ਪੰਜਾਬ ਦੇ ਲੀਡਰਾਂ ਦੇ ਝੂਠਾਂ ਦੀ ਭੇਂਟ ਚੜ੍ਹ ਗਿਆ ਇਹ ਖਿਡਾਰੀ,ਹੁਣ ਪੰਜਾਬ ਵਿੱਚ ਰਹਿਣਾ ਵੀ ਨਹੀਂ ਹੈ ਪਸੰਦ

Uncategorized

ਅੱਜ ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਤੇ ਉਨ੍ਹਾਂ ਨੂੰ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਲਾਰੇ ਵੀ ਲਗਾਏ ਕਿ ਉਨ੍ਹਾਂ ਦਾ ਸਾਥ ਹਰ ਪੱਖੋਂ ਦਿੱਤਾ ਜਾਵੇਗਾ,ਪਰ ਜੇਕਰ ਦੇਖਿਆ ਜਾਵੇ ਤਾਂ ਸਰਕਾਰ ਹਮੇਸ਼ਾ ਵਾਅਦਾ ਹੀ ਕਰਦੀ ਹੈ ਪਰ ਉਸ ਨੂੰ ਪੂਰਾ ਨਹੀਂ ਕਰਦੀ। ਇਸੇ ਤਰ੍ਹਾਂ ਹੀ ਸਰਕਾਰ ਨੇ ਪੰਜਾਬ ਦੇ ਐਥਲੀਟ ਅਵਤਾਰ ਸਿੰਘ ਭਾਟੀਆ ਨਾਲ ਵੀ ਬਹੁਤ ਸਾਰੇ ਵਾਅਦੇ ਕੀਤੇ ਕਿ ਉਨ੍ਹਾਂ ਲਈ ਇਕ ਸਪੈਸ਼ਲ ਜਗ੍ਹਾ ਬਣਾ ਕੇ ਦਿੱਤੀ ਜਾਵੇਗੀ,ਜਿੱਥੇ ਕਿ ਉਹ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਚੰਗਾ ਅਥਲੀਟ ਬਣਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ।

ਪਰ ਜਦੋਂ ਅਥਲੀਟ ਅਵਤਾਰ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਹਡ਼ੇ ਵਾਅਦੇ ਉਨ੍ਹਾਂ ਨਾਲ ਵੱਡੇ ਵੱਡੇ ਲੀਡਰ ਕਰਦੇ ਰਹੇ ਹਨ ਉਹ ਸਿਰਫ਼ ਵਾਅਦੇ ਹੀ ਰਹਿ ਗਏ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ।ਜਿਸ ਕਾਰਨ ਕੇ ਉਹ ਆਪਣੀ ਜ਼ਿੰਦਗੀ ਵਿਚ ਕੁਝ ਹੋਰ ਵਧੀਆ ਕਰ ਸਕਣ ਉਨ੍ਹਾਂ ਨੇ ਦੱਸਿਆ ਕਿ ਤਿੰਨ ਸਾਲ ਵਿੱਚ ਉਨ੍ਹਾਂ ਨੇ ਇੱਕ ਸੌ ਪਚਾਸੀ ਮੈਡਲ ਜਿੱਤੇ ਹਨ। ਦੇਸ਼ ਵਿਦੇਸ਼ ਵਿੱਚ ਉਨ੍ਹਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਸਮੇਂ ਉਨ੍ਹਾਂ ਨੂੰ ਮੈਡਲ ਦਿੱਤਾ ਜਾਂਦਾ ਹੈ ਉਸ ਸਮੇਂ ਸਟੇਜ ਉੱਤੇ ਬਹੁਤ ਸਾਰੇ ਲੀਡਰ ਹੁੰਦੇ ਹਨ ਅਤੇ ਲੋਕਾਂ ਦੇ ਸਾਹਮਣੇ ਇਨ੍ਹਾਂ ਲੀਡਰਾਂ ਵੱਲੋਂ ਵੱਡੇ ਵੱਡੇ ਐਲਾਨ ਕਰ ਦਿੱਤੇ ਜਾਂਦੇ ਹਨ।ਪਰ ਬਾਅਦ ਵਿੱਚ ਕਿਸੇ ਵੀ ਖਿਡਾਰੀ ਦੀ ਕੋਈ ਮਦਦ ਨਹੀਂ ਕੀਤੀ

ਜਾਂਦੀ ਜਿਸ ਕਾਰਨ ਕੇ ਅੱਜਕੱਲ੍ਹ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜ਼ਿਆਦਾ ਵਧ ਰਹੇ ਹਨ। ਖੇਡਾਂ ਵੱਲ ਨਹੀਂ।ਕਿਉਂਕਿ ਜਿਹੜੇ ਨੌਜਵਾਨ ਖੇਡਾਂ ਵਿੱਚ ਚੰਗਾ ਨਾਮ ਕਮਾ ਚੁੱਕੇ ਹਨ ਸਰਕਾਰਾਂ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਾਂਦਾ। ਜਿਸ ਘਰ ਅੱਗੇ ਇਨ੍ਹਾਂ ਖਿਡਾਰੀਆਂ ਦੇ ਮਨ ਵਿੱਚ ਨਿਰਾਸ਼ਾ ਹੋ ਜਾਂਦੀ ਹੈ ਅਤੇ ਉਹ ਨਸ਼ਿਆਂ ਦੇ ਰਾਹ ਤੇ ਪੈ ਜਾਂਦੇ ਹਨ।ਅਵਤਾਰ ਸਿੰਘ ਭਾਟੀਆ ਨੇ ਕਿਹਾ ਕਿ ਉਹ ਇਕ ਸਮੇਂ ਇਹ ਫ਼ੈਸਲਾ ਲੈ ਚੁੱਕੇ ਸੀ ਕਿ ਉਹ ਪੰਜਾਬ ਛੱਡ ਦੇਣਗੇ ਪਰ ਬਾਅਦ ਵਿੱਚ ਉਨ੍ਹਾਂ ਦੀਆਂ ਕੁਝ ਮਜਬੂਰੀਆਂ ਅਸੀਂ ਜਸਕਰਨ ਕੇ ਉਨ੍ਹਾਂ ਨੂੰ ਇੱਥੇ ਰਹਿਣਾ ਪਿਆ ਪਰ ਇੱਥੇ ਰਹਿ ਕੇ ਉਨ੍ਹਾਂ ਦੀ ਕਦਰ ਨਹੀਂ ਪਈ।

ਉਹ ਆਪਣੀ ਜ਼ਿੰਦਗੀ ਵਿੱਚ ਕੁਝ ਹੋਰ ਵੀ ਵਧੀਆ ਕਰਨਾ ਚਾਹੁੰਦੇ ਸੀ।ਪਰ ਸਰਕਾਰਾਂ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਜਿਸ ਕਾਰਨ ਕੇ ਨਾ ਹੀ ਉਨ੍ਹਾਂ ਕੋਲ ਕੋਈ ਨੌਕਰੀ ਹੈ ਜਿਸ ਨਾਲ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਣ।

Leave a Reply

Your email address will not be published.