ਪਿਆਰ ਚ ਪਾਗਲ ਹੋਏ ਲੜਕੇ ਨੇ ਹਵਾਲਾਤ ਦੇ ਵਿੱਚ ਕੀਤੀ ਆਤਮਹੱਤਿਆ

Uncategorized

ਪਠਾਨਕੋਟ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਬਾਈ ਸਾਲਾ ਨੌਜਵਾਨ ਨੇ ਹਵਾਲਾਤ ਵਿੱਚ ਆ-ਤ-ਮ-ਹੱ-ਤਿ-ਆ ਕਰ ਲਈ। ਜਾਣਕਾਰੀ ਮੁਤਾਬਕ ਇਸ ਬਾਈ ਸਾਲਾ ਨੌਜਵਾਨ ਅਤੇ ਇਹ ਆਰੋਪ ਸੀ ਕਿ ਇਹ ਪਿਛਲੇ ਸਾਲ ਦਸੰਬਰ ਵਿਚ ਇਕ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਆਇਆ ਸੀ ਅਤੇ ਉਸ ਲੜਕੀ ਨੂੰ ਆਪਣੇ ਨਾਲ ਰੱਖ ਰਿਹਾ ਸੀ।ਉਸ ਸਮੇਂ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਵੀ ਇਸ ਲਡ਼ਕੇ ਅਤੇ ਅਾਪਣੀ ਲਡ਼ਕੀ ਨੂੰ ਲੱਭ ਰਹੇ ਸੀ। ਪਰ ਕੁਝ ਸਮਾਂ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਇਸ ਲੜਕੇ ਅਤੇ ਆਪਣੀ ਲੜਕੀ ਦੀ ਸੂਹ ਲੱਗੀ, ਜਿਸ ਤੋਂ ਬਾਅਦ ਕੇ ਉਹਨਾਂ ਨੇ ਪੁਲੀਸ ਸਟੇਸ਼ਨ ਵਿੱਚ ਇਸ ਲੜਕੇ ਦੇ ਖਿਲਾਫ ਐਫਆਈਆਰ ਦਰਜ ਕਰਵਾ ਦਿੱਤੀ।

ਜਿਸ ਤੋਂ ਬਾਅਦ ਕੇ ਪੁਲਸ ਮੁਲਾਜ਼ਮਾਂ ਨੇ ਇਸ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ,ਪਰ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੜਕੇ ਨੇ ਹਵਾਲਾਤ ਅੰਦਰ ਹੀ ਫਾ-ਹਾ ਲੈ ਕੇ ਆਪਣੀ ਜਾਨ ਦੇ ਦਿੱਤੀ।ਜਿਸ ਤੋਂ ਬਾਅਦ ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਉਨ੍ਹਾਂ ਦੇ ਘਰ ਰਹਿ ਰਹੀ ਸੀ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਧੋਖੇ ਨਾਲ ਉਨ੍ਹਾਂ ਦੇ ਲੜਕੇ ਨੂੰ ਜੇਲ੍ਹ ਦੇ ਅੰਦਰ ਬੰਦ ਕਰਵਾਇਆ ਗਿਆ।ਹੁਣ ਲੜਕੇ ਦੇ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨਾਲ ਧੋਖਾ ਹੋਇਆ ਹੈ

ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਰ ਲੜਕੇ ਦੀ ਮਾਤਾ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ। ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਲੜਕਾ ਲੜਕੀ ਪਹਿਲਾਂ ਘਰੋਂ ਭੱਜ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸੋ ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ

ਕਿ ਉਹ ਕਦੇ ਵੀ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਕਾਰਨ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਵੀ ਪਰੇਸ਼ਾਨੀ ਹੋਵੇ।

Leave a Reply

Your email address will not be published. Required fields are marked *