ਨਹੀਂ ਰਿਹਾ ਸਾਰੀ ਦੁਨੀਆਂ ਉੱਪਰ ਰਾਜ ਕਰਨ ਵਾਲਾ ਦੌੜਾਕ ਮਿਲਖਾ ਸਿੰਘ

Uncategorized

ਫਲਾਇੰਗ ਸਿੱਖ ਮਿਲਖਾ ਸਿੰਘ ਜਿਨ੍ਹਾਂ ਨੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਅਤੇ ਉਹ ਬਹੁਤ ਹੀ ਮਸ਼ਹੂਰ ਅਥਲੀਟ ਸਨ,ਉਨ੍ਹਾਂ ਨੇ ਆਪਣੀ ਮਿਹਨਤ ਦੇ ਦਮ ਉੱਤੇ ਬਹੁਤ ਸਾਰੇ ਰਿਕਾਰਡ ਬਣਾਏ ਅਤੇ ਭਾਰਤ ਦੇ ਨਾਮ ਨੂੰ ਦੁਨੀਆ ਵਿੱਚ ਚਮਕਾ ਦਿੱਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸੰਘਰਸ਼ ਕੀਤੇ ਸੀ ਜਿਸ ਤੋਂ ਬਾਅਦ ਕੀ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕੀਤੀ ਪਰ ਹੁਣ ਦੁੱਖ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ ਦੱਸਿਆ ਜਾ ਰਿਹਾ ਹੈ ਕਿ ਮਿਲਖਾ ਸਿੰਘ ਨੂੰ ਕੋਰੋਨਾ ਹੋ ਗਿਆ ਸੀ’ ਜਿਸਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਦੇਰ ਰਾਤ ਉਨ੍ਹਾਂ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਆਕਸੀਜਨ ਦਾ ਲੈਵਲ ਬਹੁਤ ਜ਼ਿਆਦਾ ਘਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਜਿਸ ਤੋਂ ਬਾਅਦ ਕੇ ਮਿਲਖਾ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਭਾਰਤੀ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਅਤੇ ਲੋਕ ਉਨ੍ਹਾਂ ਦੀ ਮੌਤ ਉਤੇ ਦੁੱਖ ਜਤਾ ਰਹੇ ਹਨ।ਦੱਸ ਦਈਏ ਕਿ ਮਿਲਖਾ ਸਿੰਘ ਨੇ ਉੱਨੀ ਸੌ ਸੰਤਾਲੀ ਦੀ ਵੰਡ ਸਮੇਂ ਆਪਣੇ ਮਾਂ ਬਾਪ ਨੂੰ ਖੋ ਦਿੱਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁੱਖ ਦੇਖੇ ਹਨ।ਦੱਸਿਆ ਜਾਂਦਾ ਹੈ ਕਿ ਮਿਲਖਾ ਸਿੰਘ ਉਸ ਸਮੇਂ ਇੱਕ ਰੇਲ ਗੱਡੀ ਵਿੱਚ ਬਿਨਾਂ ਟਿਕਟ ਤੋਂ ਚੜ੍ਹ ਗਏ ਸੀ ਅਤੇ ਉਨ੍ਹਾਂ ਨੂੰ ਜੇਲ੍ਹ ਹੋ ਗਈ ਸੀ। ਇਸ ਤੋਂ ਇਲਾਵਾ ਉਥੇ ਇਕ ਦੁੱਧ ਦਾ ਗਿਲਾਸ ਪੀਣ ਵਾਸਤੇ ਉਨ੍ਹਾਂ ਨੇ ਇਕ ਦੌੜ ਵਿੱਚ ਹਿੱਸਾ ਲਿਆ ਸੀ

ਜੋ ਦੌੜ ਉਨ੍ਹਾਂ ਨੇ ਜਿੱਤ ਲਈ ਸੀ। ਉੱਥੋਂ ਹੀ ਉਨ੍ਹਾਂ ਦਾ ਅਥਲੀਟ ਬਣਨ ਦਾ ਸੁਪਨਾ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਦੌੜਾਂ ਕੀਤੀਆਂ ਅਤੇ ਉਨ੍ਹਾਂ ਨੂੰ ਜਿੱਤਿਆ। ਇਸ ਤੋਂ ਇਲਾਵਾ ਵਿਸ਼ਵ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਰਿਕਾਰਡ ਬਣਾਏ ਅਤੇ ਬਹੁਤ ਸਾਰੇ ਖ਼ਿਤਾਬ ਆਪਣੇ ਨਾਮ ਕੀਤੇ।ਦੱਸ ਦਈਏ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਨੇ ਪਦਮਸ੍ਰੀ ਐਵਾਰਡ ਨੂੰ ਵੀ ਜਿੱਤਿਆ ਸੀ।

ਸੋ ਹੁਣ ਉਹ ਇਕੱਨਵੇ ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਛੱਡ ਚੁੱਕੇ ਹਨ।

Leave a Reply

Your email address will not be published.