ਮਤਰੇਈ ਮਾਂ ਨੇ ਬੱਚਿਆਂ ਦੇ ਨਾਲ ਕੀਤਾ ਇਹ ਗਲਤ ਕੰਮ ,ਦੇਖ ਕੇ ਉੱਡ ਜਾਣਗੇ ਹੋਸ਼

Uncategorized

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਹਨ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ ਅਤੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਦਿੰਦੀਆਂ ਹਨ।ਅੱਜਕੱਲ੍ਹ ਲੋਕਾਂ ਦਾ ਗੁੱਸਾ ਇਸ ਹੱਦ ਤਕ ਵਧ ਚੁੱਕਿਆ ਹੈ ਕਿ ਉਹ ਕਤਲ ਕਰਨ ਤੋਂ ਪਹਿਲਾਂ ਮਿੰਟ ਵੀ ਨਹੀਂ ਸੋਚਦੇ ਅਤੇ ਇਹ ਵੀ ਨਹੀਂ ਦੇਖਦੇ ਕਿ ਉਨ੍ਹਾਂ ਦੇ ਸਾਹਮਣੇ ਬੱਚਾ ਹੈ ਜਾਂ ਬਜ਼ੁਰਗ।ਇਸੇ ਤਰ੍ਹਾਂ ਦੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਰਾਜਸਥਾਨ ਦੇ ਸਾਰਬਹਰਾ ਪਿੰਡ ਤੋਂ ਸਾਹਮਣੇ ਆ ਰਹੀ ਹੈ ,ਜਿਥੇ ਕਿ ਇਕ ਸੌਤੇਲੀ ਮਾਂ ਨੇ ਦੋ ਬੱਚਿਆਂ ਦਾ ਕ-ਤ-ਲ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਬੱਚਿਆਂ ਨੂੰ ਉਸ ਨੇ ਪਾਣੀ ਵਾਲੇ ਟੱਬ ਵਿੱਚ ਡੁੱਬੋ ਕੇ ਮਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਦਰੀ ਨਾਂ ਦੇ ਵਿਅਕਤੀ ਦੀ ਪਹਿਲੀ ਪਤਨੀ ਦੇ ਦੋ ਬੱਚੇ ਸੀ ਅਤੇ ਉਸਦੀ ਪਹਿਲੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ ਅਤੇ ਬੱਚੇ ਉਸ ਦੇ ਕੋਲ ਹੀ ਸੀ। ਬਾਅਦ ਵਿੱਚ ਬਦਰੀ ਨੇ ਦੁਰਗਾ ਨਾਂ ਦੀ ਅੌਰਤ ਨਾਲ ਦੂਸਰਾ ਵਿਆਹ ਕੀਤਾ। ਦੁਰਗਾ ਨੂੰ ਬਦਰੀ ਦੀ ਪਹਿਲੀ ਪਤਨੀ ਦੇ ਬੱਚੇ ਪਸੰਦ ਨਹੀਂ ਸੀ ਅਤੇ ਉਹ ਉਨ੍ਹਾਂ ਦੀ ਦੇਖ ਭਾਲ ਕਰਨ ਤੋਂ ਕਤਰਾਉਂਦੀ ਸੀ।

ਇਸੇ ਲਈ ਉਸ ਨੇ ਦੋਨਾਂ ਬੱਚਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਬਾਅਦ ਵਿਚ ਬਦਰੀ ਅਤੇ ਪਿੰਡ ਵਾਲਿਆਂ ਨੂੰ ਇਹ ਕਿਹਾ ਕਿ ਦੋਨਾਂ ਬੱਚਿਆਂ ਦੀ ਮੌਤ ਇੱਕ ਹਾਦਸੇ ਵਿੱਚ ਹੋਈ,ਭਾਵ ਕਿ ਉਹ ਪਾਣੀ ਵਿੱਚ ਖੇਡ ਰਹੇ ਸੀ ਅਤੇ ਅਚਾਨਕ ਡੁੱਬ ਗਏ।ਪਰ ਜਦੋਂ ਪਰਿਵਾਰਕ ਮੈਂਬਰਾਂ ਨੇ ਦੁਰਗਾ ਉੱਤੇ ਸ਼ੱਕ ਕੀਤਾ ਅਤੇ ਉਸ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਨੇ ਹੀ ਦੋਨਾਂ ਬੱਚਿਆਂ ਦੀ ਜਾਨ ਲਈ ਹੈ।

ਇਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਦੁਰਗਾ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੁਰਗਾ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.