ਬਾਬੇ ਕਾ ਢਾਬਾ ਦੇ ਮਾਲਕ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ

Uncategorized

ਯੂ ਟਿਊਬ ਦੇ ਮਾਧਿਅਮ ਰਾਹੀਂ ਪ੍ਰਸਿੱਧ ਹੋਣ ਵਾਲੇ ‘ਬਾਬਾ ਕਾ ਢਾਬਾ’ ਦੇ ਮਾਲਿਕ ਕਾਂਤਾ ਪ੍ਰਸਾਦ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਆ-ਤ-ਮ-ਹੱ-ਤਿ-ਆ ਕਰਨ ਦੀ ਕੋਸ਼ਿਸ਼ ਕੀਤੀ।ਕਾਂਤਾ ਪ੍ਰਸਾਦ ਦੀ ਪਤਨੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਇਕ ਰੈਸਟੋਰੈਂਟ ਖੋਲ੍ਹਿਆ ਸੀ ਜੋ ਕਿ ਜ਼ਿਆਦਾ ਵਧੀਆ ਨਹੀਂ ਚੱਲ ਸਕਿਆ।ਜਿਸ ਕਾਰਨ ਕੇ ਕਾਂਤਾ ਪ੍ਰਸਾਦ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਕ ਛੋਟਾ ਜਿਹਾ ਢਾਬਾ ਖੋਲ੍ਹਿਆ ਗਿਆ।ਜਿਸ ਦਾ ਨਾਮ ‘ਬਾਬਾ ਕਾ ਢਾਬਾ’ ਰੱਖਿਆ ਗਿਆ। ਇੱਥੇ ਵੀ ਉਨ੍ਹਾਂ ਦਾ ਕੰਮ ਕੁਝ ਖ਼ਾਸ ਨਹੀਂ ਚੱਲ ਰਿਹਾ ਸੀ,ਪਰ ਉਸੇ ਦੌਰਾਨ ਇਕ ਵਿਅਕਤੀ ਉਨ੍ਹਾਂ ਦੇ ਢਾਬੇ ਉਤੇ ਪਹੁੰਚਿਆ

ਅਤੇ ਉਸ ਨੇ ਇਨ੍ਹਾਂ ਦੇ ਢਾਬੇ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ।ਇਸ ਤੋਂ ਇਲਾਵਾ ਉਸ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।ਇਸ ਤੋਂ ਬਾਅਦ ਬਾਬਾ ਕੇ ਢਾਬਾ ਦੇ ਮਾਲਿਕ ਕਾਂਤਾ ਪ੍ਰਸਾਦ ਨੂੰ ਕਾਫੀ ਮਸ਼ਹੂਰੀ ਮਿਲ ਗਈ ਸੀ।ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੇ ਢਾਬੇ ਉੱਤੇ ਆ ਕੇ ਖਾਣਾ ਖਾਧਾ ਗਿਆ ਅਤੇ ਉਨ੍ਹਾਂ ਨਾਲ ਬਹੁਤ ਸਾਰੀਆਂ ਵੀਡੀਓਜ਼ ਵੀ ਬਣਾਈਆਂ ਗਈਆਂ।ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ,

ਪਰ ਜਦੋਂ ਲਾਕਡਾਊਨ ਲੱਗਿਆ ਤਾਂ ਦੁਬਾਰਾ ਤੋਂ ਉਨ੍ਹਾਂ ਦਾ ਕੰਮ ਠੱਪ ਹੁੰਦਾ ਜਾ ਰਿਹਾ ਸੀ।ਜਿਸ ਕਾਰਨ ਕੇ ਕਾਂਤਾ ਪ੍ਰਸਾਦ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸੀ ਬੁਢਾਪੇ ਦੀ ਉਮਰ ਵਿੱਚ ਉਨ੍ਹਾਂ ਨੂੰ ਹੋਰ ਕੋਈ ਸਹਾਰਾ ਨਜ਼ਰ ਨਹੀਂ ਆ ਰਿਹਾ ਸੀ।ਇਸ ਲਈ ਉਨ੍ਹਾਂ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਕਾਂਤਾ ਪ੍ਰਸਾਦ ਦੀ ਪਤਨੀ ਨੇ ਦੱਸਿਆ ਕਿ ਰਾਤ ਦੇ ਸਮੇਂ ਉਨ੍ਹਾਂ ਨੇ ਬਹੁਤ ਜ਼ਿਆਦਾ ਨੀਂਦ ਦੀਆਂ ਗੋਲੀਆਂ ਖਾਧੀਆਂ ਜਿਸਤੋਂ ਬਾਅਦ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਜਿੱਥੇ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਂਤਾ ਪ੍ਰਸਾਦ ਦੀ ਮੌਤ ਹੋ ਗਈ ਹੈ, ਪਰ ਅਜਿਹਾ ਕੁਝ ਨਹੀਂ ਹੈ।

Leave a Reply

Your email address will not be published. Required fields are marked *