ਮਰਿਆ ਹੋਇਆ ਸਮਝ ਬੱਚੇ ਦਾ ਕਰਨ ਲੱਗੇ ਸੀ ਸੰਸਕਾਰ,ਪਰ ਜਿਊਂਦਾ ਹੋ ਗਿਆ ਬੱਚਾ

Uncategorized

ਦਿੱਲੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਬਹਾਦਰਗੜ੍ਹ ਰਹਿਣ ਵਾਲੇ ਇਕ ਛੇ ਸਾਲਾ ਬੱਚੇ ਨੂੰ ਪਹਿਲਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।ਪਰ ਜਦੋਂ ਬਾਅਦ ਵਿੱਚ ਮਾਪੇ ਇਸ ਲੜਕੇ ਨੂੰ ਆਪਣੇ ਘਰ ਲੈ ਆਏ ਅਤੇ ਵਿਰਲਾਪ ਕਰਨ ਲੱਗੇ ਤਾਂ ਉਨ੍ਹਾਂ ਦਾ ਲੜਕਾ ਜਿਉਂਦਾ ਹੋ ਗਿਆ। ਜਾਣਕਾਰੀ ਮੁਤਾਬਕ ਇਸ ਲੜਕੇ ਨੂੰ ਕੁਝ ਸਮਾਂ ਪਹਿਲਾਂ ਟਾਈਫਾਈਡ ਹੋ ਗਿਆ ਸੀ,ਜਿਸ ਤੋਂ ਬਾਅਦ ਕੇ ਇਸ ਦਾ ਇਲਾਜ ਦਿੱਲੀ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਸੀ। ਛੱਬੀ ਮਈ ਨੂੰ ਡਾਕਟਰਾਂ ਨੇ ਇਸ ਲੜਕੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ। ਜਿਸ ਤੋਂ ਬਾਅਦ ਕਿ ਉਹਦੇ ਮਾਪੇ ਇਸ ਨੂੰ ਘਰ ਲੈ ਆਏ ਅਤੇ ਘਰ ਲਿਆ ਕੇ ਵਿਰਲਾਪ ਕਰਨ ਲੱਗੇ।

ਇਸੇ ਦੌਰਾਨ ਉਨ੍ਹਾਂ ਨੇ ਆਪਣੇ ਬੱਚੇ ਵਿਚ ਇਕ ਹਰਕਤ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਬੱਚਾ ਜਿਊਂਦਾ ਹੈ। ਉਸੇ ਸਮੇਂ ਬੱਚੇ ਦੇ ਪਿਤਾ ਨੇ ਉਸ ਨੂੰ ਮੂੰਹ ਨਾਲ ਸਾਹ ਦੇਣ ਦੀ ਕੋਸ਼ਿਸ਼ ਕੀਤੀ ਅਤੇ ਬੱਚੇ ਦੀ ਹਰਕਤ ਵਧਦੀ ਗਈ।ਜਿਸ ਤੋਂ ਬਾਅਦ ਕੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੋਂ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਬਚਣ ਦੀ ਉਮੀਦ ਹੈ।ਡਾਕਟਰਾਂ ਨੇ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਬੱਚਾ ਬਿਲਕੁਲ ਠੀਕ ਹੋ ਕੇ ਆਪਣੇ ਘਰ ਪਹੁੰਚ ਗਿਆ।

ਹੁਣ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਚਮਤਕਾਰ ਕਿਹਾ ਜਾ ਰਿਹਾ ਹੈ। ਪਰ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਨੇ ਪਹਿਲਾਂ ਆਪਣੇ ਬੱਚੇ ਦਾ ਇਲਾਜ ਕਰਵਾਇਆ ਸੀ ਉਥੋਂ ਦੇ ਡਾਕਟਰਾਂ ਨੇ ਲਾਪਰਵਾਹੀ ਵਰਤੀ ਅਤੇ ਉਨ੍ਹਾਂ ਦੇ ਜਿਉਂਦੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਜਿਸ ਕਾਰਨ ਕੇ ਜੇਕਰ ਉਹ ਆਪਣੇ ਬੱਚੇ ਦਾ ਸਸਕਾਰ ਕਰ ਦਿੰਦੇ ਤਾਂ ਉਨ੍ਹਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਜਾਣਾ ਸੀ।ਇਸ ਲਈ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ

ਕਿ ਡਾਕਟਰਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰ ਸਕੇ।

Leave a Reply

Your email address will not be published.