ਦੁਨੀਆਂਦਾਰੀ ਨੂੰ ਭੁੱਲ ਪੰਜਾਬੀ ਸਿੰਗਰ ਕਰ ਬੈਠੇ ਇਹ ਵੱਡਾ ਕਾਰਾ ,ਕਿਸੇ ਆਪਣੇ ਨੇ ਕਰ ਦਿੱਤੀ ਵੀਡੀਓ ਲੀਕ

Uncategorized

ਕੋਰੋਨਾ ਨਿਯਮਾਂ ਨੂੰ ਲੈ ਕੇ ਅੱਜਕੱਲ੍ਹ ਬਹੁਤ ਸਾਰੇ ਲੋਕ ਬੇਫ਼ਿਕਰ ਦਿਖਾਈ ਦੇ ਰਹੇ ਹਨ’ਭਾਵ ਕਿ ਉਨ੍ਹਾਂ ਵੱਲੋਂ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਜਿਸ ਕਾਰਨ ਕੇ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅੱਜ ਤਕ ਸਾਡੇ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰੋਗਰਾਮਾਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਜੇਕਰ ਵੀਹ ਬੰਦਿਆਂ ਤੋਂ ਜ਼ਿਆਦਾ ਵਿਅਕਤੀ ਕਿਤੇ ਪ੍ਰੋਗਰਾਮ ਵਿਚ ਮਿਲੇ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਰਹੀ ਹੈ।

ਇਸ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਦੇ ਖ਼ਿਲਾਫ਼ ਹੀ ਪੁਲੀਸ ਮੁਲਾਜ਼ਮਾਂ ਵੱਲੋਂ ਕਾਰਵਾਈ ਕੀਤੀ ਗਈ ਪਿਛਲੇ ਦਿਨੀਂ ਜੀ ਖਾਨ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਉਨ੍ਹਾਂ ਦੇ ਖ਼ਿਲਾਫ਼ ਵੀ ਪੁਲਸ ਮੁਲਾਜ਼ਮਾਂ ਵਲੋਂ ਐਕਸ਼ਨ ਲਿਆ ਗਿਆ ਸੀ, ਕਿਉਂਕਿ ਉਨ੍ਹਾਂ ਨੇ ਆਪਣੀ ਜਨਮਦਿਨ ਦੀ ਪਾਰਟੀ ਉੱਤੇ ਕਾਫੀ ਘੱਟ ਕਰ ਰੱਖਿਆ ਸੀ ਅਤੇ ਹੁਣ ਉਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਦਾ ਜਨਮਦਿਨ ਸੀ ਇਸ ਮੌਕੇ ਤੇ ਕੁਝ ਕਲਾਕਾਰ ਉਨ੍ਹਾਂ ਦੇ ਜਨਮਦਿਨ ਨੂੰ ਮਨਾਉਣ ਵਾਸਤੇ ਆਏ ਸੀ।

ਇਸ ਮੌਕੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਜਿਸ ਵੀਡੀਓ ਵਿੱਚ ਮਾਸਟਰ ਸਲੀਮ ਵੀ ਦਿਖਾਈ ਦੇ ਰਹੇ ਸੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿੰਨੇ ਵੀ ਲੋਕ ਜਨਮ ਦਿਨ ਮੌਕੇ ਮੌਜੂਦ ਸੀ ਉਨ੍ਹਾਂ ਨੇ ਕਿਸੇ ਨੇ ਵੀ ਮਾਸਕ ਨਹੀਂ ਲਗਾਇਆ ਹੋਇਆ।ਜਿਸ ਕਾਰਨ ਇਹ ਮਾਮਲਾ ਜਲੰਧਰ ਪੁਲਸ ਕੋਲ ਪਹੁੰਚ ਗਿਆ।ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਜਲੰਧਰ ਦਾ ਹੈ ਜਾਂ ਨਹੀਂ।

ਸੋ ਜੇਕਰ ਇਹ ਜਨਮਦਿਨ ਦੀ ਪਾਰਟੀ ਜਲੰਧਰ ਵਿੱਚ ਮਨਾਈ ਗਈ ਹੋਵੇਗੀ ਇਹ ਤਾਂ ਇਨ੍ਹਾਂ ਕਲਾਕਾਰਾਂ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

Leave a Reply

Your email address will not be published. Required fields are marked *