ਮਾਲਵੇ ਵਾਲੇ ਲੋਕਾਂ ਨੂੰ ਸਾਵਧਾਨ ਹੋਣ ਦੀ ਚਿਤਾਵਨੀ,ਸਤਲੁਜ ਦੇ ਪਾਣੀ ਵਿੱਚ ਮਿਲ ਰਹੀ ਹੈ ਜ਼ਹਿਰ

Uncategorized

ਅੱਜਕੱਲ੍ਹ ਬੀਮਾਰੀਆਂ ਬਹੁਤ ਜਗ੍ਹਾ ਵਧਦੀਆਂ ਜਾ ਰਹੀਆਂ ਹਨ ਇਨ੍ਹਾਂ ਬਿਮਾਰੀਆਂ ਦੇ ਵਧਣ ਦਾ ਮੁੱਖ ਕਾਰਨ ਇਹ ਹੈ ਕਿ ਅੱਜਕੱਲ੍ਹ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਤ ਹੋ ਰਿਹਾ ਹੈ।ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਬਹੁਤ ਸਾਰੀਆਂ ਫੈਕਟਰੀਆਂ ਵਿੱਚੋਂ ਜੋ ਵੀ ਵਾਧੂ ਪਦਾਰਥ ਨਿਕਲਦੇ ਹਨ,ਉਹ ਨਦੀਆਂ ਅਤੇ ਦਰਿਆਵਾਂ ਵਿੱਚ ਵਹਾਏ ਜਾਂਦੇ ਹਨ ਅਤੇ ਪਾਣੀ ਲਗਾਤਾਰ ਗੰਦਾ ਹੋ ਰਿਹਾ ਹੈ। ਪਰ ਸਰਕਾਰਾਂ ਨੇ ਅੱਜਕੱਲ੍ਹ ਅੱਖਾਂ ਮੀਚ ਰੱਖੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਕੁਰਸੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਾਈ ਦਿੰਦਾ। ਕੁਝ ਲੋਕਾਂ ਵੱਲੋਂ ਅਜਿਹੇ ਮਸਲਿਆਂ ਉੱਤੇ ਆਵਾਜ਼ ਉਠਾਈ ਜਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ

ਕਿ ਉਹ ਇਕਜੁੱਟ ਹੋ ਕੇ ਇਨ੍ਹਾਂ ਮਸਲਿਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਪਾਣੀ ਹੋਰ ਵੀ ਦੂਸ਼ਿਤ ਨਾ ਹੋ ਸਕੇ।ਦੱਸ ਦੇਈਏ ਕਿ ਭਾਈ ਘਨ੍ਹੱਈਆ ਕੈਂਸਰ ਰੋਕੋ ਸੁਸਾਇਟੀ ਦੇ ਕੁਝ ਮੈਂਬਰਾਂ ਵੱਲੋਂ ਸਤਲੁਜ ਦਰਿਆ ਦਾ ਪਾਣੀ ਦਿਖਾਉਂਦੇ ਹੋਏ ਕਿਹਾ ਕਿ ਇਹ ਜੋ ਅੰਮ੍ਰਿਤ ਵਰਗਾ ਪਾਣੀ ਸੀ, ਅੱਜ ਜ਼ਹਿਰ ਬਣ ਚੁੱਕਿਆ ਹੈ।ਕਿਉਂਕਿ ਇਸ ਵਿਚ ਫੈਕਟਰੀਆਂ ਦੀ ਰਹਿਦ ਖੂੰਹਦ ਸੁੱਟੀ ਜਾਰਹੀ ਹੈ ਉਨ੍ਹਾਂ ਦੱਸਿਆ ਕਿ ਜਲੰਧਰ ਅਤੇ ਲੁਧਿਆਣਾ ਦੀਆਂ ਫੈਕਟਰੀਆਂ ਵਿੱਚੋਂ ਜੋ ਵੀ ਵਾਧੂ ਪਦਾਰਥ ਨਿਕਲਦੇ ਹਨ ਇਸ ਦਰਿਆ ਵਿੱਚ ਸੁੱਟੇ ਜਾਂਦੇ ਹਨ।ਜਿਸ ਕਾਰਨ ਕੇ ਇਸ ਦਾ ਅੰਮ੍ਰਿਤ ਵਰਗਾ ਪਾਣੀ ਜ਼ਹਿਰ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਜ਼ਿਆਦਾਤਰ ਨੁਕਸਾਨ ਮਾਲਵੇ ਦੇ ਹਿੱਸੇ ਨੂੰ ਹੋਵੇਗਾ ਕਿਉਂਕਿ ਇਹ ਪਾਣੀ ਸਾਫ ਕਰਕੇ ਵਾਟਰ ਵਰਕਸ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਲੋਕਾਂ ਲਈ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ।ਇੱਥੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਿੰਡਾਂ ਵਿੱਚ ਕੋਈ ਵੀ ਲੀਡਰ ਆਉਂਦਾ ਹੈ ਤਾਂ ਉਨ੍ਹਾਂ ਤੋਂ ਇਹ ਸਵਾਲ ਕਰੋ ਕਿ ਇਹ ਪਾਣੀ ਇਸ ਤਰ੍ਹਾਂ ਗੰਦਾ ਕਿਉਂ ਹੋ ਰਿਹਾ ਹੈ ਅਤੇ ਇਸ ਦਾ ਹੱਲ ਕਦੋਂ ਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਨਹੀਂ ਸਿੱਖਦੇ ਉਨ੍ਹਾਂ ਸੇਵਾਵਾਂ ਲੋਕਾਂ ਨਾਲ ਗਲਤ ਹੁੰਦਾ ਰਹੇਗਾ।

ਇਸ ਤੋਂ ਇਲਾਵਾ ਜੇਕਰ ਲੋਕ ਭਿਆਨਕ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹਨ ਤਾਂ ਪਾਣੀ ਦੇ ਮੁੱਦੇ ਉਤੇ ਉਨ੍ਹਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

Leave a Reply

Your email address will not be published.