ਇਸ ਕੋਰੋਨਾ ਕਾਲ ਵਿਚ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਡੇ ਸਾਹਮਣੇ ਆਇਆ ਜਿੱਥੇ ਕਿ ਡਾਕਟਰਾਂ ਵੱਲੋਂ ਲਗਾਤਾਰ ਮਰੀਜ਼ਾਂ ਨਾਲ ਲੁੱਟਮਾਰ ਕੀਤੀ ਜਾ ਰਹੀ ਸੀ। ਭਾਵ ਕਿ ਇਲਾਜ ਦੇ ਨਾਂ ਤੇ ਬਹੁਤ ਸਾਰੇ ਪੈਸੇ ਉਨ੍ਹਾਂ ਤੋਂ ਮੰਗੇ ਜਾਂਦੇ ਸੀ। ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਸਾਹਮਣੇ ਆਈਆਂ ਜਦੋਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋ ਰੋ ਕੇ ਆਪਣੇ ਹਾਲ ਬਿਆਨ ਕੀਤੇ ਗਏ ਕਿ ਕਿਸ ਤਰੀਕੇ ਨਾਲ ਹਸਪਤਾਲਾਂ ਵਿੱਚ ਡਾਕਟਰ ਉਨ੍ਹਾਂ ਤੋਂ ਉਹ ਸਾਰੇ ਪੈਸੇ ਦੀ ਮੰਗ ਕਰ ਰਹੇ ਹਨ। ਪਰ ਉਨ੍ਹਾਂ ਦੇ ਮਰੀਜ਼ਾਂ ਦੀ ਦੇਖਭਾਲ ਨਹੀਂ ਕਰ ਰਹੇ। ਪਰ ਉੱਥੇ ਹੀ ਕੁਝ ਡਾਕਟਰ ਅਜਿਹੇ ਹਨ ਜਿਨ੍ਹਾਂ ਨੂੰ ਕਿ ਸੱਚਮੁੱਚ ਹੀ ਰੱਬ ਦਾ ਰੂਪ ਕਿਹਾ ਜਾ ਸਕਦਾ ਹੈ,
ਮਲੇਰਕੋਟਲਾ ਵਿੱਚ ਰਹਿਣ ਵਾਲੇ ਡਾਕਟਰ ਨਵਜੋਤ ਸ਼ਰਮਾ ਅੱਜਕੱਲ੍ਹ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।ਉਨ੍ਹਾਂ ਨੇ ਆਪਣੀ ਰਿਹਾਇਸ਼ ਨੂੰ ਹੀ ਹਸਪਤਾਲ ਦਾ ਰੂਪ ਦੇ ਦਿੱਤਾ ਹੈ ਬਿਨਾਂ ਕਿਸੇ ਪੈਸਿਆਂ ਤੋਂ ਉਹ ਮਰੀਜ਼ਾਂ ਦੀ ਸਮੱਸਿਆ ਨੂੰ ਸੁਲਝਾ ਰਹੇ ਹਨ। ਗੱਲਬਾਤ ਕਰਨ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅੱਜ ਕੱਲ ਕੋਰੋਨਾ ਕਾਲ ਵਿੱਚ ਲੋਕ ਥੋੜ੍ਹੀ ਜਿਹੀ ਖਾਂਸੀ ਹੋਣ ਤੇ ਹੀ ਡਰ ਜਾਂਦੇ ਹਨ ਕਿ ਉਹ ਕਰੋਨਾ ਦੀ ਲਪੇਟ ਵਿਚ ਆ ਗਏ ਹਨ,ਪਰ ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ ਪਰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਉਹ ਸਾਵਧਾਨੀਆਂ ਨਹੀਂ ਵਰਤਣਗੇ ਤਾਂ ਉਹ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹਨ।
ਿ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਸਾਰੇ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਕੇ ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੈ। ਜਿਸ ਤੋਂ ਬਾਅਦ ਕੇ ਉਹ ਉਨ੍ਹਾਂ ਨੂੰ ਕੁਝ ਐਕਸਰਸਾਈਜ਼ ਵੀ ਕਰਵਾਉਂਦੇ ਹਨ ਅਤੇ ਨਾਲ ਹੀ ਕੁਝ ਸਾਵਧਾਨੀਆਂ ਵਰਤਣ ਲਈ ਵੀ ਕਹਿੰਦੇ ਹਨ। ਕਿਉਂਕਿ ਅੱਜਕੱਲ੍ਹ ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾਤਰ ਲੋਕ ਏਸੀ ਵਾਲੇ ਕਮਰਿਆਂ ਵਿੱਚ ਰਹਿੰਦੇ ਹਨ ਜਿਸ ਕਰ ਕੇ ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ।ਸੋ ਇੱਥੇ ਡਾਕਟਰਾਂ ਨੇ ਕਿਹਾ ਕਿ ਲੋਕਾਂ ਨੂੰ ਏਸੀ ਵਾਲੇ ਕਮਰਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ,
ਜੇਕਰ ਉਹ ਆਪਣੀ ਸਿਹਤ ਨੂੰ ਚੰਗਾ ਰੱਖਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਬਹੁਤ ਸਾਰੀਆਂ ਹੋਰ ਵੀ ਗੱਲਾਂ ਸਾਂਝੀਆਂ ਕੀਤੀਆਂ।