ਕਿਸਾਨ ਦੇ ਘਰ ਵੜ ਕੇ ਆੜ੍ਹਤੀਏ ਨੇ ਕੀਤੀ ਔਰਤਾਂ ਦੇ ਨਾਲ ਬਦਤਮੀਜ਼ੀ ਫਿਰ ਵੇਖੋ ਕੀ ਹੋਇਆ

Uncategorized

ਸਮਰਾਲਾ ਦੇ ਪਿੰਡ ਸਿਆਲਾ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਆੜ੍ਹਤੀਏ ਵੱਲੋਂ ਇੱਕ ਕਿਸਾਨ ਦੇ ਘਰ ਵਿਚ ਆ ਕੇ ਗੁੰਡਾਗਰਦੀ ਕੀਤੀ ਗਈ,ਜਿਸ ਤੋਂ ਬਾਅਦ ਕੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਆੜ੍ਹਤੀਏ ਨੂੰ ਉੱਥੋਂ ਕੁੱਟਮਾਰ ਕਰਕੇ ਭਜਾ ਦਿੱਤਾ। ਜਾਣਕਾਰੀ ਮੁਤਾਬਕ ਇਸ ਕਿਸਾਨ ਪਰਿਵਾਰ ਦਾਸ ਆਡ਼੍ਹਤੀਆਂ ਨਾਲ ਕੋਈ ਲੈਣ ਦੇਣ ਸੀ। ਉਸ ਆੜ੍ਹਤੀਏ ਦਾ ਕਹਿਣਾ ਹੈ ਕਿ ਉਸ ਨੇ ਇਸ ਪਰਿਵਾਰ ਤੋਂ ਕੁਝ ਪੈਸਾ ਲੈਣਾ ਹੈ ,ਜਿਸ ਦੇ ਚਲਦੇ ਉਹ ਪੈਸਾ ਲੈਣ ਲਈ ਇਨ੍ਹਾਂ ਦੇ ਘਰ ਆਇਆ ਸੀ। ਪਰ ਕਿਸਾਨ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆੜ੍ਹਤੀਏ ਦਾ ਪੈਸਾ ਦੇ ਚੁੱਕੇ ਹਨ ਅਤੇ ਨਾਜਾਇਜ਼ ਤਰੀਕੇ ਨਾਲ ਹੁਣ ਆਡ਼੍ਹਤੀਆ ਉਨ੍ਹਾਂ ਤੋਂ ਦੁਬਾਰਾ ਪੈਸਾ ਮੰਗ ਰਿਹਾ ਹੈ।

ਇਸੇ ਦੌਰਾਨ ਉਸ ਨੇ ਉਨ੍ਹਾਂ ਦੇ ਘਰ ਆ ਕੇ ਗੁੰਡਾਗਰਦੀ ਕੀਤੀ ਇੱਥੋਂ ਤਕ ਕਿ ਘਰ ਵਿਚ ਮੌਜੂਦ ਔਰਤਾਂ ਦੇ ਕੱਪਡ਼ੇ ਵੀ ਪਾਡ਼ੇ।ਜਿਸ ਤੋਂ ਬਾਅਦ ਕੇ ਕਿਸਾਨ ਅਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਆੜ੍ਹਤੀਏ ਨੂੰ ਸਬਕ ਸਿਖਾਇਆ ਗਿਆ ਅਤੇ ਉਸ ਨੂੰ ਉੱਥੋਂ ਭਜਾ ਦਿੱਤਾ ਗਿਆ।ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਨਾਲ ਵੀਡੀਓ ਵਿਚ ਲੋਕ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਇੱਕ ਦੂਜੇ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ।ਉਨ੍ਹਾਂ ਵੱਲੋਂ ਇੱਕ ਦੂਜੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।

ਸੋ ਇਹ ਇਕ ਬਹੁਤ ਹੀ ਨਿਰਾਸ਼ ਕਰਨ ਵਾਲੀ ਵੀਡੀਓ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਕਿਸਾਨ ਅਤੇ ਆੜ੍ਹਤੀਏ ਦਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ, ਦੂਜੇ ਪਾਸੇ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਨਹੁੰ ਮਾਸ ਦੇ ਰਿਸ਼ਤੇ ਉੱਤੇ ਵੀ ਸਵਾਲ ਖੜ੍ਹੇ ਹੁੰਦੇ ਹਨ।ਸੋ ਇਹ ਮਾਮਲਾ ਪੁਲੀਸ ਮੁਲਾਜ਼ਮਾਂ ਕੋਲ ਪਹੁੰਚ ਚੁੱਕਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਲਏ ਜਾਣਗੇ।

ਜਿਸ ਤੋਂ ਬਾਅਦ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।

Leave a Reply

Your email address will not be published.