ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਦਾ ਝਗੜਾ ਹੋਇਆ ਖਤਮ ,ਮਹਿਲਾ ਕਮਿਸ਼ਨ ਨੇ ਸਾਲ਼ੀਆਂ ਨੂੰ ਪਾਈ ਝਾੜ

Uncategorized

ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਚੱਲ ਰਹੀਆਂ ਸੀ, ਕਿਉਂਕਿ ਉਨ੍ਹਾਂ ਉੱਤੇ ਕਾਫ਼ੀ ਗੰਭੀਰ ਆਰੋਪ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਏ ਜਾ ਰਹੇ ਸੀ।ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸਾਲੀਆਂ ਵੱਲੋਂ ਵੀ ਉਨ੍ਹਾਂ ਤੇ ਆਰੋਪ ਲਗਾਏ ਗਏ ਸੀ ਕਿ ਉਹ ਹੋਰਨਾਂ ਦੀ ਭੈਣ ਨਾਲ ਕੁੱਟਮਾਰ ਕਰਦੇ ਹਨ।ਇਸੇ ਦੌਰਾਨ ਇਹ ਮਾਮਲਾ ਮਹਿਲਾ ਕਮਿਸ਼ਨ ਕੋਲ ਪਹੁੰਚਿਆ ਜਿਥੇ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਮਾਮਲੇ ਨੂੰ ਸੁਲਝਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲੈੰਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਦੀ ਕਾਊਂਸਲਿੰਗ ਕੀਤੀ ਹੈ ਜਿਥੇ ਉਨ੍ਹਾਂ ਨੇ ਦੋਨਾਂ ਨੂੰ ਸਮਝਾਇਆ ਕਿ ਘਰਾਂ ਵਿੱਚ ਅਜਿਹੇ ਛੋਟੇ ਮੋਟੇ ਝਗੜੇ ਚੱਲਦੇ ਰਹਿੰਦੇ ਹਨ ਅਤੇ ਇਸ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਤੋੜਣਾ ਕੋਈ ਵੀ ਸਹੀ ਫ਼ੈਸਲਾ ਨਹੀਂ ਹੈ।ਉਨ੍ਹਾਂ ਕਿਹਾ ਕਿ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਦੋਨਾਂ ਨੇ ਹੀ ਉਨ੍ਹਾਂ ਨਾਲ ਸਹਿਮਤੀ ਜਤਾਈ ਅਤੇ ਹੁਣ ਦੋਨੋਂ ਆਪਸ ਵਿਚ ਝਗੜਾ ਖ਼ਤਮ ਕਰ ਚੁੱਕੇ ਹਨ ਅਤੇ ਉਹ ਆਪਣੀ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨਾ ਚਾਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਲਹਿੰਬਰ ਹੁਸੈਨਪੁਰੀ ਦੀਆਂ ਸਾਲੀਆਂ ਵੱਲੋਂ ਜੋ ਉਨ੍ਹਾਂ ਦੇ ਘਰ ਵਿੱਚ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਸੀ।ਇਸ ਲਈ ਉਨ੍ਹਾਂ ਨੇ ਉਹਨਾਂ ਦੀਆਂ ਸਾਲੀਆਂ ਨੂੰ ਘਰ ਦੇ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਰੋਕਿਆ ਹੈ। ਦੱਸ ਦਈਏ ਕਿ ਲੈਂਬਰ ਹੁਸੈਨਪੁਰੀ ਦੀ ਇਕ ਸਾਲੀ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਕਿਹਾ ਗਿਆ ਕਿ ਉਹ ਇਸ ਤਰੀਕੇ ਦਾ ਕੁੱਟਮਾਰ ਦਾ ਮਾਹੌਲ ਨਹੀਂ ਦੇਖ ਸਕਦੇ। ਇੱਥੇ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ

ਕਿ ਜੇਕਰ ਉਹ ਅਜਿਹਾ ਨਹੀਂ ਦੇਖ ਸਕਦੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਮਾਮਲੇ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਉਨ੍ਹਾਂ ਨੂੰ ਉਹ ਲੈਂਬਰ ਹੁਸੈਨਪੁਰੀ ਤੋਂ ਕੋਈ ਵੀ ਸਮੱਸਿਆ ਹੈ ਤਾਂ ਉਸ ਦਾ ਇੱਕ ਅਲੱਗ ਤੋਂ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ।ਕ

Leave a Reply

Your email address will not be published. Required fields are marked *