ਜੈਜ਼ੀ ਬੀ ਨੇ ਭਾਈ 84 ਦੇ ਲਈ ਪੋਸਟ ਟਵਿੱਟਰ ਨੇ ਕਰ ਦਿੱਤਾ ਅਕਾਊਂਟ ਬਲਾਕ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਕਸਰ ਹੀ ਟਵਿੱਟਰ ਦੁਆਰਾ ਕੁਝ ਲੋਕਾਂ ਦੇ ਅਕਾਉਂਟ ਬੰਦ ਕਰ ਦਿੱਤੇ ਜਾਂਦੇ ਹਨ,ਜਦੋਂ ਵੀ ਕਿਸੇ ਤਰ੍ਹਾਂ ਨਾਲ ਟਵਿੱਟਰ ਕੰਪਨੀ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੇ ਇਸ ਪਲੇਟਫਾਰਮ ਉੱਤੇ ਭੜਕਾਊ ਪੋਸਟਾਂ ਪਾਈਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਨਰੇਂਦਰ ਮੋਦੀ ਸਰਕਾਰ ਵੱਲੋਂ ਵੀ ਕੁਝ ਅਜਿਹੀਆਂ ਹਦਾਇਤਾਂ ਟਵਿੱਟਰ ਨੂੰ ਦਿੱਤੀਅਾਂ ਗੲੀਅਾਂ ਹਨ ਜਿਨ੍ਹਾਂ ਦੀ ਪਾਲਣਾ ਕਰਨ ਲਈ ਟਵਿੱਟਰ ਦੇ ਪ੍ਰਬੰਧਕਾਂ ਵੱਲੋਂ ਕੁਝ ਅਜਿਹੇ ਫੈਸਲੇ ਲਏ ਜਾ ਰਹੇ ਹਨ। ਸੋ ਇਸੇ ਦੌਰਾਨ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਟਵਿੱਟਰ ਦੁਆਰਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਉਂਟ ਨੂੰ ਬੰਦ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜੈਜ਼ੀ ਬੀ ਨੇ ਨਰੇਂਦਰ ਮੋਦੀ ਅਤੇ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਨੀਤੀਆਂ ਦੇ ਖ਼ਿਲਾਫ਼ ਇੱਕ ਪੋਸਟਰ ਟਵਿੱਟਰ ਉਤੇ ਸਾਂਝੀ ਕੀਤੀ ਸੀ।ਜਿਸ ਤੋਂ ਬਾਅਦ ਕੇ ਟਵਿਟਰ ਦੇ ਪ੍ਰਬੰਧਕਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ, ਕਿ ਜੈਜ਼ੀ ਬੀ ਦੇ ਸਮੇਤ ਚਾਰ ਹੋਰ ਅਕਾਊਂਟਾਂ ਨੂੰ ਬੰਦ ਕੀਤਾ ਜਾਵੇਗਾ।ਦੱਸ ਦੇਈਏ ਕਿ ਜੈਜ਼ੀ ਬੀ ਦੇ ਨਾਲ ਨਾਲ ਹਿੱਪ ਹੌਪ ਕਲਾਕਾਰ ਐੱਲਫਰੈਸ ਦਾ ਅਕਾਉਂਟ ਵੀ ਬੰਦ ਕੀਤਾ ਜਾ ਚੁੱਕਿਆ ਹੈ। ਜਾਣਕਾਰੀ ਮੁਤਾਬਕ ਟਵਿੱਟਰ ਦੁਆਰਾ ਉਨ੍ਹਾਂ ਅਕਾਊਂਟਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ

ਜਿਹੜੇ ਕਿ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚੋਂ ਪੋਸਟਾਂ ਪਾਉਂਦੇ ਹਨ।ਦੱਸਿਆ ਜਾ ਰਿਹਾ ਹੈ ਕਿ ਨਰੇਂਦਰ ਮੋਦੀ ਸਰਕਾਰ ਵੱਲੋਂ ਇਹ ਹਦਾਇਤਾਂ ਟਵਿੱਟਰ ਨੂੰ ਦਿੱਤੀ ਗਈ ਹੈ ਕਿ ਕਿਸਾਨੀ ਅੰਦੋਲਨਾਂ ਦੇ ਸਬੰਧ ਵਿਚ ਬੋਲਣ ਵਾਲੇ ਲੋਕਾਂ ਦਾ ਅਕਾਊਂਟ ਬੰਦ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਨਰੇਂਦਰ ਮੋਦੀ ਦੇ ਖਿਲਾਫ ਪੋਸਟ ਪਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵੀ ਐਕਸ਼ਨ ਲਿਆ ਜਾ ਰਿਹਾ ਹੈ।ਸੋ ਅਜਿਹੀਆਂ ਖਬਰਾਂ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਨਰਿੰਦਰ ਮੋਦੀ ਦੁਆਰਾ ਲੋਕਾਂ ਦੀ ਆਜ਼ਾਦੀ ਖੋਹੀ ਜਾ ਰਹੀ ਹੈ

ਕੋਈ ਵੀ ਆਪਣੇ ਮਨ ਦੀ ਗੱਲ ਸਿੱਧੇ ਤੌਰ ਤੇ ਨਹੀਂ ਕਹਿ ਸਕਦਾ।ਨਰਿੰਦਰ ਮੋਦੀ ਦੁਆਰਾ ਆਪਣੇ ਮਨ ਕੀ ਬਾਤ ਤਾਂ ਸੁਣਾ ਦਿੱਤੀ ਜਾਂਦੀ ਹੈ ਪਰ ਲੋਕਾਂ ਦੇ ਮਨ ਦੀ ਗੱਲ ਉਹ ਸੁਣਨਾ ਨਹੀਂ ਚਾਹੁੰਦੇ।

Leave a Reply

Your email address will not be published.