ਟਿਕਰੀ ਵਾਡਰ ਤੇ ਇਸ ਕੁੜੀ ਨੇ ਕੀਤਾ ਇਹ ਗਲਤ ਕੰਮ ,ਲੱਖੇ ਸਿਧਾਣਾ ਦੇ ਭਰਾ ਨੇ ਲਿਆਂਦੀ ਸੱਚਾਈ ਸਾਹਮਣੇ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਪਰ ਅਜੇ ਵੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ।ਇਸ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡੇ ਉੱਤੇ ਸਰਦੀ ਹੰਢਾਈ ਅਤੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ।ਇਸ ਤੋਂ ਇਲਾਵਾ ਅੱਜ ਕੱਲ੍ਹ ਮੀਂਹ ਹਨ੍ਹੇਰੀ ਦੇ ਕਾਰਨ ਵੀ ਕਿਸਾਨਾਂ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ।ਜਿਵੇਂ ਕਿ ਸਾਡੇ ਸਾਹਮਣੇ ਅਕਸਰ ਹੀ ਇਹ ਤਸਵੀਰਾਂ ਆਉਂਦੀਆਂ ਹਨ ਕਿ ਕਿਸਾਨੀ ਅੰਦੋਲਨ ਚ ਜੋ ਤੰਬੂ ਕਿਸਾਨਾਂ ਵੱਲੋਂ ਲਗਾਏ ਗਏ ਸੀ,

 

ਉਹ ਹਨ੍ਹੇਰੀ ਆਉਣ ਤੋਂ ਬਾਅਦ ਉੱਖੜ ਜਾਂਦੇ ਹਨ।ਇਸ ਤੋਂ ਇਲਾਵਾ ਅੰਦੋਲਨ ਵਿਚ ਬਹੁਤ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕੇ ਕਿਸਾਨਾਂ ਦੇ ਬੈਠਣ ਉੱਠਣ ਲਈ ਵੀ ਜਗ੍ਹਾ ਨਹੀਂ ਬਚਦੀ।ਪਰ ਫਿਰ ਵੀ ਕੁਝ ਅਜਿਹੀਆਂ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਭਾਵੇਂ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ, ਪਰ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਇੱਥੋਂ ਵਾਪਸ ਨਹੀਂ ਜਾਣਗੇ।

 

ਪਰ ਗੋਦੀ ਮੀਡੀਆ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਕਿਸਾਨਾਂ ਦੇ ਹੌਸਲੇ ਪਹਿਲਾਂ ਦੀ ਤਰ੍ਹਾਂ ਬੁਲੰਦ ਹਨ ਅਤੇ ਗੋਦੀ ਮੀਡੀਆ ਦੀਆਂ ਕੁਝ ਐਂਕਰਾਂ ਵੱਲੋਂ ਅਕਸਰ ਹੀ ਅਜਿਹੀਆਂ ਵੀਡੀਓਜ਼ ਦਿਖਾਈਆਂ ਜਾਂਦੀਆਂ ਹਨ ਜਿਸ ਵਿੱਚ ਉਹ ਕਹਿੰਦੀਆਂ ਹਨ ਕਿ ਦਿੱਲੀ ਦੇ ਸਾਰੇ ਬਾਰਡਰ ਕਿਸਾਨਾਂ ਨੇ ਖਾਲੀ ਕਰ ਦਿੱਤੇ ਹਨ ਅਤੇ ਸਾਰੇ ਕਿਸਾਨ ਵਾਪਸ ਚਲੇ ਗਏ ਹਨ। ਪਿਛਲੇ ਦਿਨੀਂ ਵੀ ਸੋਸ਼ਲ ਮੀਡੀਆ ਉੱਤੇ ਇਸੇ ਤਰੀਕੇ ਨਾਲ ਜੀ ਮੀਡੀਆ ਦੀ ਇਕ ਐਂਕਰ ਨੇ ਵੀਡੀਓ ਸਾਂਝੀ ਕੀਤੀ ਸੀ ਜਿਸ ਵਿਚ ਉਹ ਗੱਲਬਾਤ ਕਰ ਰਹੀ ਸੀ

ਕਿ ਟਿਕਰੀ ਬਾਰਡਰ ਉੱਤੇ ਕੋਈ ਵੀ ਕਿਸਾਨ ਮੌਜੂਦ ਨਹੀਂ ਹੈ, ਕੋਈ ਅਨਾਊਂਸਮੈਂਟ ਨਹੀਂ ਹੋ ਰਹੀ ਕਿਸਾਨਾਂ ਦੇ ਤੰਬੂ ਉੱਖੜ ਚੁੱਕੇ ਹਨ ਅਤੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ।

Leave a Reply

Your email address will not be published.