ਚੌਕ ਦੇ ਵਿਚ ਹੋਈ ਗੁਆਂਢਣ ਅਤੇ ਗੁਆਂਢੀ ਦੀ ਲੜਾਈ, ਲੋਕਾਂ ਨੇ ਨਜ਼ਾਰੇ ਲੈ ਲੈ ਸੁਣੀਆਂ ਸਾਰੀਆਂ ਗੁਪਤ ਗੱਲਾਂ

Uncategorized

ਬਟਾਲਾ ਦੇ ਗਾਂਧੀ ਚੌਕ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਗੁਆਂਢੀ ਅਤੇ ਗੁਆਂਢਣ ਦੀ ਆਪਸ ਵਿੱਚ ਬਹਿਸ ਹੋ ਗਈ। ਇਸ ਤੋਂ ਇਲਾਵਾ ਇਸ ਬਹਿਸ ਵਿਚ ਇਕ ਟੈਕਸੀ ਡਰਾਈਵਰ ਵੀ ਸ਼ਾਮਿਲ ਹੋ ਗਿਆ।ਜਾਣਕਾਰੀ ਮੁਤਾਬਕ ਗੁਆਂਢੀ ਅਤੇ ਗੁਆਂਢਣ ਦਿੱਲੀ ਤੋਂ ਪੰਜਾਬ ਕਿਸੇ ਕੰਮ ਲਈ ਆਏ ਹੋਏ ਸੀ।ਇੱਥੇ ਉਹ ਰਸਤੇ ਵਿਚ ਇਕ ਟੈਕਸੀ ਲੈਂਦੇ ਹਨ ਅਤੇ ਉਸ ਟੈਕਸੀ ਡ੍ਰਾਈਵਰ ਨੇ ਦੱਸਿਆ ਕਿ ਰਸਤੇ ਦੇ ਵਿਚ ਗੁਆਂਢੀ ਨੇ ਆਪਣੀ ਗੁਆਂਢਣ ਨੂੰ ਸ਼ਰਾਬ ਪਿਲਾ ਦਿੱਤੀ ਅਤੇ ਉਸ ਤੋਂ ਬਾਅਦ ਉਸ ਨੇ ਆਪਣੀ ਗੁਆਂਢਣ ਦਾ ਮੋਬਾਇਲ ਅਤੇ ਉਸ ਦੇ ਪਰਸ ਵਿੱਚੋਂ ਦੱਸ ਹਜ਼ਾਰ ਰੁਪਏ ਲੁੱਟ ਲਏ।

ਪਰ ਜਦੋਂ ਕਿਰਾਇਆ ਦੇਣ ਦਾ ਸਮਾਂ ਆਇਆ ਤਾਂ ਉਸ ਸਮੇਂ ਗੁਆਂਢਣ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੇ ਪਰਸ ਵਿਚੋਂ ਪੈਸੇ ਚੋਰੀ ਹੋ ਗਏ ਹਨ ਤਾਂ ਉਸ ਨੇ ਹੰਗਾਮਾ ਕੀਤਾ। ਜਿਸ ਤੋਂ ਬਾਅਦ ਕੇ ਟੈਕਸੀ ਡਰਾਈਵਰ ਨੇ ਦੱਸਿਆ ਕਿ ਤੁਹਾਡੇ ਪਰਸ ਵਿੱਚੋਂ ਤੁਹਾਡੇ ਨਾਲ ਬੈਠੇ ਤੁਹਾਡੇ ਗੁਆਂਢੀ ਨਹੀਂ ਪੈਸੇ ਚੋਰੀ ਕੀਤੇ ਹਨ।ਉਸ ਤੋਂ ਬਾਅਦ ਉਸ ਗੁਆਂਢਣ ਦਾ ਵੀ ਆਪਣੇ ਗੁਆਂਢੀ ਨਾਲ ਕਾਫੀ ਝਗੜਾ ਹੋਇਆ।ਗੁਆਂਢਣ ਕਹਿ ਰਹੀ ਸੀ ਕਿ ਗੁਆਂਢੀ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।ਪਰ ਦੂਜੇ ਪਾਸੇ ਗੁਆਂਢੀ ਵੀ ਥੋੜ੍ਹੀ ਬਹਿਸਬਾਜ਼ੀ ਕਰਦਾ ਦਿਖਾਈ ਦੇ ਰਿਹਾ ਸੀ।ਪਰ ਦੱਸ ਦੇਈਏ

ਕਿ ਉਸ ਗੁਆਂਢੀ ਕੋਲੋਂ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਦੱਸ ਹਜ਼ਾਰ ਰੁਪਏ ਵੀ ਬਰਾਮਦ ਹੋਏ ਅਤੇ ਨਾਲ ਹੀ ਉਸ ਲੜਕੀ ਦਾ ਮੋਬਾਇਲ ਵੀ ਉਸੇ ਕੋਲੋਂ ਬਰਾਮਦ ਹੋਇਆ।ਇਸ ਮੌਕੇ ਦੀ ਘਟਨਾ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈ।ਪਰ ਇਸ ਵਿੱਚ ਕਿਸੇ ਵੀ ਪੁਲੀਸ ਕਾਰਵਾਈ ਦੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆ ਰਹੀ। ਸੋ ਅੱਜਕੱਲ੍ਹ ਦੇ ਸਮੇਂ ਵਿੱਚ ਕਿਸੇ ਵੀ ਇਨਸਾਨ ਉਤੇ ਭਰੋਸਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ ਕਈ ਵਾਰ

ਉਹੀ ਸਾਨੂੰ ਧੋਖਾ ਦੇ ਜਾਂਦੇ ਹਨ। ਸੋ ਅੱਜਕੱਲ੍ਹ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋਡ਼ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।ਪ

Leave a Reply

Your email address will not be published. Required fields are marked *