ਲਿਫਟ ਲੈਣ ਦੇ ਬਹਾਨੇ ਨੌਜਵਾਨ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਅੱਜਕੱਲ੍ਹ ਕ-ਤ-ਲ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਸ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਪਰਮਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਇਕ ਛੋਟੇ ਹਾਥੀ ਵਾਲੇ ਵਿਅਕਤੀ ਤੋਂ ਲਿਫਟ ਲੈਣ ਦੇ ਬਹਾਨੇ ਵਿੱਚ ਉਸ ਦਾ ਕਤਲ ਕਰਕੇ ਉਸ ਨੂੰ ਬਿਆਸ ਦਰਿਆ ਦੇ ਵਿੱਚ ਸੁੱਟ ਦਿੱਤਾ। ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਉਸ ਵਿਅਕਤੀ ਦਾ ਛੋਟਾ ਹਾਥੀ ਲੈ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸ ਤੋਂ ਪਹਿਲਾਂ ਹੀ ਪੁਲਸ ਮੁਲਾਜ਼ਮਾਂ ਨੂੰ ਇਸ ਗੱਲ ਦੀ ਖ਼ਬਰ ਲੱਗ ਗਈ ਕਿ ਉਸ ਨੇ ਕਿਸੇ ਦਾ ਕ-ਤ-ਲ ਕਰ ਦਿੱਤਾ ਹੈ ਅਤੇ ਵਾਹਨ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜਿਸ ਤੋਂ ਬਾਅਦ ਕੇ ਪੁਲਿਸ ਮੁਲਾਜ਼ਮਾਂ ਨੇ ਫੁਰਤੀ ਦਿਖਾਉਂਦੇ ਹੋਏ ਉਸ ਕਾਤਲ ਨੂੰ ਫੜ ਲਿਆ ਅਤੇ ਹੁਣ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਉਸ ਵਿਅਕਤੀ ਦੀ ਲਾਸ਼ ਨਹੀਂ ਮਿਲੀ ਜਿਸ ਵਿਅਕਤੀ ਨੂੰ ਮਾਰ ਕੇ ਬਿਆਸ ਦਰਿਆ ਵਿੱਚ ਸੁੱਟਿਆ ਗਿਆ ਸੀ। ਲਗਾਤਾਰ ਪੁਲੀਸ ਮੁਲਾਜ਼ਮਾਂ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਵਿਅਕਤੀ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਲਾਸ਼ ਨੂੰ ਲੱਭ ਲੈਣਗੇ ਅਤੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ ਉਸ ਦੇ ਖ਼ਿਲਾਫ਼ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਆ ਰਹੇ ਹਨ ਜਿੱਥੇ ਕਿ ਲੋਕਾਂ ਵੱਲੋਂ ਧੋਖਾ ਦੇ ਕੇ ਸਾਹਮਣੇ ਵਾਲੇ ਦਾ ਕ-ਤ-ਲ ਕਰ ਦਿੱਤਾ ਜਾਂਦਾ ਹੈ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਮਾਜ ਵਿੱਚ ਸਾਰੇ ਲੋਕਾਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਇਸ ਮਾਮਲੇ ਵਿਚ ਇਕ ਵਿੱਤੀ ਵੱਲੋਂ ਦੂਸਰੇ ਵਿਅਕਤੀ ਦੀ ਸਹਾਇਤਾ ਕੀਤੀ ਜਾ ਰਹੀ ਸੀ,ਭਾਵ ਕੇ ਉਸ ਤੇ ਭਰੋਸਾ ਕਰਕੇ ਉਸ ਨੇ ਉਸ ਨੂੰ ਲਿਫਟ ਦਿੱਤੀ,

ਪਰ ਉਸੇ ਵਿਅਕਤੀ ਨੇ ਇਕ ਭਲੇ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਹੈ। ਸੋ ਅਜਿਹੀਆਂ ਘਟਨਾਵਾਂ ਤੋਂ ਬਾਅਦ ਲੋਕ ਦੂਜਿਆਂ ਦੀ ਸਹਾਇਤਾ ਕਰਨ ਤੋਂ ਕਤਰਾਉਂਦੇ ਹਨ।

Leave a Reply

Your email address will not be published.