ਫਗਵਾੜਾ ਤੋਂ ਬਾਅਦ ਇਕ ਹੋਰ ਪੁਲੀਸ ਅਫ਼ਸਰ ਨੇ ਮਾਰੀ ਅਪਾਹਿਜ ਮਜ਼ਦੂਰ ਨੂੰ ਦੇ ਲੱਤ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਂਝੀਆਂ ਹੁੰਦੀਆਂ ਹਨ, ਜਿੱਥੇ ਕਿ ਪੰਜਾਬ ਪੁਲੀਸ ਦੀ ਵਰਦੀ ਦਾਗਦਾਰ ਹੋ ਜਾਂਦੀ ਹੈ।ਪਹਿਲਾਂ ਫਗਵਾੜੇ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਥੇ ਕਿ ਇੱਕ ਪੁਲੀਸ ਮੁਲਾਜ਼ਮ ਵੱਲੋਂ ਇੱਕ ਸਬਜ਼ੀ ਵਾਲੇ ਦੀ ਰੇਹੜੀ ਵਿਚ ਲੱਤ ਮਾਰੀ ਗਈ।ਉਸ ਤੋਂ ਬਾਅਦ ਪੰਜਾਬ ਪੁਲੀਸ ਦੀ ਬਠਿੰਡਾ ਤੋਂ ਇੱਕ ਵੀਡੀਓ ਸਾਹਮਣੇ ਆਈ ਜਿਥੇ ਕਿ ਇੱਕ ਵਿਧਵਾ ਔਰਤ ਨਾਲ ਪੰਜਾਬ ਪੁਲੀਸ ਦੇ ਅਧਿਕਾਰੀ ਨੇ ਬ-ਲਾ-ਤ-ਕਾ-ਰ ਕੀਤਾ।ਇਸ ਤੋਂ ਬਾਅਦ ਇਕ ਪੁਲਸ ਕਰਮਚਾਰੀ ਵੱਲੋਂ ਇਕ ਰੇਹੜੀ ਤੋਂ ਆਂਡੇ ਚੋਰੀ ਕੀਤੇ ਜਾ ਰਹੇ ਸੀ ਅਤੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ,

ਜਿਸ ਵਿੱਚ ਕੇ ਇਕ ਪੁਲੀਸ ਮੁਲਾਜ਼ਮ ਇਕ ਅਪਾਹਜ ਵਿਅਕਤੀ ਨੂੰ ਲੱਤਾਂ ਮਾਰ ਮਾਰ ਕੇ ਕੁੱਟ ਰਿਹਾ ਹੈ। ਇਹ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸਤੋਂ ਬਾਅਦ ਕੇ ਇਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਪੁਲਿਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿ ਪੰਜਾਬ ਪੁਲੀਸ ਦੇ ਅਧਿਕਾਰੀ ਆਪਣੀ ਵਰਦੀ ਦਾ ਰੋਅਬ ਲੋਕਾਂ ਉੱਤੇ ਪਾ ਰਹੇ ਹਨ ਅਤੇ ਲਗਾਤਾਰ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਪਾਹਿਜ ਵਿਅਕਤੀ ਦੇ ਭਰਾ ਨੂੰ ਕਿਸੇ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ

ਅਤੇ ਉਸ ਅਪਾਹਿਜ ਵਿਅਕਤੀ ਤੋਂ ਇਹ ਪੁਲੀਸ ਮੁਲਾਜ਼ਮ ਉਸ ਦੇ ਭਰਾ ਬਾਰੇ ਪੁੱਛਗਿੱਛ ਕਰ ਰਹੇ ਹਨ ਤੇ ਜਦੋਂ ਉਸ ਨੇ ਕਿਹਾ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਤਾਂ ਇਕ ਪੁਲੀਸ ਮੁਲਾਜ਼ਮ ਵੱਲੋਂ ਉਸ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਕੁੱ-ਟਿ-ਆ ਜਾ ਰਿਹਾ ਹੈ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਕਿਉਂਕਿ ਮੌਕੇ ਤੇ ਸੀਸੀਟੀਵੀ ਕੈਮਰੇ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪਾਈ ਗਈ ਅਤੇ ਲੋਕਾਂ ਵੱਲੋਂ ਲਗਾਤਾਰ ਪੁਲਿਸ ਮੁਲਾਜ਼ਮਾਂ ਦੀਆਂ ਇਨ੍ਹਾਂ ਹਰਕਤਾਂ ਨੂੰ ਗ਼ਲਤ ਠਹਿਰਾਇਆ ਜਾ ਰਿਹਾ ਹੈ।ਕਿਉਂਕਿ ਜੇਕਰ ਉਸ ਅਪਾਹਜ਼ ਵਿਅਕਤੀ ਤੋਂ ਪੁੱਛ ਗਿੱਛ ਕਰਨਾ ਚਾਹੁੰਦੇ ਸੀ

ਤਾਂ ਉਸ ਤੋਂ ਆਰਾਮ ਨਾਲ ਪੁੱਛਿਆ ਜਾ ਸਕਦਾ ਸੀ,ਇਸ ਤਰੀਕੇ ਨਾਲ ਪੁਲਿਸ ਮੁਲਾਜ਼ਮ ਨੂੰ ਉਸ ਨਾਲ ਕੁੱ-ਟ-ਮਾ-ਰ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹ ਵਿਅਕਤੀ ਆਪਣੀ ਸੁਰੱਖਿਆ ਕਰਨ ਵਿਚ ਅਸਮਰੱਥ ਹੈ।

Leave a Reply

Your email address will not be published.