ਜੇਕਰ ਪੰਜਾਬ ਦੇ ਹਰ ਸ਼ਹਿਰ ਵਿੱਚ ਹੁਣ ਇਹੋ ਚਾਹੇ ਵਿਧਾਇਕ ਤਾਂ ਪੰਜਾਬ ਦਾ ਬਦਲ ਜਾਵੇ ਨਕਸ਼ਾ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੇ ਇਕ ਵਿਅਕਤੀ ਉੱਤੇ ਕੁਝ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਹੈ।ਦੱਸ ਦਈਏ ਕਿ ਇਹ ਵੀਡੀਓ ਮੁੰਬਈ ਦਾ ਹੈ ਜਿਥੇ ਕਿ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਇਕ ਵਿਅਕਤੀ ਨੂੰ ਮੁਹੱਲੇ ਦੀ ਸਫਾਈ ਕਰਨ ਦਾ ਠੇਕਾ ਦਿੱਤਾ ਸੀ ਪਰ ਉਸ ਵਿਅਕਤੀ ਵੱਲੋਂ ਮੁਹੱਲੇ ਦੀ ਸਫਾਈ ਨਹੀਂ ਕਰਵਾਈ ਗਈ।ਪਰ ਜਦੋਂ ਬਾਅਦ ਵਿੱਚ ਬਰਸਾਤ ਹੋਈ ਤਾਂ ਉਸ ਸਮੇਂ ਗਲੀ ਮੁਹੱਲਿਆਂ ਵਿਚ ਪਾਣੀ ਖੜ੍ਹ ਗਿਆ ਦੱਸੋ ਕਾਰਨ ਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਅਤੇ ਬਾਅਦ ਵਿੱਚ ਜਦੋਂ ਸ਼ਿਵ ਸੈਨਾ ਦੇ ਕੁਝ ਵਰਕਰਾਂ ਨੇ ਮੌਕੇ ਤੇ ਆ ਕੇ ਹਾਲਾਤ ਦੇਖੇ ਤਾਂ ਉਸ ਸਮੇਂ ਉਨ੍ਹਾਂ ਨੂੰ ਗੁੱਸਾ ਆਇਆ

ਅਤੇ ਉਨ੍ਹਾਂ ਨੇ ਉਸ ਵਿਅਕਤੀ ਉੱਤੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਕਿ ਸ਼ਿਵ ਸੈਨਾ ਦੇ ਵਿਧਾਇਕ ਨੇ ਮੁਹੱਲੇ ਦੀ ਸਫਾਈ ਦਾ ਠੇਕਾ ਦਿੱਤਾ ਸੀ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਬਰਸਾਤ ਹੋ ਰਹੀ ਹੈ ਬਹੁਤ ਸਾਰਾ ਪਾਣੀ ਸੜਕਾਂ ਉਤੇ ਖੜ੍ਹਾ ਹੈ ਅਤੇ ਸ਼ਿਵ ਸੈਨਾ ਦੇ ਵਰਕਰਾਂ ਨੇ ਇਕ ਵਿਅਕਤੀ ਨੂੰ ਫੜ ਰੱਖਿਆ ਹੈ ਅਤੇ ਉਸ ਨੂੰ ਜ਼ਬਰਦਸਤੀ ਕੂੜੇ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਉਸ ਉਪਰ ਗਿੱਲਾ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਉਸ ਨੂੰ ਵਾਰ ਵਾਰ ਕੂੜੇ ਵਿਚ ਧੱਕੇ ਦਿੱਤੇ ਜਾ ਰਹੇ ਹਨ।

ਸ਼ਿਵ ਸੈਨਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਗਿਆ।ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸੇ ਕਾਰਨ ਹੀ ਇਸ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਲੋਕਾਂ ਵੱਲੋਂ ਦੇਖੀ ਗਈ ਅਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਹੈ ,ਇਸ ਲਈ ਸਰਕਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮ ਵੀ ਆਪਣੇ ਕੰਮਾਂਕਾਰਾਂ ਤੋਂ ਭੱਜਦੇ ਹਨ ਅਤੇ ਉਨ੍ਹਾਂ ਨੂੰ ਵੀ ਚਿੱਕੜ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *