ਅੱਜਕੱਲ੍ਹ ਬਹੁਤ ਸਾਰੇ ਲੜਕੇ ਲੜਕੀਆਂ ਇਸ ਲਈ ਵਿਆਹ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ਵਿੱਚੋਂ ਇੱਕ ਵਿਦੇਸ਼ ਵਜੋਂ ਚਲਿਆ ਜਾਵੇ, ਉਸ ਤੋਂ ਬਾਅਦ ਉਹ ਆਪਣੇ ਹਮਸਫ਼ਰ ਨੂੰ ਵੀ ਉੱਥੇ ਬੁਲਾ ਸਕੇ।ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਲੜਕੇ ਵਾਲਿਆਂ ਵੱਲੋਂ ਪੈਸਾ ਲਗਾਇਆ ਜਾਂਦਾ ਹੈ ਅਤੇ ਲੜਕੀ ਨੂੰ ਵਿਦੇਸ਼ ਭੇਜਿਆ ਜਾਂਦਾ ਹੈ।ਪਰ ਅੱਜਕੱਲ੍ਹ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਲੜਕੀਆਂ ਵਿਦੇਸ਼ ਜਾਣ ਤੋਂ ਬਾਅਦ ਆਪਣੇ ਪਤੀਆਂ ਨੂੰ ਵਿਦੇਸ਼ ਵਿੱਚ ਨਹੀਂ ਬੁਲਾਉਂਦੀਆਂ ਅਤੇ ਉਨ੍ਹਾਂ ਨਾਲ ਸਬੰਧ ਤੋੜਨਾ ਚਾਹੁੰਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜੋਗਿੰਦਰ ਬਾਸੀ ਸ਼ੋਅ ਵਿਚ ਚੱਲ ਰਿਹਾ ਹੈ
,ਜਿੱਥੇ ਇੱਕ ਪਾਸੇ ਪੰਜਾਬ ਦੇ ਕਬੱਡੀ ਖਿਡਾਰੀ ਤਲਵਿੰਦਰ ਸੋਨੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਧੋਖਾ ਦਿੱਤਾ ਹੈ।ਇਸ ਕਬੱਡੀ ਖਿਡਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪਹਿਲਾਂ ਇੱਕ ਪ੍ਰੇਮ ਸੰਬੰਧ ਸੀ ਅਤੇ ਉਸੇ ਲੜਕੀ ਨਾਲ ਉਸ ਦਾ ਵਿਆਹ ਹੋ ਗਿਆ। ਬਾਅਦ ਵਿਚ ਉਸ ਲੜਕੀ ਨੇ ਇੱਛਾ ਜਤਾਈ ਕਿ ਉਹ ਵਿਦੇਸ਼ ਵਿੱਚ ਜਾਣਾ ਚਾਹੁੰਦੀ ਹੈ,ਜਿਸ ਕਰ ਕੇ ਕਿ ਇਸ ਕਬੱਡੀ ਖਿਡਾਰੀ ਨੇ ਉਸ ਨੂੰ ਇੱਕ ਕੋਰਸ ਕਰਵਾਇਆ ਅਤੇ ਬਾਅਦ ਵਿਚ ਉਸ ਉਤੇ ਤਰਤਾਲੀ ਲੱਖ ਰੁਪਿਆ ਖਰਚ ਕਰਕੇ ਉਸ ਨੂੰ ਵਿਦੇਸ਼ ਭੇਜ ਦਿੱਤਾ।
ਪਰ ਹੁਣ ਉਸ ਦੀ ਪਤਨੀ ਉਸ ਨਾਲ ਸਬੰਧ ਤੋੜਨਾ ਚਾਹੁੰਦੀ ਹੈ ਅਤੇ ਉਸ ਦਾ ਤਰਤਾਲੀ ਲੱਖ ਰੁਪਿਆ ਵੀ ਵਾਪਸ ਨਹੀਂ ਕਰ ਰਹੀ।ਪਰ ਦੂਜੇ ਪਾਸੇ ਜਦੋਂ ਇਸ ਕੱਬਡੀ ਖਿਡਾਰੀ ਦੀ ਪਤਨੀ ਰਮਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਪਤੀ ਝੂਠ ਬੋਲ ਰਿਹਾ ਹੈਲਉਸ ਨੇ ਕੋਈ ਵੀ ਤਰਤਾਲੀ ਲੱਖ ਰੁਪਿਆ ਉਸ ਉੱਤੇ ਖ਼ਰਚ ਨਹੀਂ ਕੀਤਾ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪੇਕੇ ਪਰਿਵਾਰ ਵਾਲਿਆਂ ਨੇ ਹੀ ਉਸ ਨੂੰ ਖਰਚਾ ਕਰਕੇ ਵਿਦੇਸ਼ ਭੇਜਿਆ ਸੀ। ਨਾਲ ਹੀ ਉਸ ਨੇ ਕਿਹਾ ਕਿ ਉਸ ਦੇ ਪਤੀ ਦੇ ਹੋਰਨਾਂ ਲੜਕੀਆਂ ਨਾਲ ਨਾਜਾਇਜ਼ ਸੰਬੰਧ ਰਹੇ ਹਨ, ਜਸਕਰਨ ਕੇ ਉਹ ਪ੍ਰੇਸ਼ਾਨ ਸੀ।
ਸੋ ਇਹ ਮਾਮਲਾ ਲਗਾਤਾਰ ਜੋਗਿੰਦਰ ਬਾਸੀ ਸ਼ੋਅ ਦੇ ਵਿੱਚ ਚੱਲ ਰਿਹਾ ਹੈ, ਜਿਸ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਲੜਕਾ ਸਹੀ ਹੈ ਜਾਂ ਲੜਕੀ।