ਲੱਖਾ ਸਧਾਣਾ ਪਹੁੰਚ ਗਿਆ ਮੂੰਗੀ ਦੇ ਖੇਤ ਵਿਚ ਦੱਸਿਆ ਅਸਲ ਉਜਾੜੇ ਦਾ ਕਾਰਨ

Uncategorized

ਲੱਖਾ ਸਿਧਾਣਾ ਜੋ ਕਿ ਅਕਸਰ ਹੀ ਅਜਿਹੇ ਮੁੱਦਿਆਂ ਉੱਤੇ ਗੱਲਬਾਤ ਕਰਦੇ ਹਨ,ਜੋਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ।ਪਿਛਲੇ ਲੰਬੇ ਸਮੇ ਤੋਂ ਲੱਖਾ ਸਿਧਾਣਾ ਵੱਲੋਂ ਕਿਸਾਨੀ ਅੰਦੋਲਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਇਕ ਹੋਰ ਮੁੱਦਾ ਚੁੱਕਿਆ ਸੀ,ਜਿਸ ਵਿਚ ਕੇ ਉਹ ਦਰੱਖਤਾਂ ਦੀ ਕਟਾਈ ਦੇ ਖ਼ਿਲਾਫ਼ ਬੋਲਦੇ ਨਜ਼ਰ ਆ ਰਹੇ ਸੀ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਕਿ ਉਹ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਦਰੱਖਤਾਂ ਨੂੰ ਨਾ ਕੱਟਣ । ਹੁਣ ਉਨ੍ਹਾਂ ਵੱਲੋਂ ਇਕ ਹੋਰ ਮੁੱਦਾ ਚੁੱਕਿਆ ਗਿਆ ਹੈ,ਜਿਸ ਵਿੱਚ ਕੇ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਦਾ ਕਿਸਾਨ ਫ਼ਸਲਾਂ ਬੀਜਣ ਅਤੇ ਉਨ੍ਹਾਂ ਦੀ ਕਟਾਈ ਲਈ ਬਹੁਤ ਜਲਦੀ ਕਰਦਾ ਹੈ।ਜਿਸ ਕਾਰਨ ਕੇ ਪੰਜਾਬ ਦੀ ਮਿੱਟੀ ਦਾ ਉਪਜਾਊ ਬਣ ਖ਼ਤਮ ਹੋ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਜਿਸ ਵੀਡੀਓ ਵੇਚ ਕੇ ਉਹ ਇੱਕ ਮੂੰਗੀ ਦੇ ਖੇਤ ਵਿੱਚ ਖੜ੍ਹੇ ਹੋਏ ਹਨ ਉਸ ਮੌਕੇ ੳੁੱਤੇ ਘਾਹ ਨੂੰ ਮਚਾਉਣ ਵਾਲੀ ਸਪਰੇਅ ਕੀਤੀ ਹੋਈ ਹੈ।ਲੱਖਾ ਸਧਾਣਾ ਉਸੇ ਖੇਤ ਦੀ ਵੱਟ ਉੱਤੇ ਬੈਠ ਕੇ ਕਿਸਾਨਾਂ ਨਾਲ ਗੱਲ ਕਰਨ ਲੱਗਦਾ ਹੈ।ਉਸ ਦਾ ਕਿਸਾਨਾਂ ਨੂੰ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਪਰੇਅ ਕੀਤੀ ਹੋਈ ਮੂੰਗੀ ਉਨ੍ਹਾਂ ਦੇ ਬੱਚੇ ਨਹੀਂ ਖਾਣਗੇ ਤਾਂ ਉਹ ਅਜਿਹਾ ਗਲਤ ਸੋਚ ਰਹੇ ਹਨ,ਕਿਉਂਕਿ ਪੈਕਟਾਂ ਵਿੱਚ ਬੰਦ ਹੋ ਕੇ ਇਹ ਮੂੰਗੀ ਉਨ੍ਹਾਂ ਦੇ ਘਰਾਂ ਤੱਕ ਜ਼ਰੂਰ ਪਹੁੰਚੇਗੀ।ਜਿਸ ਤੋਂ ਬਾਅਦ ਕੇ ਦੂਸਰੇ ਲੋਕਾਂ ਦੇ ਨਾਲ ਨਾਲ ਉਨ੍ਹਾਂ ਦੇ ਖੁਦ ਦੇ ਬੱਚੇ ਵੀ ਬਿਮਾਰ ਹੋਣਗੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਗੱਲਬਾਤ ਕੀਤੀ ਕਿ ਅੱਜਕੱਲ੍ਹ ਦਾ ਕਿਸਾਨ ਇਕ ਫਸਲ ਨੂੰ ਕੱਟਣ ਤੇ ਤੁਰੰਤ ਦੂਜੀ ਫ਼ਸਲ ਬੀਜ ਦਿੰਦਾ ਹੈ।ਭਾਵ ਕਿ ਇੱਕ ਦਿਨ ਲਈ ਵੀ ਜ਼ਮੀਨ ਨੂੰ ਸੁੱਕਣ ਵਾਸਤੇ ਨਹੀਂ ਛੱਡਿਆ ਜਾਂਦਾ,ਜਿਸ ਕਾਰਨ ਕੇ ਮਿੱਟੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ।ਨਾਲ ਹੀ ਉਨ੍ਹਾਂ ਨੇ ਪੰਜਾਬ ਵਿਚ ਪਾਣੀ ਦੇ ਹੇਠਾਂ ਜਾ ਰਹੇ ਸਤਰ ਬਾਰੇ ਵੀ ਗੱਲਬਾਤ ਕੀਤੀ।ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਵਿੱਚ ਝੋਨੇ ਦੀ ਖੇਤੀ ਵਧ ਰਹੀ ਹੈ, ਉਸ ਨਾਲ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਰਿਹਾ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬੁੱਲ੍ਹ ਗਿੱਲੇ ਕਰਨ ਲਈ ਵੀ ਪਾਣੀ ਨਹੀਂ ਮਿਲੇਗਾ।

ਸੋ ਇਸੇ ਲਈ ਲੱਖਾ ਸਿਧਾਣਾ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮੁਨਾਫਾ ਕਮਾਉਣ ਦੇ ਚੱਕਰ ਵਿਚ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਨਾ ਕਰਨ।

Leave a Reply

Your email address will not be published.