ਇਸ ਨੌਜਵਾਨ ਨੇ ਸਰਦੂਲ ਸਿਕੰਦਰ ਤੋਂ ਸਿੱਖੇ ਸਨ ਗਾਇਕੀ ਦੇ ਗੁਰ ,ਪਰ ਨਸ਼ੇ ਨੇ ਕੀਤੀ ਜ਼ਿੰਦਗੀ ਖ਼ਰਾਬ

Uncategorized

ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਮੌਜੂਦ ਹਨ ਜਿਨ੍ਹਾਂ ਕੋਲ ਕੇ ਕਲਾ ਤਾਂ ਹੈ,ਪਰ ਉਨ੍ਹਾਂ ਕੋਲ ਪੈਸੇ ਦੀ ਕਮੀ ਹੋਣ ਕਰਕੇ ਉਹ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਨਹੀਂ ਕਰ ਸਕੇ। ਜਿਸ ਕਾਰਨ ਉਹ ਜ਼ਿੰਦਗੀ ਵਿੱਚ ਪਿੱਛੇ ਰਹਿ ਗਏ ਭਾਵ ਕਿ ਉਹ ਆਪਣਾ ਨਾਮ ਨਹੀਂ ਕਮਾ ਸਕੀ ਇਸੇ ਤਰ੍ਹਾਂ ਦੀ ਕਹਾਣੀ ਹੈ ਗੁਰਦਾਸਪੁਰ ਦੇ ਪਿੰਡ ਤਾਰਾਗੜ੍ਹ ਵਿੱਚ ਰਹਿਣ ਵਾਲੇ ਹੀਰੋ ਸਿੰਘ ਸਿਕੰਦਰ ਦੀ। ਦੱਸ ਦੇਈਏ ਪਹਿਲਾਂ ਇਸ ਵਿਅਕਤੀ ਦਾ ਨਾਂ ਸਿਰਫ਼ ਹੀਰੋ ਸਿੰਘ ਸੀ, ਪਰ ਸਿਕੰਦਰ ਜੁੜਨ ਦਾ ਕਾਰਨ ਇਹ ਸੀ ਕਿਉਂਕਿ ਇਸ ਵਿਅਕਤੀ ਵੱਲੋਂ ਲਗਭਗ ਦੋ ਸਾਲਾ ਸਰਦੂਲ ਸਿਕੰਦਰ ਜੀ ਕੋਲੋਂ ਗਾਇਕੀ ਸਿੱਖੀ ਗਈ ਅਤੇ ਇਹ ਸਰਦੂਲ ਸਿਕੰਦਰ ਜੀ ਦੇ ਬਹੁਤ ਹੀ ਵੱਡੇ ਫੈਨ ਵੀ ਰਹੇ ਹਨ।

ਇਸ ਵਿਅਕਤੀ ਨਾਲ ਗੱਲਬਾਤ ਕਰਨ ਇਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ ਸਰਦੂਲ ਸਿਕੰਦਰ ਜੀ ਦੀ ਸ਼ਰਨ ਵਿਚ ਸੀ ਜਿਸ ਕਾਰਨ ਇਨ੍ਹਾਂ ਦੀ ਜ਼ਿੰਦਗੀ ਕਾਫ਼ੀ ਵਧੀਆ ਚੱਲ ਰਹੀ ਸੀ।ਪਰ ਬਾਅਦ ਵਿਚ ਹੌਲੀ ਹੌਲੀ ਇਹ ਉਨ੍ਹਾਂ ਤੋਂ ਦੂਰ ਹੋਏ ਜਿਸ ਤੋਂ ਬਾਅਦ ਕਿ ਇਹ ਨਸ਼ਿਆਂ ਵਿਚ ਵੀ ਪਏ।ਜਿਸ ਕਾਰਨ ਇਨ੍ਹਾਂ ਦੀ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਆ ਗਈਆਂ ਕਿਸੇ ਸਮੇਂ ਇਹ ਮੇਲਿਆਂ ਵਿੱਚ ਜਾ ਕੇ ਗਾਣੇ ਗਾਇਆ ਕਰਦੇ ਸੀ ਅਤੇ ਲੋਕਾਂ ਦਾ ਮਨੋਰੰਜਨ ਕਰਦੇ ਸੀ ਅਤੇ ਘਰ ਦਾ ਗੁਜ਼ਾਰਾ ਕਰਨ ਲਈ ਵੀ ਇਨ੍ਹਾਂ ਨੂੰ ਵਧੀਆ ਪੈਸਾ ਮਿਲ ਜਾਂਦਾ ਸੀ।

ਪਰ ਅੱਜਕੱਲ੍ਹ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਕਰਨ ਲਈ ਮਜਬੂਰ ਹਨ ਕਿਉਂਕਿ ਇਕ ਪਾਸੇ ਲਾਕਡਾਊਨ ਚਲ ਰਿਹਾ ਹੈ।ਜਿਸ ਕਾਰਨ ਕੇ ਕਿਤੇ ਵੀ ਕਿਸੇ ਪ੍ਰਕਾਰ ਦਾ ਮੇਲਾ ਜਾਂ ਵੱਡਾ ਇਕੱਠ ਨਹੀਂ ਹੁੰਦਾ ਜਿੱਥੇ ਕਿ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਣ।ਇਸ ਤੋਂ ਇਲਾਵਾ ਇਨ੍ਹਾਂ ਕੋਲ ਹੋਰ ਕੋਈ ਅਜਿਹਾ ਕੰਮ ਨਹੀਂ ਹੈ ਜਿਸ ਨਾਲ ਕੇ ਆਪਣਾ ਗੁਜ਼ਾਰਾ ਕਰ ਸਕਣ। ਨਾਲ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ ਇਨ੍ਹਾਂ ਦੇ ਤਿੰਨ ਬੱਚੇ ਹਨ,ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨ ਲਈ ਇਨ੍ਹਾਂ ਨੂੰ ਅੱਜ ਮਜ਼ਦੂਰੀ ਕਰਨੀ ਪੈ ਰਹੀ ਹੈ। ਜਾਣਕਾਰੀ ਮੁਤਾਬਕ ਹੀਰੋ ਸਿੰਘ ਨੇ ਅੱਜ ਤੱਕ ਪੰਦਰਾਂ ਸੌ ਦੇ ਕਰੀਬ ਗਾਣੇ ਲਿਖ ਦਿੱਤੇ ਹਨ, ਪਰ ਅੱਜ ਤੱਕ ਕਿਸੇ ਵੀ ਮਸ਼ਹੂਰ ਗਾਇਕ ਨੇ ਇਨ੍ਹਾਂ ਦੇ ਗਾਣੇ ਨਹੀਂ ਗਾਏ।ਦੱਸ ਦੇਈਏ

ਕਿ ਹੀਰੋ ਸਿੰਘ ਆਪ ਵੀ ਬਹੁਤ ਵਧੀਆ ਗਾ ਲੈਂਦੇ ਹਨ ਪਰ ਉਨ੍ਹਾਂ ਦੇ ਘਰ ਗ਼ਰੀਬੀ ਹੋਣ ਕਰਕੇ ਉਹ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆ ਸਕੇ, ਜਿਸ ਕਾਰਨ ਕਿਹੋ ਆਪਣੀ ਜ਼ਿੰਦਗੀ ਵਿੱਚ ਪਿੱਛੇ ਰਹਿ ਗਏ ਹਨ ਅਤੇ ਅੱਜ ਉਨ੍ਹਾਂ ਨੂੰ ਕਿਰਾਏ ਦੇ ਮਕਾਨ ਉਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

Leave a Reply

Your email address will not be published. Required fields are marked *