ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅੱਜਕੱਲ੍ਹ ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ।ਇਸੇ ਲਈ ਅੱਜਕੱਲ੍ਹ ਅਸੀਂ ਅਕਸਰ ਹੀ ਸੜਕਾਂ ਉੱਤੇ ਵੀ ਦੇਖਦੇ ਹਾਂ ਕਿ ਲੋਕ ਬਹੁਤ ਤੇਜ਼ੀ ਨਾਲ ਆਪਣੇ ਵਾਹਨਾਂ ਨੂੰ ਚਲਾਉਂਦੇ ਹਨ ਅਤੇ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਭਾਵੇਂ ਕਿ ਸੜਕ ਤੇ ਵਾਹਨ ਚਾਲਕਾਂ ਲਈ ਬਹੁਤ ਸਾਰੇ ਨਿਯਮ ਬਣਾਏ ਗਏ ਹਨ ਪਰ ਫਿਰ ਵੀ ਲੋਕਾਂ ਵੱਲੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਆਪਣੇ ਜ਼ਿੰਦਗੀ ਨੂੰ ਲੋਕ ਖ਼ਤਰੇ ਵਿੱਚ ਪਾ ਲੈਂਦੇ ਹਨ। ਬਹੁਤ ਸਾਰੀਆਂ ਥਾਵਾਂ ਤੇ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਫਾਟਕ ਲੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਕੁਝ ਲੋਕ ਆਪਣੇ ਮੋਟਰਸਾਈਕਲਾਂ ਨੂੰ ਫਾਟਕ ਦੇ ਹੇਠੋਂ ਦੀ ਲੰਘਾਉਣ ਦੀ ਕੋਸ਼ਿਸ਼ ਕਰਦੇ ਹਨ
ਅਤੇ ਕਈ ਵਾਰ ਅਜਿਹਾ ਕਰਨ ਵਿੱਚ ਸਫ਼ਲ ਵੀ ਹੋ ਜਾਂਦੇ ਹਨ।ਪਰ ਕਈ ਲੋਕ ਇੱਥੇ ਆਪਣੀ ਜਾਨ ਗਵਾ ਬੈਠਦੇ ਹਨ ਇਸ ਤੋਂ ਇਲਾਵਾ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ।ਜਿੱਥੇ ਕਿ ਜਦੋਂ ਫਾਟਕ ਲੱਗਣ ਵਾਲਾ ਹੁੰਦਾ ਹੈ ਤਾਂ ਉਸ ਸਮੇਂ ਲੋਕ ਆਪਣੇ ਵਾਹਨ ਦੀ ਗਤੀ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦਿੰਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਕੇ ਸਾਫ਼ ਦੇਖਿਆ ਜਾ ਸਕਦਾ ਹੈ
ਕਿ ਇਕ ਪਾਸੇ ਰੇਲਵੇ ਫਾਟਕ ਲੱਗਣ ਜਾ ਰਿਹਾ ਹੈ,ਭਾਵ ਕਿ ਹੌਲੀ ਹੌਲੀ ਪਾਠਕ ਹੇਠਾਂ ਰਿਹਾ ਹੈ ਦੂਜੇ ਪਾਸੇ ਲੋਕਾਂ ਵੱਲੋਂ ਆਪਣੇ ਵਾਹਨਾਂ ਨੂੰ ਜਲਦੀ ਤੋਂ ਜਲਦੀ ਫਾਟਕ ਹੇਠਾਂ ਦੀ ਲੰਘਾਇਆ ਜਾ ਰਿਹਾ ਹੈ ਤਾਂ ਜੋ ਫਾਟਕ ਲੱਗਣ ਤੋਂ ਪਹਿਲਾਂ ਉਹ ਰੇਲਵੇ ਫਾਟਕ ਨੂੰ ਕਰਾਸ ਕਰ ਲੈਣ।ਇੱਥੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਅਜਿਹਾ ਕਰਨ ਵਿੱਚ ਸਫ਼ਲ ਹੋ ਜਾਂਦਾ ਹੈ,ਪਰ ਉਥੇ ਹੀ ਜਦੋਂ ਇਕ ਆਟੋ ਵਾਹਨ ਚਾਲਕ ਆਪਣੇ ਆਟੋ ਨੂੰ ਫਾਟਕ ਦੇ ਹੇਠਾਂ ਦੀ ਲੰਘਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਸਮੇਂ ਤੱਕ ਫਾਟਕ ਬਹੁਤ ਜ਼ਿਆਦਾ ਹੇਠਾਂ ਆ ਚੁੱਕਿਆ ਹੁੰਦਾ ਹੈ ਅਤੇ ਆਟੋ ਜਾ ਕੇ ਫਾਟਕ ਵਿੱਚ ਵੱਜਦਾ ਹੈ।ਭਾਵੇਂ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਉਂਦੀ, ਪਰ ਇੱਥੇ ਮਾਲੀ ਨੁਕਸਾਨ ਕਾਫੀ ਹੋਇਆ ਇਸ ਆਟੋ ਡਰਾਈਵਰ ਦੇ ਆਟੋ ਦਾ ਨੁਕਸਾਨ ਤਾਂ ਹੋਇਆ ਹੀ।
ਉਸ ਦੇ ਨਾਲ ਹੀ ਫਾਟਕ ਵੀ ਕਾਫੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਇਸ ਆਟੋ ਡਰਾਈਵਰ ਦੁਬਾਰਾ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਕਾਰਨ ਕੇ ਇਸ ਉੱਤੇ ਐੱਫਆਈਆਰ ਦਰਜ ਵੀ ਜ਼ਰੂਰ ਹੋਈ ਹੋਵੇਗੀ।