ਝੀਲ ਵਿੱਚੋਂ ਮਿਲੀ ਔਰਤ ਅਤੇ ਬੱਚੀ ਦੀ ਲਾਸ਼ ,ਕਤਲ ਜਾਂ ਫਿਰ ਖੁਦਕੁਸ਼ੀ ?

Uncategorized

ਬਠਿੰਡਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਤਿੱਨ ਚਾਰ ਸਾਲ ਦੀ ਲੜਕੀ ਦੀ ਲਾਸ਼ ਇਕ ਝੀਲ ਵਿਚੋਂ ਮਿਲੀ ਹੈ।ਉਸੇ ਝੀਲ ਵਿੱਚੋਂ ਇਕ ਔਰਤ ਦੀ ਲਾਸ਼ ਵੀ ਮਿਲੀ ਹੈ,ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ ਪਰ ਅਜੇ ਤਕ ਇਨ੍ਹਾਂ ਦੋਨਾਂ ਵਿੱਚੋਂ ਕਿਸੇ ਵੀ ਇਕ ਦੀ ਕੋਈ ਵੀ ਪਹਿਚਾਣ ਨਹੀਂ ਹੋ ਸਕੀ ਕਿ ਇਹ ਕੌਣ ਹਨ ਜਾਂ ਕਿੱਥੋਂ ਆਈਆਂ ਹਨ।ਜਾਣਕਾਰੀ ਮੁਤਾਬਕ ਨੌਜਵਾਨ ਵੈੱਲਫੇਅਰ ਕਮੇਟੀ ਦੇ ਕੁਝ ਵਰਕਰਾਂ ਵੱਲੋਂ ਇਕ ਛੋਟੀ ਬੱਚੀ ਦੀ ਲਾਸ਼ ਨੂੰ ਗੋਨਿਆਣਾ ਰੋਡ ਤੇ ਸਥਿਤ ਝੀਲ ਨੰਬਰ ਦੋ ਵਿਚ ਦੇਖਿਆ ਗਿਆ ਸੀ।

ਜਦੋਂ ਉਨ੍ਹਾਂ ਨੇ ਬੱਚੀ ਨੂੰ ਬਾਹਰ ਕੱਢਿਆ ਉਸ ਤੋਂ ਕੁਝ ਸਮਾਂ ਬਾਅਦ ਹੀ ਇੱਕ ਔਰਤ ਦੀ ਲਾਸ਼ ਪਾਣੀ ਉੱਤੇ ਉੱਪਰ ਆ ਗਈ। ਜਿਸ ਤੋਂ ਬਾਅਦ ਕੇ ਉਸ ਔਰਤ ਦੀ ਲਾਸ਼ ਨੂੰ ਵੀ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਦੋਨੋਂ ਮੌਕੇ ਤੇ ਹੀ ਮਰ ਚੁੱਕਿਆ ਸੀ।ਪਰ ਬਾਅਦ ਵਿਚ ਇਨ੍ਹਾਂ ਨੂੰ ਪੁਲੀਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਕੇ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਬੱਚੀ ਅਤੇ ਔਰਤ ਦੀ ਪਹਿਚਾਣ ਲੱਭੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਨਾਲ ਕੋਈ ਹਾਦਸਾ ਵਾਪਰਿਆ ਹੈ ਜਾਂ ਫਿਰ ਜਾਣ ਬੁੱਝ ਕੇ ਨਵਾਂ ਕ-ਤ-ਲ ਕੀਤਾ ਗਿਆ ਹੈ।

ਕਿਉਂਕਿ ਹੋ ਸਕਦਾ ਹੈ ਕਿ ਕਿਸੇ ਕਾਰਨ ਕਰਕੇ ਇਨ੍ਹਾਂ ਦੋਨਾਂ ਨੂੰ ਇਸ ਝੀਲ ਵਿੱਚ ਜਾਣ ਬੁੱਝ ਕੇ ਸੁੱਟਿਆ ਗਿਆ ਹੋਵੇ ਜਾਂ ਫਿਰ ਇਨ੍ਹਾਂ ਨਾਲ ਕੋਈ ਅਜਿਹਾ ਹਾਦਸਾ ਵਾਪਰਿਆ ਹੋਵੇ, ਜਿਸ ਨਾਲ ਕਿ ਇਹ ਅਚਾਨਕ ਹੀ ਇਸ ਝੀਲ ਵਿੱਚ ਡਿੱਗ ਗਈਆਂ ਹੋਣ।ਪੁਲੀਸ ਮੁਲਾਜ਼ਮਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਸੁਲਝਾਇਆ ਜਾ ਸਕੇ।ਸੋ ਇਨ੍ਹਾਂ ਦੋਨਾਂ ਦੀ ਮੌਤ ਬਾਅਦ ਹੀ ਭੇਤਭਰੇ ਹਾਲਾਤਾਂ ਵਿਚ ਹੋਈ ਹੈ ਜਿਸ ਦਾ ਕਿ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਨਾਲ ਇਹ ਦੋਨੋਂ ਇਸ ਝੀਲ ਵਿੱਚ ਡਿੱਗ ਗਈਆਂ।

ਦੱਸ ਦੇਈਏ ਕਿ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ, ਜੇਕਰ ਉਨ੍ਹਾਂ ਨੂੰ ਕੋਈ ਭੀ ਦੋਸ਼ੀ ਇਸ ਮਾਮਲੇ ਵਿਚ ਮਿਲਦਾ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *