ਵੇਖੋ ਇਕ ਮੋਬਾਇਲਾਂ ਦੀ ਦੁਕਾਨ ਤੋਂ ਲੋਕਾਂ ਦੇ ਦਿਲਾਂ ਤੇ ਛਾ ਜਾਣ ਦੀ ਇਸ ਨੌਜਵਾਨ ਦੀ ਕਹਾਣੀ

Uncategorized

ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਨਾਂ ਬਣਾਇਆ ਹੈ ਭਾਵ ਕਿ ਛੋਟੇ ਛੋਟੇ ਪਿੰਡਾਂ ਵਿੱਚੋਂ ਉੱਠ ਕੇ ਬਹੁਤ ਸਾਰੇ ਲੋਕ ਦੁਨੀਆਂ ਦੇ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਵੀ ਬਹੁਤ ਸਾਰੇ ਲੋਕਾਂ ਦੀ ਕਲਾ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਪਰ ਜੇਕਰ ਦੇਖਿਆ ਜਾਵੇ ਜਦੋਂ ਇੱਕ ਇਨਸਾਨ ਦੁਨੀਆਂ ਦੇ ਸਾਹਮਣੇ ਆਪਣੀ ਕਲਾ ਨੂੰ ਪੇਸ਼ ਕਰਦਾ ਹੈ ਅਤੇ ਉਸ ਤੋਂ ਬਾਅਦ ਮਸ਼ਹੂਰ ਹੁੰਦਾ ਹੈ ਤਾਂ ਉਸ ਸਮੇਂ ਦੌਰਾਨ ਉਸ ਨੂੰ ਬਹੁਤ ਸਾਰੇ ਸੰਘਰਸ਼ ਕਰਨੇ ਪੈਂਦੇ ਹਨ।ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਫੇਰ ਕਿਤੇ ਜਾ ਕੇ ਉਹ ਇਨਸਾਨ ਲੋਕਾਂ ਦਾ ਚਹੇਤਾ ਬਣਦਾ ਹੈ।

ਇਸੇ ਤਰ੍ਹਾਂ ਨਾਲ ਬਠਿੰਡਾ ਤੇ ਗਿਆਨਾ ਪਿੰਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੇ ਆਪਣਾ ਨਾਮ ਕਮਾਇਆ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਕੁਝ ਹਸਾਉਣ ਵਾਲੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੁਝ ਛੋਟੀਆਂ ਛੋਟੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਹਨ।ਜਿਸ ਵਿਚ ਕੇ ਉਹ ਬਹੁਤ ਵੱਡਾ ਸੰਦੇਸ਼ ਦੇ ਜਾਂਦੇ ਹਨ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਢਿੱਲੋਂ ਬਠਿੰਡੇ ਵਾਲੇ ਦੇ ਨਾਮ ਉੱਤੇ ਅਕਾਊਂਟ ਬਣੇ ਹੋਏ ਹਨ।ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਸ਼ਰਮ ਆਉਂਦੀ ਸੀ,

ਭਾਵ ਕਿ ਜਦੋਂ ਉਹ ਆਪਣੀ ਵੀਡੀਓ ਬਣਾ ਲੈਂਦੇ ਸੀ।ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਹੀ ਆਵਾਜ਼ ਵਧੀਆ ਨਹੀਂ ਲੱਗਦੀ ਸੀ ਪਰ ਉਹ ਵੀ ਆਪਣਾ ਨਾਮ ਕਮਾਉਣਾ ਚਾਹੁੰਦੇ ਸੀ ਜਿਸ ਕਾਰਨ ਕਿ ਉਨ੍ਹਾਂ ਨੇ ਵੀਡੀਓਜ਼ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਵੀਡੀਓਜ਼ ਨੂੰ ਪਸੰਦ ਵੀ ਕੀਤਾ ਜਾਣ ਲੱਗਿਆ ਸ਼ੁਰੂਆਤੀ ਦਿਨਾਂ ਚ ਉਨ੍ਹਾਂ ਦੇ ਪਿੰਡ ਵਾਲਿਆਂ ਵਲੋਂ ਵੀ ਉਨ੍ਹਾਂ ਨੂੰ ਮਜ਼ਾਕ ਕੀਤਾ ਜਾਂਦਾ ਸੀ।ਪਰ ਜਿਸ ਤਰੀਕੇ ਨਾਲ ਹੁਣ ਉਨ੍ਹਾਂ ਦੀ ਮਸ਼ਹੂਰੀ ਹੋ ਰਹੀ ਹੈ ਉਸ ਨਾਲ ਲੋਕਾਂ ਦੇ ਮੂੰਹ ਵੀ ਬੰਦ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਵੀਡੀਓਜ਼ ਹਮੇਸ਼ਾ ਸਾਫ ਸੁਥਰੀਆਂ ਬਣਾਉਂਦੇ ਹਨ ਤਾਂ ਜੋ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਉਨ੍ਹਾਂ ਨੂੰ ਦੇਖ ਸਕਣ। ਉਨ੍ਹਾਂ ਦਾ ਕਹਿਣਾ ਹੈ

ਕਿ ਜਦੋਂ ਵੀਡੀਓ ਬਣਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਜਾਂ ਭੈਣ ਨੂੰ ਦਿਖਾਉਂਦੇ ਹਨ। ਜੇਕਰ ਉਨ੍ਹਾਂ ਵੱਲੋਂ ਉਸ ਵੀਡੀਓ ਨੂੰ ਵਧੀਆ ਕਿਹਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਉੱਤੇ ਉਸ ਵੀਡੀਓ ਨੂੰ ਅਪਲੋਡ ਕਰ ਦਿੰਦੇ ਹਨ।

Leave a Reply

Your email address will not be published.