ਗਊਸ਼ਾਲਾ ਦੀ ਕੰਧ ਪਿੱਛੋਂ ਆ ਰਹੀਆਂ ਸਨ ਆਵਾਜ਼ਾਂ ਜਦ ਸੱਚਾਈ ਆਈ ਸਾਹਮਣੇ ਤਾਂ ਸਭ ਦੇ ਉੱਡੇ ਹੋਸ਼

Uncategorized

ਅੱਜਕੱਲ੍ਹ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਲੋਕਾਂ ਵਿੱਚ ਇਨਸਾਨੀਅਤ ਖ਼ਤਮ ਹੋ ਰਹੀ ਹੈ ਅਤੇ ਅੱਜਕੱਲ੍ਹ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਲੋਕਾਂ ਵੱਲੋਂ ਇਕ ਦੂਜੇ ਤੇ ਵਾਰ ਕੀਤੇ ਜਾ ਰਹੇ ਹਨ। ਇੱਥੋਂ ਤਕ ਕਿ ਕਈ ਵਾਰ ਅਜਿਹੇ ਮਾਮਲੇ ਕ-ਤ-ਲ ਤੱਕ ਪਹੁੰਚ ਜਾਂਦੇ ਹਨ। ਨਾਲ ਹੀ ਬਹੁਤ ਸਾਰੇ ਲੋਕਾਂ ਵੱਲੋਂ ਕੁਝ ਅਜਿਹੇ ਫੈਸਲੇ ਲਏ ਜਾਂਦੇ ਹਨ ਜੋ ਕਿ ਸਾਹਮਣੇ ਵਾਲੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਸਕਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਝਾਰਖੰਡ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਨੌਜਵਾਨ ਲੜਕੀ ਨੂੰ ਵਿਰੋਧੀਆਂ ਨੇ ਇਕ ਗਊਸ਼ਾਲਾ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ।ਸਿਰਫ਼ ਏਨਾ ਹੀ ਨਹੀਂ ਬਲਕਿ ਉਨ੍ਹਾਂ ਨੇ ਗਊਸ਼ਾਲਾ ਦੇ ਦਰਵਾਜ਼ੇ ਨੂੰ ਇੱਟਾਂ ਲਗਾ ਕੇ ਬੰਦ ਕਰ ਦਿੱਤਾ।

ਜਾਣਕਾਰੀ ਮੁਤਾਬਕ ਝਾਰਖੰਡ ਦੇ ਇੱਕ ਇਲਾਕੇ ਵਿੱਚ ਦੋ ਪਰਿਵਾਰਾਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਛਿੜਿਆ ਹੋਇਆ ਸੀ,ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਦੂਸਰੇ ਧਿਰ ਵਾਲਿਆਂ ਦੀ ਲੜਕੀ ਨਾਲ ਅਜਿਹਾ ਘਟੀਆ ਕੰਮ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਲੜਕੀ ਦੇ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਕੇ ਉਨ੍ਹਾਂ ਦੇ ਵਿਰੋਧੀ ਉਥੇ ਆਏ ਜਿਨ੍ਹਾਂ ਨੇ ਕੇ ਜ਼-ਬ-ਰ-ਦ-ਸ-ਤੀ ਨਾਲ ਇਸ ਲੜਕੀ ਨੂੰ ਗਊਸ਼ਾਲਾ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਦਰਵਾਜ਼ੇ ਨੂੰ ਇੱਟਾਂ ਲਗਾ ਕੇ ਬੰਦ ਕਰ ਦਿੱਤਾ।

ਜਿਸ ਤੋਂ ਬਾਅਦ ਕਿ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਖਬਰ ਹੋਈ ਤਾਂ ਉਨ੍ਹਾਂ ਨੇ ਆਪਣੀ ਲੜਕੀ ਨੂੰ ਕਮਰੇ ਤੋਂ ਬਾਹਰ ਕੱਢਿਆ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਸੂਚਨਾ ਦਿੱਤੀ।ਜਿਸ ਤੋਂ ਬਾਅਦ ਕੀ ਪੁਲਸ ਵਾਲਿਆਂ ਨੇ ਇਸ ਘਟਨਾ ਨਾਲ ਸਬੰਧਿਤ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸੋ ਅਜਿਹੀਆਂ ਘਟਨਾਵਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕ ਇਸ ਹੱਦ ਤਕ ਡਿੱਗ ਚੁੱਕੇ ਹਨ ਕਿ ਉਹ ਆਪਣਾ ਬਦਲਾ ਲੈਣ ਦੇ ਲਈ ਕਿਸੇ ਦੀ ਜਾਨ ਤੱਕ ਲੈ ਸਕਦੇ ਹਨ।

Leave a Reply

Your email address will not be published.