ਕੈਨੇਡਾ ਤੋਂ ਆਈ ਕੁੜੀ ਨੇ ਪੰਜਾਬ ਦੇ ਸਕੂਲ ਵਿੱਚ ਆ ਕੇ ਕੀਤੀ ਆਤਮਹੱਤਿਆ

Uncategorized

ਅੱਜ ਕੱਲ੍ਹ ਸਾਡੇ ਸਮਾਜ ਵਿਚ ਲੋਕਾਂ ਦੇ ਦਿਮਾਗ ਉੱਪਰ ਇੰਨੀ ਟੈਨਸ਼ਨ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਵਕਤ ਆਪਣੇ ਆਪ ਨੂੰ ਖ਼ਤਮ ਕਰ ਲੈਂਦੇ ਹਨ।ਅੱਜ ਦੇ ਟਾਈਮ ਵਿੱਚ ਹਰ ਇੱਕ ਵਿਅਕਤੀ ਦੇ ਦਿਮਾਗ ਤੇ ਕੋਈ ਨਾ ਕੋਈ ਟੈਨਸ਼ਨ ਜ਼ਰੂਰ ਹੈ ਅਤੇ ਹਰ ਇੱਕ ਗਈ ਤੇ ਇਨ੍ਹਾਂ ਟੈਂਕਰਾਂ ਤੋਂ ਦੂਰ ਜਾਣ ਦੀ ਬਜਾਏ ਇਨ੍ਹਾਂ ਦੇ ਵਿੱਚ ਧੱਸਦਾ ਹੀ ਜਾ ਰਿਹਾ ਹੈ।ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੀ ਡਿਪਰੈਸ਼ਨ ਦਾ ਸ਼ਿਕਾਰ ਵੇਖਿਆ ਜਾ ਰਿਹਾ ਹੈ ਅਤੇ ਉਹ ਆਪਣੀ ਗੱਲ ਕਿਸੇ ਨਾਲ ਸਾਂਝਾ ਵੀ ਨਹੀਂ ਕਰਦੇ ਅਤੇ ਇਸ ਡਿਪਰੈਸ਼ਨ ਨੂੰ ਆਪਣੇ ਅੰਦਰ ਦੱਬਦੇ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੈਨੇਡਾ ਤੋਂ ਆਈ ਲੜਕੀ ਨੇ ਜੋ ਕਿ ਪੰਜਾਬ ਦੇ ਸਕੂਲ ਵਿੱਚ ਹੀ ਪੜ੍ਹਦੀ ਸੀ

ਇਕ ਸੁਸਾਇਡ ਨੋਟ ਲਿਖ ਕੇ ਆਤਮਹੱਤਿਆ ਕਰ ਲਈ ਹੈ।ਇਹ ਲੜਕੀ ਆਪਣੇ ਮਾਤਾ ਪਿਤਾ ਦੇ ਅਲੱਗ ਹੋ ਜਾਣ ਤੋਂ ਬਾਅਦ ਆਪਣੇ ਨਾਨਾ ਨਾਨੀ ਦੇ ਕੋਲ ਪੰਜਾਬ ਵਿੱਚ ਰਹਿਣ ਲਈ ਆਈ ਸੀ।ਇਸ ਲੜਕੀ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਕ ਸੁਸਾਇਡ ਨੋਟ ਵਿੱਚ ਸਕੂਲ ਦੀ ਪ੍ਰਿੰਸੀਪਲ ਦੀ ਬੇਟੀ ਅਤੇ ਇਕ ਡੀ ਪੀ ਮਾਸਟਰ ਉੱਪਰ ਆਰੋਪ ਲਗਾਇਆ ਹੈ ਕਿ ਉਹ ਉਸ ਨੂੰ ਡੀ ਪੀ ਮਾਸਟਰ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕਰਦੇ ਸਨ ਅਤੇ ਇਸੇ ਤੰਗ ਤੰਗੀ ਦੇ ਵਿਚ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦਈਏ ਕਿ ਮ੍ਰਿਤਕ ਲੜਕੀ ਦਾ ਨਾਮ ਖੁਸ਼ਪ੍ਰੀਤ ਕੌਰ ਸੀ।

ਜਾਣਕਾਰੀ ਮੁਤਾਬਕ ਸਕੂਲ ਦੇ ਡੀਪੀਈ ਅਧਿਆਪਕ ਕੋਲੋਂ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਜਾਂਦਾ ਸੀ।ਪਰ ਉਹ ਲੜਕੀ ਇਸ ਤੋਂ ਤੰਗ ਸੀ ਇੱਥੋਂ ਤੱਕ ਕਿ ਪ੍ਰਿੰਸੀਪਲ ਦੀ ਧੀ ਵੀ ਉਸ ਨੂੰ ਉਸ ਨੂੰ ਬ-ਲੈ-ਕ-ਮੇ-ਲ ਕਰਦੀ ਸੀ ਅਤੇ ਉਸ ਤੇ ਦਬਾਅ ਬਣਾਉਂਦੀ ਸੀ ਕਿ ਉਹ ਡੀ ਪੀ ਈ ਅਧਿਆਪਕ ਦੀ ਗੱਲ ਮੰਨੇ।ਮ੍ਰਿਤਕ ਲੜਕੀ ਦੇ ਨਾਨੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੇ ਇਸ ਗੱਲ ਦੀ ਸੂਚਨਾ ਪਹਿਲਾਂ ਵੀ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਸੀ।ਉਸ ਸਮੇਂ ਪੁਲਸ ਮੁਲਾਜ਼ਮਾਂ ਨੇ ਇਸ ਗੱਲ ਦੀ ਤਸੱਲੀ ਦਿਵਾਈ ਸੀ ਕਿ ਅੱਗੇ ਤੋਂ ਉਸ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ।ਪਰ ਫਿਰ ਵੀ ਖੁਸ਼ਪ੍ਰੀਤ ਕੌਰ ਨਾਲ ਗ਼ਲਤ ਹੁੰਦਾ ਰਿਹਾ ਅਤੇ ਉਸ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਸ ਨੇ ਆ-ਤ-ਮ-ਹੱ-ਤਿ-ਆ ਕਰ ਲਈ ਹੈ ਦੱਸ ਦਈਏ ਕਿ ਆ-ਤ-ਮ-ਹੱ-ਤਿ-ਆ ਕਰਨ ਤੋਂ ਪਹਿਲਾਂ ਖੁਸ਼ਪ੍ਰੀਤ ਕੌਰ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ।

ਜਿਸ ਵਿੱਚ ਕਿ ਉਸ ਨੇ ਸਾਫ ਸਾਫ ਲਿਖਿਆ ਹੈ ਕਿ ਉਸ ਦੀ ਮੌਤ ਦਾ ਕਾਰਨ ਪ੍ਰਿੰਸੀਪਲ ਦੀ ਧੀ ਅਤੇ ਡੀਪੀਈ ਅਧਿਆਪਕ ਹੁਣ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।

Leave a Reply

Your email address will not be published.