ਇਸ ਨੌਜਵਾਨ ਨੇ ਕੀਤੀ ਗੁਰੂਘਰ ਵਿੱਚ ਸ਼ਰਮਨਾਕ ਹਰਕਤ,ਘਟਨਾ ਸੀ ਸੀ ਟੀ ਵੀ ਵਿਚ ਕੈਦ

Uncategorized

ਅੱਜਕੱਲ੍ਹ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜਕੱਲ੍ਹ ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਚੋਰ ਨੇ ਇਹ ਤੱਕ ਧਿਆਨ ਨਹੀਂ ਕੀਤਾ ਕਿ ਉਹ ਚੋਰੀ ਕਿੱਥੇ ਕਰ ਰਿਹਾ ਹੈ, ਭਾਵ ਕੇ ਚੋਰ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਹੀ ਚੋਰੀ ਕੀਤੀ ਗਈ ਹੈ।ਜਾਣਕਾਰੀ ਮੁਤਾਬਕ ਇਹ ਚੋਰ ਨੂੰ ਨਸ਼ੇ ਦੀ ਲੱਤ ਸੀ ਜਿਸ ਲਈ ਕੇ ਨਸ਼ੇ ਦੀ ਪੂਰਤੀ ਲਈ ਇਸ ਕੋਲ ਪੈਸੇ ਨਹੀਂ ਸੀ,ਜਿਸ ਕਾਰਨ ਇਸ ਨੇ ਗੁਰੂ ਘਰ ਵਿੱਚ ਹੀ ਚੋਰੀ ਕੀਤੀ।ਗੁਰੂਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਸਮੇਂ ਤੋਂ ਸ਼ੱਕ ਹੋ ਰਿਹਾ ਸੀ ਇਕ ਗੁਰਦੁਆਰਾ ਸਾਹਿਬ ਦੀਆਂ ਚੀਜ਼ਾਂ ਗਾਇਬ ਹੋ ਰਹੀਆਂ ਹਨ,

ਨਕਦੀ ਚੋਰੀ ਹੋ ਰਹੀ ਹੈ। ਜਿਸ ਤੋਂ ਬਾਅਦ ਕੇ ਉਹ ਚੁਕੰਨੇ ਹੋ ਗਏ ਅਤੇ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਵਿਚ ਚੰਗੇ ਤਰੀਕੇ ਨਾਲ ਨਜ਼ਰ ਰੱਖੀ ਅਤੇ ਹੁਣ ਉਨ੍ਹਾਂ ਨੇ ਚੋਰ ਨੂੰ ਫੜ ਲਿਆ ਹੈ।ਦੱਸ ਦਈਏ ਕਿ ਇਸ ਚੋਰ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਫੜਿਆ ਗਿਆ ਅਤੇ ਉਸ ਚੋਰ ਤੋਂ ਉਸ ਦੀ ਗਲਤੀ ਦਾ ਕਬੂਲਨਾਮਾ ਵੀ ਕਰਵਾਇਆ ਗਿਆ। ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਵੀ ਇਸ ਗੱਲ ਦੀ ਖਬਰ ਦਿੱਤੀ,

ਜਿਸ ਤੋਂ ਬਾਅਦ ਕੇ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਚੋਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।ਸੋ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਸਰਕਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਸਰਕਾਰ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਆਈ ਹੈ ਤਾਂ ਹੀ ਅੱਜਕੱਲ੍ਹ ਨੌਜਵਾਨ ਨਸ਼ੇ ਦੀ ਲਤ ਕਾਰਨ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਚੋਰੀਆਂ ਕਰਨੀਆਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨੌਜਵਾਨਾਂ ਦੇ ਰੁਜ਼ਗਾਰ ਲਈ ਵੀ ਕੋਈ ਵੀ ਪ੍ਰਬੰਧ ਨਹੀਂ ਕੀਤੇ ਜਾ ਰਹੇ,

ਜਿਸ ਕਾਰਨ ਕੇ ਅੱਜਕੱਲ੍ਹ ਲੋਕ ਚੋਰੀਆਂ ਕਰਨ ਲਈ ਮਜਬੂਰ ਹੋ ਰਹੇ ਹਨ।ਸੋ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਹੈ,ਪਰ ਅਕਸਰ ਹੀ ਸਰਕਾਰ ਆਪਣੀ ਡਿਊਟੀ ਤੋਂ ਭੱਜਦੀ ਨਜ਼ਰ ਆਉਂਦੀ ਹੈ।

Leave a Reply

Your email address will not be published. Required fields are marked *