ਜ਼ਮੀਨ ਦੀ ਵੱਟ ਪਿੱਛੇ ਲੜ ਪਏ ਜੱਟ ਦੇਖੋ ਫਿਰ ਕੀ ਹੋਇਆ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜਕੱਲ੍ਹ ਲੋਕ ਇੱਕ ਦੂਜੇ ਦਾ ਕ-ਤ-ਲ ਕਰਨ ਲਈ ਉਤਾਰੂ ਹੋ ਜਾਂਦੇ ਹਨ।ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੇ ਦੋ ਕਿਸਾਨ ਖੇਤ ਵਿੱਚ ਵੱਟ ਨੂੰ ਲੈ ਕੇ ਲੜਾਈ ਕਰ ਰਹੇ ਹਨ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਕਿਸਾਨ ਕੋਲ ਭਾਰੀ ਸੋਟੀ ਚੁੱਕੀ ਹੋਈ ਹੈ ਅਤੇ ਦੂਜੇ ਕਿਸਾਨ ਕੋਲ ਕਹੀ ਹੈ ਕੁਝ ਸਮਾਂ ਉਹ ਵੱਟ ਨੂੰ ਲੈ ਕੇ ਝਗੜਾ ਕਰਦੇ ਹਨ। ਬਾਅਦ ਵਿਚ ਇਕ ਦੂਜੇ ਉਤੇ ਕਹੀ ਅਤੇ ਸੋਟੀ ਨਾਲ ਹਮਲਾ ਕਰ ਦਿੰਦੇ ਹਨ ਬਾਅਦ ਵਿਚ ਇਹ ਕੱਦੂ ਕੀਤੀ ਹੋਈ ਜ਼ਮੀਨ ਵਿੱਚ ਡਿੱਗ ਪੈਂਦੇ ਹਨ

ਅਤੇ ਇੱਕ ਦੂਜੇ ਨਾਲ ਘੁਲਦੇ ਨਜ਼ਰ ਆ ਰਹੇ ਹਨ।ਸੋ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਤਾਂ ਦਿਲ ਨੂੰ ਠੇਸ ਜ਼ਰੂਰ ਪਹੁੰਚਦੀ ਹੈ ਕਿਉਂਕਿ ਇੱਕ ਪਾਸੇ ਲੋਕ ਸਰਕਾਰਾਂ ਨਾਲ ਮੱਥਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਲੋਕ ਇੱਕ ਵੱਟ ਪਿੱਛੇ ਲੜਦੇ ਦਿਖਾਈ ਦੇ ਰਹੇ ਹਨ।ਜਾਣਕਾਰੀ ਮੁਤਾਬਕ ਜਿਹੜੇ ਇਹ ਦੋਨੋਂ ਕਿਸਾਨ ਹਨ ਉਹ ਭਾਈ ਭਾਈ ਹਨ,ਪਰ ਫਿਰ ਵੀ ਇੱਕ ਵੱਟ ਪਿੱਛੇ ਲੜ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,

ਜਿਸ ਤੋਂ ਬਾਅਦ ਕੇ ਲੋਕਾਂ ਵੱਲੋਂ ਅਜਿਹੇ ਕਿਸਾਨਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਜੋ ਆਪਣੇ ਹੀ ਭਾਈਆਂ ਨਾਲ ਲੜਦੇ ਦਿਖਾਈ ਦਿੰਦੇ ਹਨ। ਕਿਉਂਕਿ ਜੇਕਰ ਕਿਸਾਨ ਇਹ ਚਾਹੁੰਦੇ ਹਨ ਕਿ ਉਹ ਸਰਕਾਰਾਂ ਤੋਂ ਜਿੱਤ ਜਾਣ ਤਾਂ ਉਨ੍ਹਾਂ ਨੂੰ ਆਪਸੀ ਤਾਲਮੇਲ ਬਣਾ ਕੇ ਰੱਖਣਾ ਹੋਵੇਗਾ।ਪਰ ਅੱਜਕੱਲ੍ਹ ਲੋਕ ਕਿਸੇ ਵੀ ਮਸਲੇ ਦਾ ਹੱਲ ਬੈਠ ਕੇ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਹਰੇਕ ਮਸਲੇ ਦਾ ਹੱਲ ਲੜਾਈ ਕਰਕੇ ਹੀ ਨਿਕਲ ਸਕਦਾ ਹੈ ਇਸ ਕਾਰਨ ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਜ਼ਮੀਨਾਂ ਨੂੰ ਲੈ ਕੇ ਕ-ਤ-ਲੇ-ਆ-ਮ ਕਰ ਦਿੱਤਾ ਜਾਂਦਾ ਹੈ।

ਬਾਅਦ ਵਿੱਚ ਲੋਕਾਂ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹਿੰਦਾ ਕਿਉਂਕਿ ਇਕ ਪਾਸੇ ਕੋਈ ਆਪਣੀ ਜਾਨ ਗਵਾ ਬੈਠਦਾ ਹੈ ਅਤੇ ਦੂਜੇ ਪਾਸੇ ਕੋਈ ਆਪਣੀ ਜ਼ਿੰਦਗੀ ਜੇਲ੍ਹਾਂ ਵਿੱਚ ਬਿਤਾ ਦਿੰਦਾ ਹੈ।

Leave a Reply

Your email address will not be published. Required fields are marked *