ਕੀ ਪ੍ਰੇਮਿਕਾ ਨੇ ਹੀ ਕੀਤਾ ਇਸ ਪੰਜਾਹ ਸਾਲਾ ਪ੍ਰੇਮੀ ਦਾ ਕਤਲ ?

Uncategorized

ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਕ ਪੰਜਾਹ ਸਾਲਾ ਔਰਤ ਦੇ ਪਿੱਛੇ ਇਕ ਪਨਤਾਲੀ ਸਾਲਾ ਵਿਅਕਤੀ ਨੇ ਆਪਣੀ ਜਾਨ ਦੇ ਦਿੱਤੀ।ਜਾਣਕਾਰੀ ਮੁਤਾਬਕ ਮ੍ਰਿਤਕ ਹਰਦੀਪ ਸਿੰਘ ਦਾ ਲੰਬੇ ਸਮੇਂ ਤੋਂ ਉਨ੍ਹਾਂ ਦੀ ਗੁਆਂਢਣ ਬਲਵੀਰ ਕੌਰ ਨਾਲ ਨਾਜਾਇਜ਼ ਸੰਬੰਧ ਸੀ।ਮ੍ਰਿਤਕ ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਹਰਦੀਪ ਸਿੰਘ ਨੇ ਹੁਣ ਬਲਵੀਰ ਕੌਰ ਦੇ ਘਰ ਜਾਣਾ ਬੰਦ ਕਰ ਦਿੱਤਾ ਸੀ, ਪਰ ਬਲਬੀਰ ਕੌਰ ਉਸ ਦਾ ਪਿੱਛਾ ਨਹੀਂ ਛੱਡ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਦੇ ਘਰ ਵਿਚ ਕਲੇਸ਼ ਰਹਿੰਦਾ ਸੀ ਕਿਉਂਕਿ ਉਸ ਦੀ ਪਤਨੀ ਵੀ ਉਸ ਨੂੰ ਬਲਵੀਰ ਕੌਰ ਦੇ ਘਰ ਜਾਣ ਤੋਂ ਰੋਕਦੀ ਸੀ।ਇਸ ਤੋਂ ਇਲਾਵਾ ਹਰਦੀਪ ਸਿੰਘ ਦੇ ਦੋ ਪੁੱਤਰ ਵੀ ਹਨ

ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਚੌਦਾਂ ਸਾਲ ਅਤੇ ਦੂਸਰੇ ਦੀ ਉਮਰ ਸੋਲ਼ਾਂ ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਲਬੀਰ ਕੌਰ ਵੱਲੋਂ ਹਰਦੀਪ ਸਿੰਘ ਦੀ ਪਤਨੀ ਦੀ ਕੁੱਟਮਾਰ ਵੀ ਕਰਵਾਈ ਜਾਂਦੀ ਸੀ। ਇਸ ਤੋਂ ਇਲਾਵਾ ਉਹ ਹਰਦੀਪ ਸਿੰਘ ਨੂੰ ਵੀ ਕਾਫ਼ੀ ਧ-ਮ-ਕੀ-ਆਂ ਦਿੰਦੀ ਸੀ, ਜਿਸ ਤੋਂ ਹਰਦੀਪ ਸਿੰਘ ਦੁਖੀ ਹੋ ਚੁੱਕਿਆ ਸੀ। ਜਿਸ ਕਾਰਨ ਪਿਛਲੇ ਦਿਨੀਂ ਉਹ ਬਲਵੀਰ ਕੌਰ ਦੇ ਘਰ ਗਿਆ ਅਤੇ ਉਸ ਨੇ ਉੱਥੇ ਜਾ ਕੇ ਹੀ ਸ-ਲ-ਫ਼ਾ-ਸ ਪੀਤੀ, ਇੱਥੋਂ ਤੱਕ ਕੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਰਦੀਪ ਸਿੰਘ ਘਰ ਪਰਤਿਆ ਤਾਂ ਉਸ ਦੇ ਹੱਥ ਵਿੱਚ ਜ਼ਹਿਰੀਲੀਆਂ ਗੋਲੀਆਂ ਸੀ।

ਜਿਨ੍ਹਾਂ ਨੂੰ ਕਿ ਪਰਿਵਾਰਕ ਮੈਂਬਰਾਂ ਨੇ ਛੁਡਾਇਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ,ਜਿਥੇ ਕਿ ਉਸ ਦੀ ਮੌਤ ਹੋ ਗਈ।ਹੁਣ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਬਲਵੀਰ ਕੌਰ ਕਰਕੇ ਹੀ ਹਰਦੀਪ ਸਿੰਘ ਦੀ ਮੌਤ ਹੋਈ ਹੈ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਇਸ ਮਾਮਲੇ ਨੂੰ ਬਲਬੀਰ ਕੌਰ ਦੇ ਖਿਲਾਫ ਦਰਜ ਕਰ ਲਿਆ ਗਿਆ ਹੈ ਅਤੇ

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਬਲਵੀਰ ਕੌਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *