ਇਨ੍ਹਾਂ ਦੋਵੇਂ ਭਰਾਵਾਂ ਦੀ ਆਵਾਜ਼ ਵਿੱਚ ਹੈ ਰੱਬੀ ਰੂਹਾਨੀਅਤ ਸੁਣ ਕੇ ਤੁਸੀਂ ਹੋ ਜਾਵੋਗੇ ਬਾਗ਼ੋਬਾਗ਼

Uncategorized

ਮੱਟ ਸ਼ੇਰੋਵਾਲਾ ਅਕਸਰ ਹੀ ਕੁਝ ਅਜਿਹੀਆਂ ਵੀਡੀਓਜ਼ ਸਾਂਝੀਆਂ ਕਰਦੇ ਹਨ ਜਿਨ੍ਹਾਂ ਵਿੱਚ ਕੋਈ ਨਾ ਕੋਈ ਕਲਾਕਾਰ ਆਪਣੀ ਕਲਾਬਾਜ਼ੀ ਦਿਖਾਉਂਦਾ ਨਜ਼ਰ ਆਉਂਦਾ ਹੈ। ਜ਼ਿਆਦਾਤਾਰ ਮੱਟ ਸ਼ੇਰੋਂਵਾਲਾ ਵੱਲੋਂ ਅਜਿਹੇ ਸੰਗੀਤਕਾਰਾਂ ਦੀ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ,ਪਰ ਉਨ੍ਹਾਂ ਕੋਲ ਬਹੁਤ ਵਧੀਆ ਕਲਾ ਹੁੰਦੀ ਹੈ ਜੋ ਕਿ ਸਾਰਿਆਂ ਦੇ ਮਨਾਂ ਨੂੰ ਮੋਹ ਲੈਂਦੀ ਹੈ। ਪਿਛਲੇ ਦਿਨੀਂ ਜੋ ਉਨ੍ਹਾਂ ਨੇ ਵੀਡੀਓ ਸਾਂਝੀ ਕੀਤੀ ਉਸ ਵਿੱਚ ਉਹ ਆਪਣੇ ਕੁਝ ਜਾਣਕਾਰ ਲੋਕਾਂ ਨਾਲ ਮਹਿਫ਼ਲ ਚ ਬੈਠੇ ਹੋਏ ਸਨ,ਜਿੱਥੇ ਕਿ ਦੋ ਭਰਾਵਾਂ ਵਲੋਂ ਬਹੁਤ ਹੀ ਸੋਹਣਾ ਰੰਗ ਬੰਨਿਆ ਗਿਆ।ਉਹ ਬਹੁਤ ਸੁਹਣੇ ਗੀਤ ਗਾ ਰਹੇ ਸਨ।

ਉਨ੍ਹਾਂ ਦੇ ਨਾਲ ਉੱਥੇ ਹੋਰ ਵੀ ਬਹੁਤ ਸਾਰੇ ਨੌਜਵਾਨ ਮੌਜੂਦ ਸੀ ਜੋ ਕਿ ਇਨ੍ਹਾਂ ਦੋਨਾਂ ਭਰਾਵਾਂ ਵੱਲੋਂ ਗਾਏ ਗਏ ਸੰਗੀਤ ਦਾ ਆਨੰਦ ਲੈ ਰਹੇ ਸੀ। ਇਸੇ ਵੀਡਿਓ ਵਿੱਚ ਮੱਟ ਸ਼ੇਰੋਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਸਰਦੂਲ ਸਿਕੰਦਰ ਨੂੰ ਵੀ ਯਾਦ ਕੀਤਾ ਗਿਆ ,ਜਿਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਸਰਦੂਲ ਸਿਕੰਦਰ ਜੀ ਹਮੇਸ਼ਾ ਸਾਡੇ ਵਿੱਚ ਜਿਊਂਦੇ ਹਨ,ਭਾਵ ਕਿ ਉਹ ਸਾਡੇ ਦਿਲਾਂ ਵਿੱਚ ਹਮੇਸ਼ਾਂ ਹੀ ਰਹਿਣਗੇ। ਇਹ ਉਨ੍ਹਾਂ ਦੀ ਯਾਦ ਵਿੱਚ ਦੋਨਾਂ ਭਰਾਵਾਂ ਵੱਲੋਂ ਇਕ ਗੀਤ ਵੀ ਗਾਇਆ ਗਿਆ

ਅਤੇ ਇਸ ਗੀਤ ਨੂੰ ਸਾਰਿਆਂ ਨੇ ਹੀ ਬਹੁਤ ਧਿਆਨ ਨਾਲ ਸੁਣਿਆ ਅਤੇ ਆਨੰਦ ਮਾਣਿਆ।ਲੋਕਾਂ ਵੱਲੋਂ ਵੀ ਇਸ ਵੀਡੀਓ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਪਸੰਦ ਵੀ ਕੀਤਾ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਸਰਦੂਲ ਸਿਕੰਦਰ ਜੀ ਦੇ ਫੈਨ ਰਹੇ ਹਨ ਅਤੇ ਜਦੋਂ ਸਰਦੂਲ ਸਿਕੰਦਰ ਜੀ ਦਾ ਦੇਹਾਂਤ ਹੋਇਆ ਉਸ ਸਮੇਂ ਵੀ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਲੋਕਾਂ ਦਾ ਦਿਲ ਟੁੱਟਿਆ ਸੀ।

ਇਸ ਤੋਂ ਇਲਾਵਾ ਮੱਟ ਸ਼ੇਰੋਵਾਲਾ ਵੱਲੋਂ ਜੋ ਵੀ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਪਾਈਆਂ ਜਾਂਦੀਆਂ ਹਨ,ਲੋਕਾਂ ਵੱਲੋਂ ਉਨ੍ਹਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਦਾ ਹੈ।

Leave a Reply

Your email address will not be published.