ਮੈਚ ਖੇਡਦੇ ਨੌਜਵਾਨ ਨੂੰ ਫਾਇਰ ਕਰਕੇ ਚੁੱਕ ਲੈ ਗਏ ਗੱਡੀ ਵਾਲੇ ,ਫਿਰ ਗੱਡੀ ਚ ਜੋ ਕੀਤਾ ਵੇਖ ਹੋ ਜਾਓਗੇ ਹੈਰਾਨ

Uncategorized

ਭਿੱਖੀਵਿੰਡ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਨੌਜਵਾਨ ਨਾਲ ਉਸ ਦੇ ਦੋਸਤਾਂ ਵੱਲੋਂ ਹੀ ਕੁੱ-ਟ-ਮਾ-ਰ ਕੀਤੀ ਗਈ।ਜਾਣਕਾਰੀ ਮੁਤਾਬਕ ਇਹ ਨੌਜਵਾਨ ਜਿਸਦਾ ਨਾਮ ਵਰੁਣ ਕੁਮਾਰ ਹੈ, ਉਹ ਇਕ ਟੂਰਨਾਮੈਂਟ ਦੇਖ ਰਿਹਾ ਸੀ ਜੋ ਕਿ ਭਿੱਖੀਵਿੰਡ ਦੇ ਸਟੇਡੀਅਮ ਵਿੱਚ ਚੱਲ ਰਿਹਾ ਸੀ। ਬਹੁਤ ਸਾਰੇ ਲੋਕ ਉੱਥੇ ਖੜ੍ਹੇ ਸੀ ਉਸੇ ਸਮੇਂ ਇਸ ਦੇ ਜਾਣ ਪਛਾਣ ਵਾਲੇ ਕੁਝ ਲੜਕੇ ਆਏ ਅਤੇ ਇਸ ਨੂੰ ਗੱਡੀ ਵਿਚ ਬੈਠਣ ਲਈ ਕਿਹਾ।ਪਰ ਇਸ ਨੇ ਮਨ੍ਹਾ ਕਰ ਦਿੱਤਾ ਉਸ ਤੋਂ ਬਾਅਦ ਉਹ ਲੜਕੇ ਇਸ ਨਾਲ ਜ਼ਬਰਦਸਤੀ ਕਰਨ ਲੱਗੇ, ਪਰ ਜਦੋਂ ਇਸ ਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਵਿਚੋਂ ਦੋ ਲੜਕੇ ਬਾਹਰ ਆਏ ਉਨ੍ਹਾਂ ਨੇ ਦੋ ਫਾ-ਇ-ਰ ਕਰ ਦਿੱਤੇ ਅਤੇ ਬਾਅਦ ਵਿਚ ਦੋ ਫਾਇਰ ਹੋਰ ਕੀਤੇ ਗਏ।

ਭਾਵ ਕਿ ਕੁੱਲ ਚਾਰ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਕੇ ਗਰਾਊਂਡ ਵਿਚ ਖੜ੍ਹੇ ਹੋਰ ਲੋਕ ਵੀ ਪਿੱਛੇ ਹਟ ਗਏ ਤਾਂ ਜੋ ਉੱਥੇ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। ਉਸ ਤੋਂ ਬਾਅਦ ਇਸ ਲੜਕੇ ਨੂੰ ਧੱਕੇ ਨਾਲ ਦੂਜੇ ਲੜਕਿਆਂ ਵੱਲੋਂ ਗੱਡੀ ਵਿਚ ਬਿਠਾ ਲਿਆ ਗਿਆ ਅਤੇ ਉਨ੍ਹਾਂ ਨੇ ਗੱਡੀ ਸਟੇਡੀਅਮ ਤੋਂ ਬਾਹਰ ਕੱਢ ਲਈ ਬਾਅਦ ਵਿਚ ਇਸ ਲੜਕੇ ਨੂੰ ਕਾਫੀ ਕੁੱ-ਟਿ-ਆ ਮਾਰਿਆ ਗਿਆ।ਇਸ ਦੇ ਸਿਰ ਵਿਚ ਕਾਫੀ ਸੱਟਾਂ ਲੱਗੀਅਾਂ ਹੋੲੀਅਾਂ ਹਨ ਕੁੱ-ਟ-ਮਾ-ਰ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਗੱਡੀ ਵਿੱਚੋਂ ਹੇਠਾਂ ਉਤਾਰ ਦਿੱਤਾ ਅਤੇ ਉਥੋਂ ਫ-ਰਾ-ਰ ਹੋ ਗਏ।

ਬਾਅਦ ਵਿੱਚ ਇਸ ਲੜਕੇ ਨੇ ਇਹ ਸਾਰਾ ਮਾਮਲਾ ਪੁਲਸ ਸਟੇਸ਼ਨ ਵਿਚ ਜਾ ਕੇ ਦਰਜ ਕਰਵਾਇਆ ਜਿਥੇ ਕਿ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਵਰੁਣ ਕੁਮਾਰ ਦਾ ਦੱਸਣਾ ਹੈ ਕਿ ਇਸ ਕੁੱ-ਟ-ਮਾ-ਰ ਦਾ ਕਾਰਨ ਇਹ ਸੀ ਕਿ ਪਿਛਲੇ ਦਿਨੀਂ ਉਨ੍ਹਾਂ ਲੜਕਿਆਂ ਦੀ ਕਿਸੇ ਹੋਟਲ ਦੇ ਮਾਲਕ ਨਾਲ ਲੜਾਈ ਹੋ ਗਈ ਸੀ ਜੋ ਇਸ ਨੂੰ ਕੁੁੱ-ਟ ਕੇ ਗਏ ਹਨ।ਉਸ ਦਿਨ ਇਹ ਵੀ ਉਨ੍ਹਾਂ ਦੇ ਨਾਲ ਹੀ ਸੀ ਪਰ ਇਸ ਨੇ ਲੜਾਈ ਵਿੱਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ।ਜਿਸ ਤੋਂ ਬਾਅਦ ਉਹ ਇਸ ਨਾਲ ਲੜਨ ਲੱਗੇ ਕਿ ਇਸ ਨੇ ਹੋਟਲ ਵਾਲੇ ਨਾਲ ਲੜਾਈ ਕਿਉਂ ਨਹੀਂ ਕੀਤੀ ਨਾਲ ਹੀ ਵਰੁਣ ਕੁਮਾਰ ਨੇ ਦੱਸਿਆ ਕਿ ਉਸ ਨੂੰ ਫੋਨ ਤੇ ਵੀ ਉਨ੍ਹਾਂ ਉਸ ਦੇ ਦੋਸਤਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ

ਕਿ ਉਹ ਭਿੱਖੀਵਿੰਡ ਵਿੱਚ ਨਾ ਵੜੇ ਕਿਉਂਕਿ ਵਰੁਣ ਕੁਮਾਰ ਦਾ ਪਿੰਡ ਭਿੱਖੀਵਿੰਡ ਨਹੀਂ ਬਲਕਿ ਕੋਈ ਹੋਰ ਪਿੰਡ ਹੈ। ਸੋ ਵਰੁਣ ਦੀ ਗਲਤੀ ਸਿਰਫ ਇੰਨੀ ਸੀ ਕਿ ਉਸ ਨੇ ਆਪਣੇ ਦੋਸਤਾਂ ਦਾ ਸਾਥ ਨਹੀਂ ਦਿੱਤਾ ਜਿਸ ਸਮੇਂ ਉਹ ਹੋਟਲ ਮਾਲਕ ਨਾਲ ਲੜਾਈ ਕਰ ਰਹੀ ਸੀ।

Leave a Reply

Your email address will not be published. Required fields are marked *