ਪਾਣੀ ਵਿੱਚ ਡੁੱਬ ਰਹੇ ਇਸ ਨੌਜਵਾਨ ਨੂੰ ਵਿਅਕਤੀ ਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ, ਵੇਖੋ ਵੀਡੀਓ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕ ਕਿਸੇ ਨੂੰ ਮੁਸੀਬਤ ਵਿਚ ਪਿਆ ਦੇਖ ਕੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੀ ਵੀਡੀਓ ਬਣਾਉਣ ਲੱਗ ਜਾਂਦੇ ਹਨ, ਪਰ ਉੱਥੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਕਿ ਕਿਸੇ ਵਿਅਕਤੀ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਜੋਖਮ ਚ ਪਾਉਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇਕ ਵਿਅਕਤੀ ਅਚਾਨਕ ਨਦੀ ਵਿੱਚ ਡੁੱਬ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਆਵਾਜ਼ਾਂ ਦਿੰਦਾ ਹੈ। ਇਕ ਵਿਅਕਤੀ ਵੱਲੋਂ ਉਸ ਦੀ ਮਦਦ ਵੀ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਇਕ ਸੁਰੱਖਿਆ ਕਰਮੀ ਸੀ,ਜਿਸ ਦੁਆਰਾ ਕੇ ਪੀਡ਼ਤ ਵਿਅਕਤੀ ਨੂੰ ਬਚਾਇਆ ਜਾਂਦਾ ਹੈ।ਬਹੁਤ ਸਾਰੇ ਲੋਕ ਆਸ ਪਾਸ ਖੜ੍ਹੇ ਹੋ ਕੇ ਇਸ ਘਟਨਾ ਦੀ ਵੀਡੀਓ ਬਣਾ ਰਹੇ ਸੀ ਅਤੇ ਉਸ ਤੋਂ ਬਾਅਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਅਤੇ ਇਹ ਵੀਡੀਓ ਵਾਇਰਲ ਹੋ ਗਿਆ।

ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੁਰੱਖਿਆ ਕਰਮੀ ਦੀ ਤਾਰੀਫ਼ ਕੀਤੀ ਗਈ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਉਸ ਵਿਅਕਤੀ ਦੀ ਜਾਨ ਬਚਾਈ। ਕਿਉਂਕਿ ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੀ ਡਿਊਟੀ ਤੋਂ ਭੱਜਦੇ ਨਜ਼ਰ ਆਉਂਦੇ ਹਨ,ਬਹੁਤ ਘੱਟ ਲੋਕ ਹੁੰਦੇ ਹਨ ਜੋ ਕਿ ਆਪਣਾ ਫਰਜ਼ ਸਮਝਦੇ ਹਨ ਅਤੇ ਲੋਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਂਦੇ ਹਨ।ਇਹ ਵੀਡੀਓ ਕਿੱਥੋਂ ਦੀ ਹੈ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ,ਪਰ ਲੋਕਾਂ ਵੱਲੋਂ ਇਸ ਸੁਰੱਖਿਆ ਕਰਮੀ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ

ਅਤੇ ਉਨ੍ਹਾਂ ਨੂੰ ਰੀਅਲ ਹੀਰੋ ਕਿਹਾ ਜਾ ਰਿਹਾ ਹੈ।ਕਿਉਂਕਿ ਅਕਸਰ ਹੀ ਅਸੀਂ ਫ਼ਿਲਮਾਂ ਵਿੱਚ ਦੇਖਦੇ ਹਾਂ ਕਿ ਇੱਕ ਹੀਰੋ ਵੱਲੋਂ ਪੀਡ਼ਤ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ,ਪਰ ਅਸਲੀਅਤ ਵਿੱਚ ਦੇਖਿਆ ਜਾਵੇ ਤਾਂ ਰੀਅਲ ਹੀਰੋ ਉਹ ਹੁੰਦੇ ਹਨ ਜੋ ਕਿ ਅਸਲੀ ਜ਼ਿੰਦਗੀ ਵਿੱਚ ਕਿਸੇ ਦੀ ਮਦਦ ਕਰਦੇ ਹਨ।ਅੱਜਕੱਲ੍ਹ ਲੋਕ ਇੱਕ ਦੂਜੇ ਦੀ ਮਦਦ ਕਰਨਾ ਭੁੱਲ ਚੁੱਕੇ ਹਨ,ਬਹੁਤ ਘੱਟ ਲੋਕ ਅਜਿਹੇ ਸਾਹਮਣੇ ਆਉਂਦੇ ਹਨ

ਜੋ ਕਿ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਵੀ ਦੂਜਿਆਂ ਦੀ ਸਹਾਇਤਾ ਕਰਨਾ ਸਹੀ ਸਮਝਦੇ ਹਨ।

Leave a Reply

Your email address will not be published. Required fields are marked *