਵਾਰ ਰਹਿ ਰਿਹਾ ਸੀ ਜੋ ਕਿ ਕਿਸੇ ਹੋਰ ਦੇ ਘਰ ਵਿੱਚ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਕਾਨ ਮਾਲਕ ਨੇ ਕੁਝ ਬੰਦੇ ਭੇਜੇ ਹਨ ਜਿਨ੍ਹਾਂ ਨੇ ਕਿ ਇਸ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ,ਜਿਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।ਇਸ ਤੋਂ ਇਲਾਵਾ ਘਰ ਦਾ ਸਾਮਾਨ ਵੀ ਤੋੜਿਆ ਹੈ।ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਿੱਚੋਂ ਇੱਕ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਪੱਟ ਵਿੱਚ ਗੋਲੀ ਮਾਰੀ ਗਈ ਹੈ

ਅਤੇ ਜਸਵਿੰਦਰ ਸਿੰਘ ਜਿਨ੍ਹਾਂ ਦਾ ਇਹ ਘਰ ਹੈ,ਉਨ੍ਹਾਂ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸਦੀ ਮਾਂ ਨੇ ਜਸਵਿੰਦਰ ਸਿੰਘ ਦੇ ਘਰ ਬਹੁਤ ਜ਼ਿਆਦਾ ਕੰਮ ਕੀਤਾ ਹੈ।ਇੱਥੋਂ ਤਕ ਕਿ ਜਦੋਂ ਜਸਵਿੰਦਰ ਸਿੰਘ ਦੀ ਮਾਂ ਬੀਮਾਰ ਸੀ ਉਸ ਸਮੇਂ ਵੀ ਉਨ੍ਹਾਂ ਦੀ ਸੇਵਾ ਕਰਦੀ ਰਹੀ ਹੈ। ਪਰ ਹੁਣ ਅਚਾਨਕ ਹੀ ਜਸਵਿੰਦਰ ਸਿੰਘ ਦੀ ਮਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕਿ ਹੁਣ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਨੂੰ ਖਾਲੀ ਕੀਤਾ ਜਾਵੇ। ਇਨ੍ਹਾਂ ਨੇ ਉਨ੍ਹਾਂ ਤੋਂ ਦੋ ਸਾਲ ਦਾ ਸਮਾਂ ਮੰਗਿਆ ਸੀ ਤਾਂ ਜੋ ਇਹ ਆਪਣਾ ਘਰ ਬਣਾ ਸਕਣ।

ਪਰ ਜਸਵਿੰਦਰ ਸਿੰਘ ਵੱਲੋਂ ਇਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਦਾ ਘਰ ਖਾਲੀ ਕਰਨ।ਪਰ ਜਦੋਂ ਇਨ੍ਹਾਂ ਨੇ ਆਪਣਾ ਸਾਮਾਨ ਉਥੋਂ ਨਹੀਂ ਚੁੱਕਿਆ ਤਾਂ ਜਸਵਿੰਦਰ ਸਿੰਘ ਨੇ ਤੀਹ ਪੈਂਤੀ ਬੰਦੇ ਇਨ੍ਹਾਂ ਦੇ ਘਰ ਭੇਜੇ ਅਤੇ ਇਨ੍ਹਾਂ ਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਗਈ। ਇਸ ਤੋਂ ਇਲਾਵਾ ਘਰ ਦੀ ਤੋੜ ਭੰਨ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੁਖੀ ਦੇ ਪੱਟ ਵਿੱਚ ਗੋਲੀ ਵੀ ਲੱਗੀ ਹੈ।ਇਸ ਘਟਨਾ ਤੋਂ ਬਾਅਦ ਇਨ੍ਹਾਂ ਨੇ ਪੁਲੀਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਜਿੱਥੇ ਕਿ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਸਾਰਿਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *