ਤਿੰਨ ਧੀਆਂ ਦੀ ਮਾਂ ਨਾਲ ਹੁੰਦਾ ਰਿਹਾ ਬਲਾਤਕਾਰ ਪਤੀ ਸੀ ਜੇਲ੍ਹ ਵਿਚ

Uncategorized

ਅੱਜਕੱਲ੍ਹ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ ਜਿੱਥੇ ਔਰਤਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨਾਲ ਜਬਰ-ਜਨਾਹ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇੱਕ ਰੇਨੂ ਬਾਲਾ ਦਾ ਕਹਿਣਾ ਹੈ ਕਿ ਉਸ ਨਾਲ ਚਾਰ ਮਹੀਨੇ ਤੱਕ ਜਬਰ ਜਨਾਹ ਹੁੰਦਾ ਰਿਹਾ, ਉਸ ਨੂੰ ਅਗਵਾ ਕਰਕੇ ਰੱਖਿਆ ਗਿਆ ਅਤੇ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ।ਜਾਣਕਾਰੀ ਮੁਤਾਬਕ ਰੇਨੂ ਬਾਲਾ ਦੇ ਪਤੀ ਨੂੰ ਜੇ-ਲ੍ਹ ਹੋ ਚੁੱਕੀ ਸੀ, ਕਿਸੇ ਦੁਆਰਾ ਉਸ ਨੂੰ ਝੂਠੇ ਮੁਕੱਦਮੇ ਵਿਚ ਜੇ-ਲ੍ਹ ਵਿੱਚ ਫਸਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿ ਰੇਨੂ ਬਾਲਾ ਨੇ ਆਪਣੇ ਪਤੀ ਨੂੰ ਛੁਡਾਉਣ ਲਈ ਬਹੁਤ ਸਾਰੇ ਲੋਕਾਂ ਦੀਆਂ ਮਿੰਨਤਾਂ ਕੀਤੀਆਂ।ਪਰ ਉੱਥੇ ਹੀ ਕੁਝ ਲੋਕ ਅਜਿਹੇ ਸੀ ਜਿਨ੍ਹਾਂ ਨੇ ਕਿ ਰੇਨੂ ਬਾਲਾ ਦੀ ਮਜਬੂਰੀ ਦਾ ਫਾਇਦਾ ਚੁੱਕਿਆ।

ਉਸ ਦਾ ਦੱਸਣਾ ਹੈ ਕਿ ਦੋਸ਼ੀਆਂ ਵੱਲੋਂ ਉਸ ਨੂੰ ਚਾਰ ਮਹੀਨੇ ਤੱਕ ਅ-ਗ-ਵਾ ਕਰਕੇ ਰੱਖਿਆ ਗਿਆ ਅਤੇ ਉਸ ਨਾਲ ਜਬਰ-ਜਨਾਹ ਕਰਦੇ ਰਹੇ।ਉਸ ਸਮੇਂ ਇਸ ਦੀ ਹਾਲਤ ਅਜਿਹੀ ਹੋ ਚੁੱਕੀ ਸੀ ਕਿ ਇਹ ਨਾ ਮਰ ਸਕਦੀ ਸੀ ਅਤੇ ਨਾ ਹੀ ਜੀ ਸਕਦੀ ਸੀ।ਮਰ ਇਸ ਲਈ ਨਹੀਂ ਸਕਦੀ ਸੀ ਕਹਿ ਕੇ ਦੋਸ਼ੀਆਂ ਨੇ ਇਹ ਖ਼ਬਰ ਫੈਲਾ ਦਿੱਤੀ ਸੀ ਕਿ ਰੇਨੂ ਬਾਲਾ ਆਪਣੇ ਘਰੋਂ ਭੱਜ ਚੁੱਕੀ ਹੈ।ਜੇਕਰ ਇਹ ਆਪਣੀ ਜਾਨ ਦੇ ਦਿੰਦੀ ਤਾਂ ਉਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ਦੀ ਗ਼ਲਤੀ ਉੱਤੇ ਪਰਦਾ ਪੈ ਜਾਣਾ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਕਦੇ ਵੀ ਨਹੀਂ ਮਿਲਣੀ ਸੀ।

ਪਰ ਦੋਸ਼ੀਆਂ ਦੀ ਗਲਤੀ ਦੀ ਸਜ਼ਾ ਅਜੇ ਤੱਕ ਵੀ ਉਨ੍ਹਾਂ ਨੂੰ ਨਹੀਂ ਮਿਲੀ ਹੈ ਭਾਵੇਂ ਕਿ ਰੇਨੂ ਬਾਲਾ ਨੇ ਉਨ੍ਹਾਂ ਦਾ ਦੋਸ਼ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ, ਇਸ ਤੋਂ ਇਲਾਵਾ ਪੁਲੀਸ ਸਟੇਸ਼ਨ ਵਿੱਚ ਜਾ ਕੇ ਵੀ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ।ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੇ ਪਤੀ ਜੇ-ਲ੍ਹ ਤੋਂ ਬਾਹਰ ਆ ਚੁੱਕੇ ਹਨ ਅਤੇ ਉਨ੍ਹਾਂ ਦੋਨਾਂ ਦੁਆਰਾ ਹੀ ਦੋਸ਼ੀਆਂ ਨੂੰ ਸ-ਜ਼ਾ ਦਿਵਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਉਹ ਨਾਕਾਮ ਰਹੇ। ਰੇਨੂ ਬਾਲਾ ਦੇ ਪਤੀ ਦਾ ਕਹਿਣਾ ਹੈ ਕਿ ਉਸ ਨੂੰ ਜਦੋਂ ਜੇਲ੍ਹ ਵਿਚ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਸ ਸਮੇਂ ਉਨ੍ਹਾਂ ਦੀ ਪਾਗਲ ਹੋਣ ਵਾਲੀ ਸਥਿਤੀ ਹੋ ਗਈ ਸੀ,ਕਿਉਂਕਿ ਉਨ੍ਹਾਂ ਦੇ ਘਰ ਤਿੰਨ ਛੋਟੀਆਂ ਛੋਟੀਆਂ ਧੀਆਂ ਹਨ ਅਤੇ ਉਨ੍ਹਾਂ ਦੀ ਪਤਨੀ ਨਾਲ ਅਜਿਹਾ ਕੁ-ਕ-ਰ-ਮ ਹੋ ਰਿਹਾ ਸੀ।

ਪਰ ਉਹ ਬੇਵੱਸ ਸੀ ਉਨ੍ਹਾਂ ਦੱਸਿਆ ਕਿ ਹੁਣ ਵੀ ਉਨ੍ਹਾਂ ਨੇ ਪੁਲਸ ਸਟੇਸ਼ਨ ਵਿਚ ਜਾ ਕੇ ਬਹੁਤ ਦਰਖਾਸਤਾਂ ਦਿੱਤੀਆਂ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ।

Leave a Reply

Your email address will not be published.