ਸਿੱਧੂ ਮੂਸੇਵਾਲੇ ਤਾਂ ਆਉਣ ਵਾਲਾ ਹਿੱਟ ਜਾਂ ਫਲਾਪ ਜਾਣੋ ਪੂਰੀ ਜਾਣਕਾਰੀ, ਸਾਰਾ ਗੁਰਪਾਲ ਕਿਉਂ ਹੋ ਗਈ ਗੁੱਸੇ ?

Uncategorized

ਸਿੱਧੂ ਮੂਸੇਵਾਲੇ ਦੀ ਮੂਸੇ ਟੇਪ ਦੇ ਬਹੁਤ ਸਾਰੇ ਗਾਣੇ ਆ ਚੁੱਕੇ ਹਨ ਅਤੇ ਹੁਣ ਤੱਕ ਸਿੱਧੂ ਮੂਸੇਵਾਲੇ ਵੱਲੋਂ ਜੋ ਵੀ ਗੀਤ ਰਿਲੀਜ਼ ਕੀਤੇ ਗਏ ਹਨ ਸਾਰੇ ਹੀ ਟ੍ਰੈਡਿੰਗ ਲਿਸਟ ਵਿਚ ਰਹੇ ਹਨ ਅਤੇ ਹੁਣ ਉਨ੍ਹਾਂ ਵੱਲੋਂ ‘ਮੀ ਐਡ ਮਾਈ ਗਰਲਫ੍ਰੈਂਡ’ ਗਾਣਾ ਰਿਲੀਜ਼ ਕੀਤਾ ਗਿਆ ਹੈ।ਜਿਸ ਨੂੰ ਕਿ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਇਸ ਵਿੱਚ ਸਾਰਾ ਗੁਰਪਾਲ ਨੇ ਸਿੱਧੂ ਮੂਸੇਵਾਲੇ ਨਾਲ ਕੰਮ ਕੀਤਾ ਹੈ, ਜਿਸ ਤੋਂ ਬਾਅਦ ਕੇ ਸਾਰਾ ਗੁਰਪਾਲ ਦੀ ਵੀ ਲੋਕਾਂ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ।ਭਾਵੇਂ ਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਸਾਰਾ ਗੁਰਪਾਲ ਵੱਲੋਂ ਇਸ ਗਾਣੇ ਦੀ ਕੋਈ ਵੀ ਪੋਸਟ ਆਪਣੇ ਕਿਸੇ ਵੀ ਅਕਾਉਂਟ ਤੋਂ ਸਾਂਝੀ ਨਹੀਂ ਕੀਤੀ ਗਈ।

ਪਰ ਜਦੋਂ ਹੀ ਸਿੱਧੂ ਮੂਸੇਵਾਲੇ ਵੱਲੋਂ ਉਨ੍ਹਾਂ ਦਾ ਗਾਣਾ ਰਿਲੀਜ਼ ਕੀਤਾ ਗਿਆ, ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਅਤੇ ਸਾਰਾ ਗੁਰਪਾਲ ਦੇ ਕੰਮ ਨੂੰ ਵਧੀਆ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਵੀ ਸਿੱਧੂ ਮੁਸੇਵਾਲਾ ਕੋਈ ਵੀ ਗੀਤ ਰਿਲੀਜ਼ ਕਰਦੇ ਹਨ ਤਾਂ ਉਸ ਵਿੱਚ ਕਿਸੇ ਨਾ ਕਿਸੇ ਅਜਿਹੇ ਵਿਅਕਤੀ ਦਾ ਨਾਮ ਲੈਂਦੇ ਹਨ,ਜਿਸ ਤੋਂ ਬਾਅਦ ਕੇ ਲੋਕਾਂ ਨੂੰ ਉਸ ਵਿਅਕਤੀ ਬਾਰੇ ਸਰਚ ਕਰ ਕੇ ਜਾਣਨਾ ਪੈਂਦਾ ਹੈ ਕਿ ਸਿੱਧੂ ਮੂਸੇਵਾਲਾ ਆਖ਼ਰ ਕਿਸ ਵਿਅਕਤੀ ਦੀ ਗੱਲ ਕਰ ਰਹੇ ਹਨ।ਇਸ ਗੀਤ ਵਿੱਚ ਵੀ ਉਨ੍ਹਾਂ ਨੇ ਮਿਖਾਇਲ ਕਲਾਸਨਿਕੋਵ ਦੀ ਗੱਲ ਕੀਤੀ ਹੈ।

ਦੱਸਦਈਏ ਕਿ ਮਿਖਾਈਲ ਕਲਾਸ਼ੀਨਿਕੋਵ ak-47 ਦੇ ਫਾਊਂਡਰ ਸੀ।ਜਿਵੇਂ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਇਸ ਗਾਣੇ ਵਿੱਚ ਦੇਖਿਆ ਹੈ ਕਿ ਉਹ ਆਪਣੀ ਰਾਈਫਲ ਨੂੰ ਆਪਣੀ ਗਰਲਫਰੈਂਡ ਦੱਸ ਰਹੇ ਹਨ। ਸੋ ਇਸੇ ਲਈ ਉਨ੍ਹਾਂ ਵੱਲੋਂ ਮਿਖਾਈਲ ਕਲਾਸ਼ੀਨਿਕੋਵ ਦਾ ਨਾਮ ਇਸ ਕਰਕੇ ਲਿਆ ਗਿਆ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਇਸ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਵੀ ਇਹ ਟ੍ਰੈਂਡਿੰਗ ਨੰਬਰ ਇੱਕ ਤੇ ਚੱਲ ਰਿਹਾ ਹੈ।

ਸਿੱਧੂ ਮੂਸੇਵਾਲੇ ਵੱਲੋਂ ਲਗਾਤਾਰ ਅਜਿਹੇ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ ਜੋ ਕਿ ਲੋਕਾਂ ਦੇ ਦਿਲਾਂ ਨੂੰ ਮੋਹ ਰਹੇ ਹਨ।ਦੇਸ਼ਾਂ ਵਿਦੇਸ਼ਾਂ ਤੋਂ ਲੋਕ ਉਹਨਾਂ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *